ਰਿਸ਼ੀ ਕਪੂਰ ਦੀ ਗਰਲ ਫ੍ਰੈਂਡ ਲਈ ਲਵ ਲੈਟਰ ਲਿਖਣ ਵਾਲੀ ਨੀਤੂ ਸਿੰਘ ਕਿੰਝ ਬਣੀ ਉਨ੍ਹਾਂ ਦੀ ਹਮਸਫਰ, ਨੋਕ ਝੋਕ ਤੋਂ ਇੰਝ ਸ਼ੁਰੂ ਹੋਈ ਸੀ ਰਿਸ਼ੀ ਕਪੂਰ ਤੇ ਨੀਤੂ ਸਿੰਘ ਦੀ ਲਵ ਸਟੋਰੀ
Rishi Kapoor and Neetu Singh love story : ਅੱਜ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਰਿਸ਼ੀ ਕਪੂਰ (Rishi Kapoor ) ਦਾ ਜਨਮਦਿਨ ਹੈ। ਜੇਕਰ ਅੱਜ ਰਿਸ਼ੀ ਕਪੂਰ ਸਾਡੇ ਵਿਚਾਲੇ ਹੁੰਦੇ ਤਾਂ ਆਪਣੇ ਜਨਮਦਿਨ ਦਾ ਜਸ਼ਨ ਮਨਾ ਰਹੇ ਹੁੰਦੇ। ਕੀ ਤੁਸੀਂ ਜਾਣਦੇ ਹੋ ਰਿਸ਼ੀ ਦੀ ਪਤਨੀ ਬਨਣ ਤੋਂ ਪਹਿਲਾਂ ਨੀਤੂ ਉਨ੍ਹਾਂ ਦੀ ਗਰਲਫ੍ਰੈਂਡ ਲਈ ਲਵ ਲੈਟਰ ਲਿਖਦੀ ਹੁੰਦੀ ਸੀ। ਰਿਸ਼ੀ ਕਪੂਰ ਦੇ ਜਨਮਦਿਨ ਮੌਕੇ ਆਓ ਜਾਣਦੇ ਹਾਂ ਕਿ ਕਿੰਝ ਨੋਕ-ਝੋਕ ਤੋਂ ਸ਼ੁਰੂ ਹੋਈ ਰਿਸ਼ੀ ਕਪੂਰ ਤੇ ਨੀਤੂ ਕਪੂਰ ਦੀ ਲਵ ਸਟੋਰੀ।
ਰਿਸ਼ੀ ਕਪੂਰ ਤੇ ਨੀਤੂ ਸਿੰਘ ਪਹਿਲੀ ਵਾਰ 1974 ‘ਚ ‘ਜ਼ਹਿਰੀਲਾ ਇਨਸਾਨ' ਦੇ ਫਿਲਮ ਸੈੱਟ 'ਤੇ ਮਿਲੇ ਸੀ।ਰਿਸ਼ੀ ਕਪੂਰ ਤੇ ਨੀਤੂ ਦੋਵਾਂ ਨੇ ਕਈ ਫਿਲਮਾਂ ਵਿੱਚ ਇਕੱਠੇ ਕੰਮ ਵੀ ਕੀਤਾ ਸੀ। ਨੀਤੂ ਇਸ ਸਮੇਂ ਦੌਰਾਨ ਸਿਰਫ 15 ਸਾਲਾਂ ਦੀ ਸੀ। ਦੋਵੇਂ ਫਿਲਮ ਦੇ ਸੈੱਟ 'ਤੇ ਮਿਲੇ। ਦੋਵੇਂ ਦੋਸਤ ਬਣ ਗਏ। ਜਲਦੀ ਹੀ ਦੋਵੇਂ ਚੰਗੇ ਦੋਸਤ ਬਣ ਗਏ। ਸੈੱਟ 'ਤੇ ਰਿਸ਼ੀ ਨੀਤੂ ਨੂੰ ਪਰੇਸ਼ਾਨ ਕਰਦੇ ਸੀ। ਲੇ ਸੀ।
ਨੀਤੂ ਦਾ ਰਿਸ਼ੀ ਦੇ ਘਰ ਆਉਣਾ ਆਮ ਹੋ ਗਿਆ। ਇਸ ਤਰ੍ਹਾਂ, ਦੋਹਾਂ ਦੀ ਨੇੜਤਾ ਵਧ ਗਈ। ਦੋਵਾਂ ਨੇ ਜ਼ਿਆਦਾਤਰ ਸਮਾਂ ਇਕੱਠੇ ਬਿਤਾਉਣਾ ਸ਼ੁਰੂ ਕੀਤਾ। ਨੀਤੂ ਨੂੰ ਮਿਲਣ ਤੋਂ ਪਹਿਲਾਂ ਰਿਸ਼ੀ ਕਪੂਰ ਦੀ ਇੱਕ ਗਰਲਫ੍ਰੈਂਡ ਸੀ। ਜਦੋਂ ਰਿਸ਼ੀ ਦੀ ਗਰਲਫ੍ਰੈਂਡ ਉਨ੍ਹਾਂ ਕੋਲੋਂ ਨਾਰਾਜ਼ ਹੁੰਦੀ ਸੀ, ਤਾਂ ਉਨ੍ਹਾਂ ਦੀ ਦੋਸਤ ਨੀਤੂ ਰਿਸ਼ੀ ਦੀ ਗਰਲਫ੍ਰੈਂਡ ਲਈ ਲਵ ਲੈਟਰ ਲਿਖਦੀ ਹੁੰਦੀ ਸੀ।
ਕੁਝ ਸਮੇਂ ਬਾਅਦ ਰਿਸ਼ੀ ਤੇ ਉਨ੍ਹਾਂ ਦੀ ਗਰਲਫ੍ਰੈਂਡ ਵਿਚਾਲੇ ਤਕਰਾਰ ਕਾਫੀ ਵਧ ਗਈ ਪਰ ਫਿਰ ਨੀਤੂ ਦੇ ਨਾਲ ਉਨ੍ਹਾਂ ਦੀ ਆਮ ਜਿਹੀ ਨੋਕ ਝੋਕ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਰਿਸ਼ੀ ਦੇ ਪਿਤਾ ਰਾਜ ਕਪੂਰ ਨੂੰ ਰਿਸ਼ੀ ਤੇ ਨੀਤੂ ਦੇ ਰਿਸ਼ਤੇ ਨੂੰ ਲੈ ਕੇ ਜ਼ਿਆਦਾ ਸਮੱਸਿਆ ਨਹੀਂ ਸੀ। ਪਿਤਾ ਰਾਜ ਕਪੂਰ ਨੇ ਕਿਹਾ ਕਿ ਜੇਕਰ ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਗੰਭੀਰ ਹਨ ਤਾਂ ਵਿਆਹ ਕਰਵਾ ਲੈਣ।
ਨੀਤੂ ਦੀ ਮਾਂ ਰਿਸ਼ੀ ਕਪੂਰ ਤੇ ਨੀਤੂ ਸਿੰਘ ਦੇ ਪਿਆਰ ਤੋਂ ਖੁਸ਼ ਨਹੀਂ ਸੀ। ਉਹ ਨੀਤੂ ਸਿੰਘ ਨੂੰ ਉਨ੍ਹਾਂ ਦੇ ਫ਼ਿਲਮੀ ਕਰੀਅਰ 'ਤੇ ਧਿਆਨ ਕੇਂਦਰਿਤ ਕਰਨ ਲਈ ਕਹਿੰਦੀ ਸੀ। ਬਾਅਦ ‘ਚ ਉਹ ਵੀ ਸਹਿਮਤ ਹੋ ਗਈ। ਆਖਿਰਕਾਰ, 11 ਜਨਵਰੀ 1980 ਨੂੰ ਰਿਸ਼ੀ ਤੇ ਨੀਤੂ ਨੇ ਵਿਆਹ ਕਰਵਾ ਲਿਆ। ਨੀਤੂ ਸਿੰਘ ਤੇ ਰਿਸ਼ੀ ਕਪੂਰ ਬਾਲੀਵੁੱਡ ਦੇ ਮਨਪਸੰਦ ਜੋੜੇ ਵਿੱਚੋਂ ਇੱਕ ਸਨ।
- PTC PUNJABI