ਬਾਲੀਵੁੱਡ ਦੇ ਇਸ ਅਦਾਕਾਰ ਨੇ ਜਵਾਨੀ ਸਮੇਂ ‘ਚ ਨਿਭਾਏ ਸਨ ਬਜ਼ੁਰਗ ਪਿਤਾ ਦਾ ਕਿਰਦਾਰ
ਬਾਲੀਵੁੱਡ ਇੰਡਸਟਰੀ (Bollywood Industry) ‘ਚ ਅਜਿਹੇ ਕਈ ਕਲਾਕਾਰ ਹੋਏ ਹਨ ਜਿਨ੍ਹਾਂ ਨੇ ਆਪਣੀ ਅਦਾਕਾਰੀ ਸਦਕਾ ਕਈ ਦਹਾਕੇ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ । ਅੱਜ ਇੱਕ ਅਜਿਹੇ ਹੀ ਸਿਤਾਰੇ ਦੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ । ਜੋ ਬੇਸ਼ੱਕ ਬਤੌਰ ਮੁੱਖ ਹੀਰੋ ਦੇ ਕਿਰਦਾਰਾਂ ਦੇ ਲਈ ਜਾਣੇ ਜਾਂਦੇ ਸਨ । ਪਰ ਉਨ੍ਹਾਂ ਨੂੰ ਛੋਟੀ ਉਮਰ ਦੇ ਬਾਵਜੂਦ ਕਈ ਅਦਾਕਾਰਾਂ ਦੇ ਪਿਤਾ ਦੇ ਕਿਰਦਾਰ ਨਿਭਾਏ ਸਨ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ !
ਜੀ ਹਾਂ ਇਹ ਅਦਾਕਾਰ ਡਰੀਮ ਗਰਲ ਹੇਮਾ ਮਾਲਿਨੀ ਦੇ ਪਿਆਰ ‘ਚ ਵੀ ਦੀਵਾਨਾ ਸੀ । ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸਦੀ ਗੱਲ ਕਰ ਰਹੇ ਹਾਂ । ਨਹੀਂ ਸਮਝੇ ! ਤਾਂ ਚੱਲੋ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ । ਜਿਸ ਨੇ ਸ਼ੋਅਲੇ ਫ਼ਿਲਮ ‘ਚ ਠਾਕੁਰ ਦਾ ਕਿਰਦਾਰ ਨਿਭਾਇਆ ਸੀ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਦਾਕਾਰ ਸੰਜੀਵ ਕੁਮਾਰ ਦੀ ।
ਤਸਵੀਰ ‘ਚ ਸੈਨਿਕ ਦੀ ਡ੍ਰੈੱਸ ‘ਚ ਨਜ਼ਰ ਆ ਰਿਹਾ ਬੱਚਾ ਬਾਲੀਵੁੱਡ ਦਾ ਪ੍ਰਸਿੱਧ ਅਦਾਕਾਰ ਹੈ । ਉਨ੍ਹਾਂ ਨੇ ਸੌ ਤੋਂ ਵੀ ਜ਼ਿਆਦਾ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਆਪਣੇ ਹਮ-ਉਮਰ ਅਦਾਕਾਰਾਂ ਦੇ ਪਿਤਾ ਦਾ ਕਿਰਦਾਰ ਨਿਭਾਇਆ ਸੀ । ਕਦੇ ਪਿਤਾ, ਕਦੇ ਦਾਦਾ ਅਤੇ ਕਦੇ ਘਰ ਦੇ ਮੁੱਖੀ ਦਾ ਕਿਰਦਾਰ ਨਿਭਾਇਆ ਸੀ ।
ਹੇਮਾ ਮਾਲਿਨੀ ਦੇ ਨਾਲ ਵੀ ਰਹੀ ਨਜ਼ਦੀਕੀ
ਸੰਜੀਵ ਕੁਮਾਰ ਹੇਮਾ ਮਾਲਿਨੀ ਦੇ ਲਈ ਦੀਵਾਨੇ ਸਨ ਅਤੇ ਉਨ੍ਹਾਂ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ ਅਤੇ ਦੋਵਾਂ ਨੇ ‘ਸੀਤਾ ਅਤੇ ਗੀਤਾ’ ਫ਼ਿਲਮ ‘ਚ ਇੱਕਠਿਆਂ ਕੰਮ ਕੀਤਾ ਸੀ । ਪਰ ਦੋਵਾਂ ਦੀ ਜ਼ਿਆਦਾ ਦੇਰ ਤੱਕ ਨਿਭੀ ਅਤੇ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ ਸਨ ।
- PTC PUNJABI