ਮੰਗਣੀ ਤੋਂ ਬਾਅਦ ਮੁੰਬਈ ਲਈ ਰਵਾਨਾ ਹੋਈ ਪਰੀਣੀਤੀ ਚੋਪੜਾ, ਪੋਸਟ ਸਾਂਝੀ ਕਰ ਅਦਾਕਾਰਾ ਨੇ ਦੱਸੀ ਦਿਲ ਦੀ ਗੱਲ

ਬਾਲੀਵੁੱਡ ਅਦਾਕਾਰਾ ਪਰਣੀਤੀ ਚੋਪੜਾ ਨੂੰ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ 13 ਮਈ ਨੂੰ ਮੰਗਣੀ ਕਰ ਲਈ ਹੈ। ਮੰਗਣੀ ਤੋਂ ਬਾਅਦ ਅਦਾਕਾਰਾ ਮੁੰਬਈ ਲਈ ਰਵਾਨਾ ਹੋ ਗਈ ਹੈ। ਇਸ ਦੌਰਾਨ ਪਰੀਣੀਤੀ ਨੇ ਪੋਸਟ ਸਾਂਝੀ ਕਰ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਹੈ।

Written by  Pushp Raj   |  May 17th 2023 11:53 AM  |  Updated: May 17th 2023 11:53 AM

ਮੰਗਣੀ ਤੋਂ ਬਾਅਦ ਮੁੰਬਈ ਲਈ ਰਵਾਨਾ ਹੋਈ ਪਰੀਣੀਤੀ ਚੋਪੜਾ, ਪੋਸਟ ਸਾਂਝੀ ਕਰ ਅਦਾਕਾਰਾ ਨੇ ਦੱਸੀ ਦਿਲ ਦੀ ਗੱਲ

Parineeti Chopra and Raghav Chadha: ਮਸ਼ਹੂਰ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਨੇ 13 ਮਈ 2023 ਨੂੰ 'ਆਪ' ਸਾਂਸਦ ਰਾਘਵ ਚੱਢਾ ਨਾਲ ਮੰਗਣੀ ਕਰ ਲਈ ਹੈ। ਦੋਵਾਂ ਦੀ ਮੰਗਣੀ ਦਿੱਲੀ ਦੇ ਕਪੂਰਥਲਾ ਹਾਊਸ 'ਚ ਧੂਮ-ਧਾਮ ਨਾਲ ਹੋਈ। ਇਸ 'ਚ ਕਈ ਬਾਲੀਵੁੱਡ ਸੈਲਬਸ ਸਣੇ ਸਿਆਸੀ ਆਗੂਆਂ ਨੇ ਵੀ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਮੰਗਣੀ ਦੇ ਤਿੰਨ ਦਿਨ ਬਾਅਦ ਪਰੀਣੀਤੀ ਦਿੱਲੀ ਛੱਡ ਕੇ ਮੁੰਬਈ ਲਈ ਰਵਾਨਾ ਹੋ ਗਈ ਹੈ। ਜਿਸ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨੂੰ ਦਿੱਤੀ।

 ਦੱਸ ਦਈਏ ਕਿ ਫ਼ਿਲਮਾਂ ਦੇ ਨਾਲ-ਨਾਲ ਪਰੀਣੀਤੀ ਚੋਪੜਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਆਪਣੀ ਜ਼ਿੰਦਗੀ ਦੇ ਅਪਡੇਟਸ ਸਾਂਝੇ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਮੰਗਣੀ ਤੋਂ ਬਾਅਦ ਦਿੱਲੀ ਬਾਰੇ ਖ਼ਾਸ ਪੋਸਟ ਸਾਂਧੀ ਕੀਤੀ ਹੈ। ਜੋ ਕਿ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਦਰਅਸਲ, ਮੰਗਣੀ ਤੋਂ ਤਿੰਨ ਦਿਨਾਂ ਬਾਅਦ ਪਰੀਣੀਤੀ ਚੋਪੜਾ ਦਿੱਲੀ ਨੂੰ ਅਲਵਿਦਾ ਕਹਿ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ। ਪਰੀਣੀਤੀ ਚੋਪੜਾ  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਦਿੱਲੀ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਦੇ ਨਾਲ ਉਸ ਨੇ ਲਿਖਿਆ, 'ਬਾਏ ਬਾਏ ਦਿੱਲੀ, ਆਪਣਾ ਦਿਲ ਛੱਡ ਕੇ ਜਾ ਰਹੀ ਹਾਂ।' ਪਰੀਣੀਤੀ ਦੇ ਇਸ ਕੈਪਸ਼ਨ ਨੂੰ ਦੇਖ ਕੇ ਇਹ ਸਾਫ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਹੋਣ ਵਾਲੇ ਪਤੀ ਰਾਘਵ ਨੂੰ ਬਹੁਤ ਮਿੱਸ ਕਰ ਰਹੀ ਹੈ ਜਿਸ ਦੇ ਚੱਲਦੇ ਉਸ ਨੇ ਇਹ ਪੋਸਟ ਸਾਂਝੀ ਕੀਤੀ ਹੈ।

ਪਰੀਣੀਤੀ ਅਤੇ ਰਾਘਵ ਚੱਢਾ ਮੰਗਣੀ ਤੋਂ ਬਾਅਦ ਜਲਦੀ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਜਿਸ ਲਈ ਅਦਾਕਾਰਾ ਨੇ ਆਪਣੀ ਚਚੇਰੀ ਭੈਣ ਅਤੇ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਦਰਅਸਲ ਪ੍ਰਿਯੰਕਾ ਨੇ ਪਰੀਣੀਤੀ ਅਤੇ ਰਾਘਵ ਨੂੰ ਵਧਾਈ ਦੇਣ ਲਈ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ। ਪ੍ਰਿਅੰਕਾ ਦੀ ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਪਰੀਣੀਤੀ  ਨੇ ਲਿਖਿਆ- 'ਮਿਮੀ ਦੀਦੀ ਤੁਸੀਂ ਜਲਦ ਹੀ ਕੁੜੀ ਵਾਲਿਆਂ ਵੱਲੋਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਜਾ ਰਹੇ ਹੋ।'

ਹੋਰ ਪੜ੍ਹੋ: Mothers Day Special : ਸਿੱਧੂ ਮੂਸੇਵਾਲਾ ਦਾ ਉਸ ਦੀ ਮਾਂ ਨਾਲ ਸੀ ਬੇਹੱਦ ਕਰੀਬੀ ਰਿਸ਼ਤਾ, ਮਾਂ ਲਈ ਸਿੱਧੂ ਨੇ ਬਣਾਇਆ ਸੀ ਇਹ ਖ਼ਾਸ ਗੀਤ

ਦੱਸ ਦੇਈਏ ਕਿ ਪਰਿਣੀਤੀ ਅਤੇ ਰਾਘਵ ਦੇ ਰਿਸ਼ਤੇ ਦਾ ਖੁਲਾਸਾ ਉਦੋਂ ਹੋਇਆ ਸੀ ਜਦੋਂ ਦੋਵੇਂ ਲਗਾਤਾਰ ਲੰਚ ਅਤੇ ਡਿਨਰ ਡੇਟ 'ਤੇ ਸਪਾਟ ਹੋਏ ਸਨ। ਜਦੋਂ ਇਹ ਜੋੜਾ ਆਈਪੀਐੱਲ ਮੈਚ ਦੇਖਣ ਗਿਆ ਤਾਂ ਉਨ੍ਹਾਂ ਦੀ ਇੱਕ ਰੋਮਾਂਟਿਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਫੈਨਜ਼ ਇਸ ਜੋੜੀ ਦੇ ਵਿਆਹ ਲਈ ਬਹੁਤ ਉਤਸ਼ਾਹਿਤ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network