ਅਦਾਕਾਰਾ ਮੋਹਿਨਾ ਕੁਮਾਰੀ ਦੂਜੀ ਵਾਰ ਬਣੀ ਮਾਂ, ਧੀ ਨੂੰ ਦਿੱਤਾ ਜਨਮ
ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੋਹਿਨਾ ਕੁਮਾਰੀ (Mohena Kumari) ਦੂਜੀ ਵਾਰ ਮਾਂ ਬਣੀ ਹੈ । ਉਸ ਨੇ ਇੱਕ ਧੀ (Baby Girl)ਨੂੰ ਜਨਮ ਦਿੱਤਾ ਹੈ। ਜਿਉਂ ਹੀ ਇਹ ਖਬਰ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਫੈਨਸ ਦੇ ਨਾਲ-ਨਾਲ ਟੀਵੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਧੀ ਦੇ ਜਨਮ ਦੀ ਵਧਾਈ ਦਿੱਤੀ ਹੈ ।
ਹੋਰ ਪੜ੍ਹੋ : ਪੁਲਕਿਤ ਸਮਰਾਟ ਨੇ ਰੂੜੀਵਾਦੀ ਸੋਚ ਨੂੰ ਪਰੇ ਰੱਖ ਕੇ ਨਿਭਾਈ ਇਹ ਰਸਮ, ਜਿੱਤਿਆ ਪਤਨੀ ਤੇ ਪ੍ਰਸ਼ੰਸਕਾਂ ਦਾ ਦਿਲ
ਮੋਹਿਨਾ ਕੁਮਾਰੀ ਨੇ ‘ਯੇ ਰਿਸ਼ਤਾ ਕਯ ਕਹਿਲਾਤਾ ਹੈ’ ਸਣੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ। ਅਦਾਕਾਰਾ ਨੇ ਇਸ ਤੋਂ ਪਹਿਲਾਂ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ । ਜਿਸ ਤੋਂ ਬਾਅਦ ਹੁਣ ਉਸ ਦੇ ਘਰ ਧੀ ਦਾ ਜਨਮ ਹੋਇਆ ਹੈ। ਅਦਾਕਾਰਾ ਧੀ ਨੂੰ ਲੈ ਕੇ ਪਹਿਲੀ ਵਾਰ ਘਰ ਪਹੁੰਚੀ ਤਾਂ ਘਰ ਵਾਲਿਆਂ ਨੇ ਉਸ ਦਾ ਜ਼ੋਰਦਾਰ ਸੁਆਗਤ ਕੀਤਾ ਅਤੇ ਕੇਕ ਕੱਟ ਕੇ ਬੱਚੀ ਦੇ ਜਨਮ ਦੀ ਖੁਸ਼ੀ ਮਨਾਈ ।
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੋਹਿਨਾ ਆਪਣੇ ਪਰਿਵਾਰ ਦੇ ਨਾਲ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ। ਇੱਕ ਹੋਰ ਤਸਵੀਰ ‘ਚ ਅਦਾਕਾਰਾ ਆਪਣੇ ਪੂਰੇ ਪਰਿਵਾਰ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਧੀ ਦੇ ਹੋਣ ਦੀ ਖਬਰ ਉਸ ਨੇ ਸਾਂਝੀ ਕੀਤੀ ਹੈ।
ਅਦਾਕਾਰਾ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਪ੍ਰੈਗਨੇਂਸੀ ਦਾ ਖੁਲਾਸਾ ਕੀਤਾ ਸੀ ਕਿ ਉਹ ਦੂਜੀ ਵਾਰ ਬਣਨ ਜਾ ਰਹੀ ਹੈ ਅਤੇ ਜਲਦ ਹੀ ਬੱਚੇ ਨੂੰ ਜਨਮ ਦੇਵੇਗੀ । ਧੀ ਦੇ ਜਨਮ ਤੋਂ ਬਾਅਦ ਪੂਰਾ ਪਰਿਵਾਰ ਪੱਬਾਂ ਭਾਰ ਹੈ ਅਤੇ ਨੰਨ੍ਹੀ ਪਰੀ ਦੇ ਜਨਮ ਦੀ ਖੁਸ਼ੀ ਮਨਾ ਰਿਹਾ ਹੈ।
-