ਡੇਟਿੰਗ ਦੀਆਂ ਖਬਰਾਂ ਵਿਚਾਲੇ ਰੈਪਰ ਬਾਦਸ਼ਾਹ ਨਾਲ ਨਜ਼ਰ ਆਈ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ, ਤਸਵੀਰਾਂ ਹੋਇਆਂ ਵਾਇਰਲ
Badshah with Pakistani actress Hania Aamir: ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਬਾਦਸ਼ਾਹ ਮੁੜ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹਨ ਕਿਉਂਕਿ ਹਾਲ ਹੀ ਵਿੱਚ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਬਾਦਸ਼ਾਹ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਡੇਟ ਕਰ ਰਹੇ ਹਨ। ਇਸ ਵਿਚਾਲੇ ਇੱਕ ਵਾਰ ਫਿਰ ਤੋਂ ਦੋਹਾਂ ਨੂੰ ਇੱਕਠੇ ਸਪਾਟ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਮਸ਼ਹੂਰ ਰੈਪਰ ਬਾਦਸ਼ਾਹ ਦੇ ਗੀਤਾਂ ਦਾ ਹਰ ਕੋਈ ਦੀਵਾਨਾ ਹੈ, ਪਰ ਇਸੇ ਵਿਚਾਲੇ ਬੀਤੇ ਕੁਝ ਦਿਨਾਂ ਤੋਂ ਬਾਦਸ਼ਾਹ ਤੇ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਵਿਚਾਲੇ ਡੇਟਿੰਗ ਦੀਆਂ ਖਬਰਾਂ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ।
ਇਸ ਵਿਚਾਲੇ ਹਾਨੀਆ ਆਮਿਰ ਤੇ ਬਾਦਸ਼ਾਹ ਨੂੰ ਇੱਕਠੇ ਵੇਖਿਆ ਗਿਆ ਹੈ ਜਿਸ ਮਗਰੋਂ ਇਨ੍ਹਾਂ ਖਬਰਾਂ ਨੇ ਹੋਰ ਜ਼ੋਰ ਫੜ ਲਿਆ ਹੈ। ਦਰਅਸਲ ਹਾਲ ਹੀ ਵਿੱਚ ਹਾਨੀਆ ਆਮਿਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ।
ਹਾਨੀਆ ਆਮਿਰ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੂੰ ਬਾਦਸ਼ਾਹ ਨਾਲ ਮਸਤੀ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਕਿ ਕੰਸਰਟ ਟਾਈਮ। ਵੀਡੀਓ ‘ਚ ਹਾਨੀਆ ਕਹਿੰਦੀ ਹੈ ਕਿ ਇਹ ਬਾਦਸ਼ਾਹ ਦਾ ਕੰਸਰਟ ਹੈ ਅਤੇ ਮੈਂ ਦਰਸ਼ਕ ਹਾਂ। ਇਸ ਤੋਂ ਬਾਅਦ ਦੋਵੇਂ ਹੱਸਦੇ ਅਤੇ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ।
ਇਸਦੇ ਨਾਲ ਹੀ ਅਦਾਕਾਰਾ ਨੇ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਇਸ ‘ਚ ਹਾਨੀਆ ਨੇ ਸ਼ਾਪਿੰਗ ਡੇਟ ਅਤੇ ਡਿਨਰ ਦੀਆਂ ਝਲਕੀਆਂ ਦਿਖਾਈਆਂ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ‘ਚੰਡੀਗੜ੍ਹ ਤੋਂ ਰੈਸਕਿਊ ਆਇਆ ਹੈ’।
ਹੋਰ ਪੜ੍ਹੋ : 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਟੀਮ ਨਾਲ ਆਈਪੀਐਲ ਮੈਚ ਵੇਖਣ ਪਹੁੰਚੇ ਗਿੱਪੀ ਗਰੇਵਾਲ , ਵੀਡੀਓ ਹੋਈ ਵਾਇਰਲ
ਦੱਸ ਦਈਏ ਕਿ ਜਿੱਥੇ ਇੱਕ ਪਾਸੇ ਬਾਦਸ਼ਾਹ ਬਾਲੀਵੁੱਡ ਦੇ ਮਸ਼ਹੂਰ ਰੈਪਰ ਵਜੋਂ ਕੰਮ ਕਰ ਰਹੇ ਹਨ, ਉੱਥੇ ਹੀ ਹਾਨੀਆ ਆਮਿਰ ਗੁਆਂਢੀ ਮੁਲਕ ਪਾਕਿਸਤਾਨ ਦੀ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਕਈ ਪਾਕਿਸਤਾਨ ਸੀਰੀਅਲ ਵਿੱਚ ਕੰਮ ਚੁੱਕੀ ਹੈ ਤੇ ਲੋਕ ਉਸ ਐਕਟਿੰਗ ਤੇ ਖੂਬਸੂਰਤੀ ਦੇ ਦੀਵਾਨੇ ਹਨ।
- PTC PUNJABI