Parineeti Raghav Wedding: ਪਤੀ ਰਾਘਵ ਚੱਢਾ ਤੋਂ 10 ਗੁਣਾ ਜ਼ਿਆਦਾ ਅਮੀਰ ਹੈ ਪਰਿਣੀਤੀ ਚੋਪੜਾ , ਕਰੋੜਾਂ ਦੀ ਜਾਇਦਾਦ ਦੀ ਹੈ ਮਾਲਕਣ
Parineeti Raghav Networth: ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ 24 ਸਤੰਬਰ ਨੂੰ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਰਾਘਵ ਪਰਿਣੀਤੀ ਨੇ ਵਿਆਹ ਸਮਾਰੋਹ ਲਈ ਉਦੈਪੁਰ ਦੇ ਤਾਜ ਲੀਲਾ ਪੈਲੇਸ ਨੂੰ ਚੁਣਿਆ ਹੈ। ਪਰਿਣੀਤੀ ਅਤੇ ਰਾਘਵ 23 ਸਤੰਬਰ ਨੂੰ ਵੈਲਕਮ ਲੰਚ ਨਾਲ ਵਿਆਹ ਦੇ ਜਸ਼ਨਾਂ ਦੀ ਸ਼ੁਰੂਆਤ ਕਰਨਗੇ। ਆਓ ਜਾਣਦੇ ਹਾਂ ਦੋਵੇਂ ਕਿੰਨੀ ਜਾਇਦਾਦ ਦੇ ਮਾਲਕ ਹਨ।
ਦੱਸ ਦਈਏ ਕਿ ਰਾਘਵ ਚੱਢਾ ਆਮ ਆਦਮੀ ਪਾਰਟੀ ਦਾ ਨੌਜਵਾਨ ਚਿਹਰਾ ਹਨ ਜਦਕਿ ਪਰਿਣੀਤੀ ਚੋਪੜਾ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ। ਲੰਬੇ ਇੰਤਜ਼ਾਰ ਤੋਂ ਬਾਅਦ 13 ਮਈ 2023 ਨੂੰ ਦੋਹਾਂ ਨੇ ਦਿੱਲੀ ਦੇ ਕਪੂਰਥਲਾ ਹਾਊਸ 'ਚ ਇਕ ਨਿੱਜੀ ਸਮਾਰੋਹ 'ਚ ਮੰਗਣੀ ਕਰਵਾ ਲਈ। ਜਿਸ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਿਆਸੀ ਜਗਤ ਨਾਲ ਜੁੜੇ ਕੁਝ ਲੋਕਾਂ ਨੇ ਸ਼ਿਰਕਤ ਕੀਤੀ। ਹੁਣ ਦੋਵਾਂ ਪਰਿਵਾਰਾਂ 'ਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ।
ਚਾਰਟਰਡ ਅਕਾਊਂਟੈਂਟ ਨੇ ਰਾਘਵ ਚੱਢਾ
ਦੱਸਣਯੋਗ ਹੈ ਕਿ ਰਾਘਵ ਚੱਢਾ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਹਨ। ਸਾਲ 2012 ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਕੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਹ ਚਾਰਟਰਡ ਅਕਾਊਂਟੈਂਟ (CA) ਵੀ ਹਨ।
ਉਨ੍ਹਾਂ ਨੇ ਵੱਡੀਆਂ ਅਕਾਊਂਟੈਂਸੀ ਫਰਮਾਂ ਨਾਲ ਕੰਮ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 50 ਲੱਖ ਰੁਪਏ ਦੇ ਕਰੀਬ ਹੈ। ਜੇਕਰ ਰਾਘਵ ਦੇ ਨਿੱਜੀ ਘਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਘਰ ਦੀ ਕੀਮਤ 37 ਲੱਖ ਰੁਪਏ ਹੈ।
ਪਰਿਣੀਤੀ ਕਰੋੜਾਂ ਦੀ ਮਾਲਕ...
ਪਰਿਣੀਤੀ ਚੋਪੜਾ ਦੌਲਤ ਦੇ ਮਾਮਲੇ 'ਚ ਰਾਘਵ ਚੱਢਾ ਤੋਂ ਕਾਫੀ ਅੱਗੇ ਹੈ। ਤੁਹਾਨੂੰ ਦੱਸ ਦਈਏ ਕਿ ਰਾਘਵ ਅਤੇ ਪਰਿਣੀਤੀ ਨੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਪੜ੍ਹਾਈ ਕੀਤੀ ਹੈ। ਉਸ ਦੀ ਆਮਦਨ ਦਾ ਮੁੱਖ ਸਰੋਤ ਫਿਲਮ ਫੀਸ ਅਤੇ ਬ੍ਰਾਂਡ ਐਡੋਰਸਮੈਂਟ ਹੈ।
ਇਸ ਦੇ ਨਾਲ ਹੀ ਸਿਆਸੇਟ ਦੀ ਰਿਪੋਰਟ ਮੁਤਾਬਕ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਕੋਲ ਕੁੱਲ 60 ਕਰੋੜ ਰੁਪਏ ਦੀ ਜਾਇਦਾਦ ਹੈ। ਅਭਿਨੇਤਰੀ ਕੋਲ ਮੁੰਬਈ ਵਿੱਚ ਇੱਕ ਲਗਜ਼ਰੀ ਅਪਾਰਟਮੈਂਟ ਹੈ ਅਤੇ ਔਡੀ ਏ6, ਜੈਗੁਆਰ ਐਕਸਜੇਐਲ, ਔਡੀ ਕਿਊ 5 ਅਤੇ ਜੈਗੁਆਰ ਐਕਸਜੇਐਲ ਵਰਗੀਆਂ ਕਈ ਲਗਜ਼ਰੀ ਕਾਰਾਂ ਹਨ।
- PTC PUNJABI