ਸਾਊਥ ਸੁਪਰ ਸਟਾਰ ਦੇ ਨੇ ਕਰੋੜਾਂ ਫੈਨਜ਼ ,ਪਰ ਕੀ ਤੁਸੀਂ ਜਾਣਦੇ ਹੋ 'ਪੁਸ਼ਪਾ' ਸਟਾਰ ਅੱਲੂ ਅਰਜੁਨ ਨੇ ਕਿਸ ਦੇ ਫੈਨ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਸਾਊਥ ਸੁਪਰ ਸਟਾਰ ਅੱਲੂ ਅਰਜੁਨ ਦੀ ਬਹੁਤ ਵੱਡੀ ​​ਫੈਨ ਫਾਲੋਇੰਗ ਹੈ। ਪ੍ਰਸ਼ੰਸਕ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਤਰਸ ਜਾਂਦੇ ਹਨ। ਜਦੋਂ ਉਹ ਪਬਲਿਕ ਵਿੱਚ ਜਾਂਦਾ ਹੈ ਤਾਂ ਹਜ਼ਾਰਾਂ ਪ੍ਰਸ਼ੰਸਕ ਉਸ ਨੂੰ ਘੇਰ ਲੈਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਅੱਲੂ ਅਰਜੁਨ ਵੀ ਕਿਸੇ ਦੇ ਫੈਨ ਹਨ। ਜਿਸ ਦੇ ਉਹ ਫੈਨ ਨੇ ਉਹ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੀ ਪਤਨੀ ਹੈ ਸਨੇਹਾ ਰੈੱਡੀ।

Written by  Pushp Raj   |  April 24th 2023 06:55 PM  |  Updated: April 24th 2023 06:55 PM

ਸਾਊਥ ਸੁਪਰ ਸਟਾਰ ਦੇ ਨੇ ਕਰੋੜਾਂ ਫੈਨਜ਼ ,ਪਰ ਕੀ ਤੁਸੀਂ ਜਾਣਦੇ ਹੋ 'ਪੁਸ਼ਪਾ' ਸਟਾਰ ਅੱਲੂ ਅਰਜੁਨ ਨੇ ਕਿਸ ਦੇ ਫੈਨ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Allu Arjun News: ਸਾਊਥ ਸੁਪਰ ਸਟਾਰ ਅੱਲੂ ਅਰਜੁਨ ਨੂੰ ਮਹਿਜ਼ ਸਾਊਥ ਦੇ ਲੋਕ ਹੀ ਨਹੀਂ ਸਗੋਂ ਦੁਨੀਆ ਭਰ ਦੇ ਲੋਕ ਕਾਫੀ ਪਸੰਦ ਕਰਦੇ ਹਨ। ਇਸ ਦਾ ਜਿਉਂਦਾ ਜਾਗਦਾ ਸਬੂਤ ਹੈ ਉਨ੍ਹਾਂ ਦੇ ਕਰੋੜਾਂ ਫਾਲੋਅਰਸ। ਅੱਲੂ ਅਰਜੁਨ ਦੇ ਬੇਸ਼ੱਕ ਕਰੋੜਾਂ ਫੈਨਜ਼ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਅੱਲੂ ਅਰਜੁਨ ਕਿਸ ਦੇ ਫੈਨ ਹਨ , ਜੇਕਰ ਨਹੀਂ ਤਾਂ ਜਾਨਣ ਲਈ ਪੜ੍ਹੋ ਪੂਰੀ ਖ਼ਬਰ। 

ਸਾਊਥ ਫ਼ਿਲਮਾਂ ਦੇ ਦਿੱਗਜ਼ ਅਦਾਕਾਰ ਅੱਲੂ ਅਰਜੁਨ ਦੀ ਫੈਨ ਫਾਲੋਇੰਗ ਬਾਰੇ ਗੱਲ ਕੀਤੀ ਜਾਵੇ ਤਾਂ ਅੱਲੂ ਅਰਜੁਨ ਦੇ ਇੰਸਟਾਗ੍ਰਾਮ 'ਤੇ 21 ਮਿਲੀਅਨ ਫਾਲੋਅਰਜ਼ ਹਨ। ਉਹ ਅਕਸਰ ਆਪਣੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀਆਂ ਅਪਡੇਟਸ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਜਿਸ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰਦੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਇੰਸਟਾ 'ਤੇ ਸਿਰਫ ਆਪਣੀ ਪਤਨੀ ਸਨੇਹਾ ਰੈੱਡੀ ਨੂੰ ਹੀ ਫਾਲੋ ਕਰਦੇ ਹਨ।

ਆਖ਼ਿਰ ਕਿਸ ਦੇ ਫੈਨ ਅੱਲੂ ਅਰਜੁਨ 

ਹੁਣ ਤੁਸੀਂ ਸੋਚ ਰਹੇ ਹੋਵੋਂਗੇ ਕਿ ਇੰਨ੍ਹੀ ਵੱਡੀ ਫੈਨ ਫਾਲੋਇੰਗ ਤੇ ਸਟਾਰਡਮ ਹਾਸਿਲ ਕਰਨ ਵਾਲਾ ਇਹ ਕਲਾਕਾਰ ਆਖਿਰ ਕਿਸ ਦਾ ਫੈਨ ਹੋ ਸਕਦਾ। ਦਰਅਸਲ ਅੱਲੂ ਅਰਜੁਨ ਜਿਸ ਦੇ ਫੈਨ ਹਨ ਉਹ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੀ ਪਤਨੀ ਸਨੇਹਾ ਰੈੱਡੀ ਹੈ ਤੇ ਅੱਲੂ ਇੰਸਟਾਗ੍ਰਾਮ 'ਤੇ ਮਹਿਜ਼ ਆਪਣੀ ਪਤਨੀ ਸਨੇਹਾ ਰੈੱਡੀ ਨੂੰ ਹੀ ਫਾਲੋ ਕਰਦੇ ਹਨ। ਰਿਪੋਰਟ ਮੁਤਾਬਕ ਅਲੂ ਅਰਜੁਨ ਦੀ ਪਤਨੀ ਸਨੇਹਾ ਰੈੱਡੀ ਦਾ ਜਨਮ 29 ਸਤੰਬਰ 1985 ਨੂੰ ਹੋਇਆ ਸੀ। ਵਿਆਹ ਤੋਂ ਪਹਿਲਾਂ ਉਸਦਾ ਨਾਮ ਕੰਚਰਲਾ ਸਨੇਹਾ ਰੈੱਡੀ ਸੀ। ਉਹ ਇੱਕ ਅਮੀਰ ਪਰਿਵਾਰ ਵਿੱਚੋਂ ਹੈ। ਉਸਦੇ ਪਿਤਾ ਕੇਸੀ ਚੰਦਰਸ਼ੇਖਰ ਰੈੱਡੀ ਇੱਕ ਵਪਾਰੀ ਅਤੇ ਸਾਇੰਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਚੇਅਰਮੈਨ ਸਨ। ਸਨੇਹਾ ਨੇ ਸਕੂਲ ਦੀ ਪੜ੍ਹਾਈ ਹੈਦਰਾਬਾਦ ਤੋਂ ਕੀਤੀ ਅਤੇ ਇਸ ਤੋਂ ਬਾਅਦ ਉਹ ਅਗਲੇਰੀ ਪੜ੍ਹਾਈ ਲਈ ਅਮਰੀਕਾ ਚਲੀ ਗਈ। ਸਨੇਹਾ ਰੈੱਡੀ ਨੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਵਿੱਚ ਬੀ.ਟੈਕ ਕੀਤਾ ਹੈ।

ਕਿੰਝ ਸ਼ੁਰੂ ਹੋਈ ਸਨੇਹਾ ਨਾਲ ਅਰਜੁਨ ਦੀ ਲਵ ਸਟੋਰੀ 

ਮੀਡੀਆ ਰਿਪੋਰਟਸ ਦੇ ਮੁਤਾਬਕ ਸਨੇਹਾ ਰੈੱਡੀ ਅਤੇ ਅੱਲੂ ਅਰਜੁਨ ਦੀ ਲਵ ਸਟੋਰੀ ਇੱਕ ਮੁਲਾਕਾਤ ਨਾਲ ਸ਼ੁਰੂ ਹੋਈ। ਅੱਲੂ ਅਰਜੁਨ ਸਨੇਹਾ ਨੂੰ ਪਹਿਲੀ ਵਾਰ ਅਮਰੀਕਾ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਮਿਲੇ ਸਨ। ਅੱਲੂ ਅਰਜੁਨ ਦੇ ਦੋਸਤ ਨੇ ਉਸ ਨੂੰ ਸਨੇਹਾ ਰੈੱਡੀ ਨਾਲ ਮਿਲਾਇਆ ਅਤੇ ਅਦਾਕਾਰ ਨੂੰ ਪਹਿਲੀ ਨਜ਼ਰ ਵਿੱਚ ਹੀ ਉਸ ਨਾਲ ਪਿਆਰ ਹੋ ਗਿਆ। ਸਨੇਹਾ ਅੱਲੂ ਅਰਜੁਨ ਦੇ ਦਿਲ 'ਚ ਵਸ ਗਈ ਅਤੇ ਉਹ ਵਾਰ-ਵਾਰ ਉਸ ਬਾਰੇ ਸੋਚਣ ਲੱਗਾ। ਦੋਸਤ ਨੇ ਅੱਲੂ ਨੂੰ ਸਨੇਹਾ ਨੂੰ ਮੈਸੇਜ ਕਰਕੇ ਆਪਣੇ ਦਿਲ ਦੀ ਗੱਲ ਦੱਸਣ ਲਈ ਕਿਹਾ। ਉਸ ਨੇ ਮੈਸੇਜ ਕੀਤਾ ਅਤੇ ਫਿਰ ਸਨੇਹਾ ਨੇ ਜਵਾਬ ਦਿੱਤਾ।

ਹੋਰ ਪੜ੍ਹੋ:  Movie review: ਐਮੀ ਵਿਰਕ ਸਟਾਰਰ ਫ਼ਿਲਮ 'ਅੰਨੀ ਦਿਆ ਮਜ਼ਾਕ ਏ' ਦਾ ਦਰਸ਼ਕਾਂ 'ਤੇ ਚੱਲਿਆ ਜਾਦੂ, ਫ਼ਿਲਮ ਵੇਖ ਹੱਸ -ਹੱਸ ਦੁਹਰੇ ਹੋਏ ਫੈਨਜ਼

ਇਸ ਤੋਂ ਬਾਅਦ ਅੱਲੂ ਅਰਜੁਨ ਅਤੇ ਸਨੇਹਾ ਰੈੱਡੀ ਦੇ ਮੈਸੇਜ 'ਤੇ ਗੱਲਬਾਤ ਕਰਨ ਲੱਗ ਪਏ। ਜਲਦ ਹੀ ਦੋਵੇਂ ਚੰਗੇ ਦੋਸਤ ਤੋਂ ਪ੍ਰੇਮੀ ਬਣ ਗਏ ਤੇ ਦੋਹਾਂ ਦੋਵਾਂ ਨੇ ਇੱਕ ਦੂਜੇ ਨੂੰ ਡੇਟ ਕੀਤਾ। ਕਈ ਵਾਰ ਮਿਲਣ ਅਤੇ ਇੱਕ ਦੂਜੇ ਨੂੰ ਸਮਝਣ ਤੋਂ ਬਾਅਦ, ਜੋੜੇ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਅੱਲੂ ਅਰਜੁਨ ਅਤੇ ਸਨੇਹਾ ਰੈੱਡੀ ਨੇ ਸਾਲ 2011 'ਚ ਵਿਆਹ ਕਰਵਾ ਲਿਆ।ਹੁਣ ਦੋਵੇਂ ਦੋ ਬੱਚਿਆਂ ਦੇ ਮਾਪੇ ਹਨ। ਬੇਟੇ ਦਾ ਨਾਮ ਅੱਲੂ ਅਯਾਨ ਅਤੇ ਬੇਟੀ ਦਾ ਨਾਮ ਅੱਲੂ ਅਰਹਾ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network