ਰਾਣਾ ਰਣਬੀਰ ਦੀ ਮਾਂ ਦਾ ਅੱਜ ਹੈ ਜਨਮ ਦਿਨ, ਅਦਾਕਾਰ ਨੇ ਮਾਂ ਦੇ ਨਾਲ ਤਸਵੀਰ ਸਾਂਝੀ ਕਰ ਦਿੱਤੀ ਵਧਾਈ

ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ । ਜੀ ਮਾਂ ਵਰਗੀ ਠੰਢੀ ਛਾਂ ਇਸ ਦੁਨੀਆ ‘ਤੇ ਕੋਈ ਨਹੀਂ ਹੋ ਸਕਦੀ । ਮਾਂ ਦੇ ਪੈਰਾਂ ‘ਚ ਸਵਰਗ ਹੁੰਦਾ ਹੈ । ਜਿਸ ਕਿਸੇ ਨੇ ਵੀ ਆਪਣੀ ਮਾਂ ਦੀ ਸੇਵਾ ਕੀਤੀ ਹੈ । ਉਸ ਨੂੰ ਦੁਨੀਆ ‘ਤੇ ਕਿਸੇ ਤੀਰਥ ਅਸਥਾਨ ‘ਤੇ ਵੀ ਜਾਣ ਦੀ ਲੋੜ ਨਹੀਂ ।

Written by  Shaminder   |  May 01st 2023 11:23 AM  |  Updated: May 01st 2023 11:23 AM

ਰਾਣਾ ਰਣਬੀਰ ਦੀ ਮਾਂ ਦਾ ਅੱਜ ਹੈ ਜਨਮ ਦਿਨ, ਅਦਾਕਾਰ ਨੇ ਮਾਂ ਦੇ ਨਾਲ ਤਸਵੀਰ ਸਾਂਝੀ ਕਰ ਦਿੱਤੀ ਵਧਾਈ

 ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ । ਜੀ ਮਾਂ (Mother)  ਵਰਗੀ ਠੰਢੀ ਛਾਂ ਇਸ ਦੁਨੀਆ ‘ਤੇ ਕੋਈ ਨਹੀਂ ਹੋ ਸਕਦੀ । ਮਾਂ ਦੇ ਪੈਰਾਂ ‘ਚ ਸਵਰਗ ਹੁੰਦਾ ਹੈ । ਜਿਸ ਕਿਸੇ ਨੇ ਵੀ ਆਪਣੀ ਮਾਂ ਦੀ ਸੇਵਾ ਕੀਤੀ ਹੈ । ਉਸ ਨੂੰ ਦੁਨੀਆ ‘ਤੇ ਕਿਸੇ ਤੀਰਥ ਅਸਥਾਨ ‘ਤੇ ਵੀ ਜਾਣ ਦੀ ਲੋੜ ਨਹੀਂ । ਰਾਣਾ ਰਣਬੀਰ (Rana Ranbir) ਦੀ ਮਾਂ ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਅਦਾਕਾਰ ਨੇ ਆਪਣੀ ਮਾਂ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । 

ਹੋਰ ਪੜ੍ਹੋ  :  ਅਰਮਾਨ ਮਲਿਕ ਨੇ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਸਾਂਝਾ ਕੀਤਾ ਵੀਡੀਓ

ਮਾਂ ਲਈ ਲਿਖਿਆ ਖ਼ਾਸ ਸੁਨੇਹਾ 

ਅਦਾਕਾਰ ਰਾਣਾ ਰਣਬੀਰ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਇੱਕ ਬਹੁਤ ਹੀ ਪਿਆਰਾ ਕੈਪਸ਼ਨ ਵੀ ਲਿਖਿਆ ਹੈ । ਅਦਾਕਾਰ ਨੇ ਲਿਖਿਆ ‘ਇੱਕ ਮਈ ਦਾ ਮਜ਼ਦੂਰ ਦਿਵਸ ਮੈਨੂੰ ਯਾਦ ਕਰਵਾ ਦਿੰਦਾ ਹੈ ਕਿ ਅੱਜ ਸਾਡੀ ਮਾਂ ਦਾ ਜਨਮ ਦਿਹਾੜਾ ਹੈ ਤੇ ਮਾਂ ਸਭ ਤੋਂ ਵੱਡੀ ਮਜ਼ਦੂਰ ਹੈ। ਮਾਂ ਹੀ ਪਹਿਲੀ ਅਧਿਆਪਕ ਹੁੰਦੀ ਹੈ।

ਸਾਡੀ ਮਾਂ ਨੇ ਤਾਂ ਨੌਕਰੀ ਹੀ ਅਧਿਆਪਕ ਦੀ ਕੀਤੀ। ਜਿੰਨੀ ਕੁੱਟ ਮੈਂ ਸਾਰੇ ਮਾਸਟਰਾਂ ਤੇ ਭੈਣਜੀਆਂ ਤੋਂ ਖਾਧੀ ਓਨੀ ਓ ਕੱਲੀ ਮਾਂ ਤੋਂ ਖਾਧੀ। ਲਵ ਯੂ ਮਾਂ। ਮਾਂ ਦੀ ਇੱਛਾ ਮੁਤਾਬਿਕ ਮੈਂ ਇੰਜਨੀਅਰ ਡਾਕਟਰ ਜਾਂ ਪ੍ਰੋਫੈਸਰ ਤਾਂ ਨੀ ਬਣਿਆ ਪਰ ਮਾਂ ਬਾਪ ਨੇ ਐਕਟਰ ਬਣਨ ਚ ਵੀ ਰੁਕਾਵਟ ਨੀ ਪਾਈ। ਜਨਮ ਦਿਨ ਮੁਬਾਰਕ ਮਾਂ’।  ਰਾਣਾ ਰਣਬੀਰ ਦੀ ਮਾਤਾ ਜੀ ਦੇ ਜਨਮ ਦਿਨ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ ।

 

ਮਾਂ ‘ਤੇ ਬਣਾਈ ਸੀ ਰਾਣਾ ਰਣਬੀਰ ਨੇ ਖੂਬਸੂਰਤ ਫ਼ਿਲਮ 

ਰਾਣਾ ਰਣਬੀਰ ਨੇ ਮਾਂ ‘ਤੇ ਬਹੁਤ ਹੀ ਖੂਬਸੂਰਤ ਫ਼ਿਲਮ ਵੀ ਰੁਪਿੰਦਰ ਰੂਪੀ ਦੇ ਬਣਾਈ ਹੈ । ਇਸ ਫ਼ਿਲਮ ‘ਚ ਮਾਂ ਪੁੱਤਰ ਦੇ ਰਿਸ਼ਤੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ । ਇਸ ਤੋਂ ਇਲਾਵਾ ਰਾਣਾ ਰਣਬੀਰ ਨੇ ਹੋਰ ਵੀ ਕਈ ਬਿਹਤਰੀਨ ਫ਼ਿਲਮਾਂ ਬਣਾਈਆਂ ਹਨ ।

ਰਾਣਾ ਰਣਬੀਰ ਇੱਕ ਵਧੀਆ ਅਦਾਕਾਰ, ਕਾਮੇਡੀਅਨ ਹੋਣ ਦੇ ਨਾਲ ਨਾਲ ਇੱਕ ਵਧੀਆ ਲੇਖਕ ਵੀ ਹਨ । ਉਹ ਵਿਦੇਸ਼ ‘ਚ ਵੀ ਆਪਣੀ ਲੇਖਣੀ ਦੇ ਨਾਲ ਲੋਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਂਦੇ ਹਨ । ਉਨ੍ਹਾਂ ਦੀਆਂ ਮੋਟੀਵੇਸ਼ਨਲ ਸਪੀਚ ਤੋਂ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network