ਕਰਣ ਦਿਓਲ ਦੀ ਰਿਸੈਪਸ਼ਨ 'ਚ ਪੁੱਜੇ ਸਲਮਾਨ ਖ਼ਾਨ, ਸੁਜੀਆਂ ਅੱਖਾਂ ਵੇਖ ਫਿਕਰਾਂ 'ਚ ਪਏ ਭਾਈਜਾਨ ਦੇ ਫੈਨਜ਼
Fans reacts on Salman Khan Swollen Eye: ਬਾਲੀਵੁੱਡ ਮੈਗਾਸਟਾਰ ਸਲਮਾਨ ਖ਼ਾਨ (Salman Khan) ਹਾਲ ਹੀ 'ਚ ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਦੇ ਵਿਆਹ ਦੀ ਰਿਸੈਪਸ਼ਨ ਵਿੱਚ ਸ਼ਾਮਲ ਹੋਏ। ਇੱਥੇ ਸਲਮਾਨ ਖ਼ਾਨ ਨੇ ਆਪਣੀ ਡੈਸ਼ਿੰਗ ਲੁੱਕ 'ਚ ਪੈਪਰਾਜ਼ੀਸ ਦੇ ਸਾਹਮਣੇ ਕਾਫੀ ਸਟਾਇਲਸ਼ ਦਿਖਾਈ ਦਿੱਤੇ, ਪਰ ਇੱਥੋਂ ਭਾਈਜਾਨ ਦੇ ਸਟਾਈਲ ਤੋਂ ਜ਼ਿਆਦਾ ਫੈਨਜ਼ ਨੇ ਉਨ੍ਹਾਂ ਦੀਆਂ ਸੁਜੀਆਂ ਅੱਖਾਂ ਨੂੰ ਦੇਖਿਆ। ਕਰਨ ਦਿਓਲ ਦੀ ਰਿਸੈਪਸ਼ਨ ਪਾਰਟੀ 'ਚ ਸਲਮਾਨ ਖ਼ਾਨ ਦੀਆਂ ਸੁਜੀਆਂ ਅੱਖਾਂ ਨੂੰ ਦੇਖ ਕੇ ਪ੍ਰਸ਼ੰਸਕ ਇਸ ਗੱਲ ਤੋਂ ਪਰੇਸ਼ਾਨ ਹੋ ਗਏ ਕਿ ਆਖਿਰ ਭਾਈਜਾਨ ਨੂੰ ਕੀ ਹੋ ਗਿਆ ਹੈ।
ਸਲਮਾਨ ਖ਼ਾਨ ਦੀਆਂ ਸੁੱਜੀਆਂ ਅੱਖਾਂ
ਪੈਪਰਾਜ਼ੀ ਵਾਇਰਲ ਭਯਾਨੀ ਨੇ ਇੰਸਟਾਗ੍ਰਾਮ 'ਤੇ ਕਰਨ ਦਿਓਲ ਦੀ ਵੈਡਿੰਗ ਰਿਸੈਪਸ਼ਨ ਤੋਂ ਸਲਮਾਨ ਖ਼ਾਨ ਦੀ ਇੱਕ ਨਵੀਂ ਵੀਡੀਓ ਪੋਸਟ ਕੀਤੀ ਹੈ। ਜਿੱਥੇ ਸਲਮਾਨ ਖ਼ਾਨ ਫੋਟੋਗ੍ਰਾਫਰਾਂ ਦੇ ਸਾਹਮਣੇ ਨੇਵੀ ਬਲੂ ਕਲਰ ਦੇ ਸੂਟ 'ਚ ਬੇਹੱਦ ਸਟਾਈਲਿਸ਼ ਅੰਦਾਜ਼ 'ਚ ਤਸਵੀਰਾਂ ਖਿਚਵਾ ਰਹੇ ਹਨ। ਇਸ ਵੀਡੀਓ 'ਚ ਸਲਮਾਨ ਖ਼ਾਨ ਦੀਆਂ ਸੁੱਜੀਆਂ ਅੱਖਾਂ ਨੂੰ ਦੇਖ ਕੇ ਕਈ ਫੈਨਜ਼ ਨੇ ਚਿੰਤਾ ਜ਼ਾਹਰ ਕਰਦੇ ਹੋਏ ਲਿਖਿਆ, ਭਾਈਜਾਨ ਦੀਆਂ ਅੱਖਾਂ ਨੂੰ ਕੀ ਹੋ ਗਿਆ ਹੈ ਤਾਂ ਉੱਥੇ ਦੂਜੇ ਨੇ ਲਿਖਿਆ, ਉਸ ਦੀਆਂ ਅੱਖਾਂ ਸੁੱਜੀਆਂ ਨਜ਼ਰ ਆ ਰਹੀਆਂ ਹਨ। ਉਮੀਦ ਹੈ ਕਿ ਉਹ ਠੀਕ ਹੋਣਗੇ।
ਬਿੱਗ ਬੌਸ ਦੇ ਪ੍ਰੀਮੀਅਰ 'ਤੇ ਚਸ਼ਮਾ ਪਹਿਨੇ ਨਜ਼ਰ ਆਏ ਸਲਮਾਨ
ਸਲਮਾਨ ਖ਼ਾਨ ਬਿੱਗ ਬੌਸ ਓਟੀਟੀ 2 ਦੇ ਗ੍ਰੈਂਡ ਪ੍ਰੀਮੀਅਰ ਵਿੱਚ ਵੀ ਸਲਮਾਨ ਗੌਗਲਸ ਪਹਿਨੇ ਨਜ਼ਰ ਆਏ। ਸਲਮਾਨ ਖ਼ਾਨ ਦੀਆਂ ਫੁੱਲੀਆਂ ਅੱਖਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਰਿਐਲਿਟੀ ਸ਼ੋਅ ਦੌਰਾਨ ਵੀ ਭਾਈਜਾਨ ਦੀਆਂ ਅੱਖਾਂ ਉਦੋਂ ਹੀ ਫੁੱਲੀਆਂ ਹੋਣਗੀਆਂ ਜਦੋਂ ਉਹ ਚਸ਼ਮਾ ਪਹਿਨਦਾ ਸੀ।
ਦੱਸ ਦੇਈਏ ਕਿ ਬਿੱਗ ਬੌਸ OTT 2 ਦਾ ਦੂਜਾ ਸੀਜ਼ਨ 17 ਜੂਨ ਤੋਂ ਸ਼ੁਰੂ ਹੋ ਗਿਆ ਹੈ। ਸਲਮਾਨ ਖ਼ਾਨ ਬਿੱਗ ਬੌਸ OTT 2 ਦੀ ਮੇਜ਼ਬਾਨੀ ਕਰ ਰਹੇ ਹਨ ਤੇ ਇਸ ਵਾਰ ਪੂਜਾ ਭੱਟ, ਆਲੀਆ ਸਿੱਦੀਕੀ, ਬਬੀਕਾ ਧੁਰਵੇ, ਅਭਿਸ਼ੇਕ ਮਲਹਾਨ, ਅਕਾਂਕਸ਼ਾ ਪੁਰੀ, ਅਵਿਨਾਸ਼ ਸਚਦੇਵ, ਸਾਇਰਸ ਭਰੋਚਾ, ਫਲਕ ਨਾਜ਼, ਜ਼ੈਦ ਹਦੀਦ, ਜੀਆ ਸ਼ੰਕਰ, ਮਨੀਸ਼ਾ ਰਾਣੀ, ਪਲਕ ਪਰਸਵਾਨੀ ਅਤੇ ਪੁਨੀਤ ਸੁਪਰਸਟਾਰ ਵਜੋਂ ਨਜ਼ਰ ਆ ਰਹੇ ਹਨ।
- PTC PUNJABI