ਪਿਤਾ ਸੁਨੀਲ ਦੱਤ ਦੀ ਜਯੰਤੀ ਮੌਕੇ ਭਾਵੁਕ ਹੋਏ ਸੰਜੇ ਦੱਤ, ਅਦਾਕਾਰ ਨੇ ਸਾਂਝੀਆਂ ਕੀਤੀ ਨਾਲ ਅਣਦੇਖੀਆਂ ਤਸਵੀਰਾਂ
Sanjay Dutt on Sunil Dutt Birth Anniversary: ਬਾਲੀਵੁੱਡ ਦੇ ਦਿੱਗਜ਼ ਅਭਿਨੇਤਾ ਸੁਨੀਲ ਦੱਤ ਦਾ ਅੱਜ ਜਨਮਦਿਨ ਹੈ। ਆਪਣੇ ਪਿਤਾ ਦੀ 95ਵੀਂ ਜਯੰਤੀ ਦੇ ਮੌਕੇ ਉੱਤੇ ਸੰਜੇ ਦੱਤ ਉਨ੍ਹਾਂ ਨੂੰ ਯਾਦ ਕਰਦੇ ਤੇ ਉਨ੍ਹਾਂ ਨਾਲ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦੇ ਨਜ਼ਰ ਆਏ।
ਅਦਾਕਾਰ ਸੰਜੇ ਦੱਤ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਮਰਹੂਮ ਪਿਤਾ ਸੁਨੀਲ ਦੱਤ ਨੂੰ ਯਾਦ ਕੀਤਾ ਹੈ। ਸੰਜੇ ਦੱਤ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਪਿਤਾ ਨਾਲ ਆਪਣੇ ਬੱਚਪਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮੌਕੇ 'ਤੇ ਉਨ੍ਹਾਂ ਦੇ ਬੇਟੇ ਸੰਜੇ ਦੱਤ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਇੱਕ ਖਾਸ ਪੋਸਟ ਸ਼ੇਅਰ ਕੀਤੀ ਹੈ।
ਸੰਜੇ ਦੱਤ ਨੇ ਪਿਤਾ ਨਾਲ ਬਚਪਨ ਦੀਆਂ ਯਾਦਾਂ ਕੀਤੀਆਂ ਸਾਂਝੀਆਂ
ਅੱਜ ਯਾਨੀ 6 ਜੂਨ ਨੂੰ ਕੁਝ ਸਮਾਂ ਪਹਿਲਾਂ ਸੰਜੇ ਦੱਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਮੋਨੋਕ੍ਰੋਮੈਟਿਕ ਤਸਵੀਰਾਂ ਪੋਸਟ ਕੀਤੀਆਂ ਸਨ। ਪਹਿਲੀ ਤਸਵੀਰ ਸੰਜੇ ਦੇ ਬਚਪਨ ਦੀ ਹੈ, ਜਿਸ 'ਚ ਉਹ ਆਪਣੀ ਭੈਣ ਪ੍ਰਿਆ ਦੱਤ ਅਤੇ ਪਿਤਾ ਸੁਨੀਲ ਦੱਤ ਨਾਲ ਦਿਖਾਈ ਦੇ ਰਹੇ ਹਨ। ਤੁਸੀਂ ਦੇਖ ਸਕਦੇ ਹੋ ਕਿ ਇੱਕ ਪਿਆਰ ਕਰਨ ਵਾਲੇ ਪਿਤਾ ਵਾਂਗ, ਸੁਨੀਲ ਦੱਤ ਆਪਣੀ ਧੀ ਨੂੰ ਆਪਣੀ ਗੋਦ ਵਿੱਚ ਫੜੀ ਬੈਠੇ ਹਨ ਜਦੋਂ ਕਿ ਸੰਜੇ ਉਸ ਨਾਲ ਖੇਡ ਰਹੇ ਹਨ।
ਦੂਜੀ ਤਸਵੀਰ ਵਿੱਚ ਸੁਨੀਲ ਦੱਤ ਨੂੰ ਇੱਕ ਚਿੱਠੀ ਪੜ੍ਹਦੇ ਦੇਖਿਆ ਜਾ ਸਕਦਾ ਹੈ। ਉਹ ਮੁਸਕਰਾ ਰਹੇ ਹਨ ਅਤੇ ਇਹ ਫੋਟੋ ਬਹੁਤ ਪਿਆਰੀ ਹੈ। ਪੋਸਟ ਨੂੰ ਸ਼ੇਅਰ ਕਰਦੇ ਹੋਏ ਸੰਜੇ ਦੱਤ ਨੇ ਕੈਪਸ਼ਨ 'ਚ ਲਿਖਿਆ, ''ਜਨਮਦਿਨ ਮੁਬਾਰਕ ਪਿਤਾ ਜੀ, ਮੈਂ ਤੁਹਾਨੂੰ ਯਾਦ ਕਰਦਾ ਹਾਂ ਅਤੇ ਹਮੇਸ਼ਾ ਤੁਹਾਨੂੰ ਪਿਆਰ ਕਰਦਾ ਰਹਾਂਗਾ, ਮੈਂ ਉਹ ਸਭ ਕੁਝ ਕੀਤਾ ਹੈ ਅਤੇ ਕਰਾਂਗਾ ਜੋ ਤੁਸੀਂ ਮੈਨੂੰ ਸਿਖਾਇਆ ਹੈ, ਕਦਰਾਂ-ਕੀਮਤਾਂ, ਅਤੇ ਸਭ ਤੋਂ ਵੱਧ ਇੱਕ ਨਿਮਰ ਅਤੇ ਇੱਕ ਚੰਗਾ ਵਿਅਕਤੀ ਹੋਣਾ। ਲੋੜਵੰਦਾਂ ਦੀ ਮਦਦ ਕਰਨਾ, ਪਿਤਾ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹੈ।"
ਹੋਰ ਪੜ੍ਹੋ : ਹਾਰਦਿਕ ਪਾਂਡਿਆ ਤੇ ਨਤਾਸ਼ਾ ਦਾ ਨਹੀਂ ਹੋ ਰਿਹਾ ਤਲਾਕ, ਅਦਾਕਾਰਾ ਨੇ ਤਸਵੀਰ ਸਾਂਝੀ ਕਰਕੇ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀਰਵਾਰ ਨੂੰ ਸੰਜੇ ਦੱਤ ਨੇ ਆਪਣੀ ਮਾਂ ਨਰਗਿਸ ਦੱਤ ਨੂੰ ਉਨ੍ਹਾਂ ਦੇ 94ਵੇਂ ਜਨਮਦਿਨ 'ਤੇ ਯਾਦ ਕੀਤਾ। ਉਨ੍ਹਾਂ ਨੇ ਮਾਂ ਨਾਲ ਅਣਦੇਖੀ ਤਸਵੀਰਾਂ ਸਾਂਝੀਆਂ ਕਰਕੇ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ।
- PTC PUNJABI