Trending:
Deepika Kakkar:ਸ਼ੋਇਬ ਇਬ੍ਰਾਹਿਮ ਨੇ ਆਪਣੇ ਪ੍ਰੀ-ਮੈਚਿਓਰ ਬੇਬੀ ਲਈ ਕੀਤੀ ਦੁਆ, ਇਨਕਿਊਬੇਟਰ 'ਚ ਹੈ ਦੀਪਿਕਾ ਕੱਕੜ ਦਾ ਨਵਜੰਮਿਆ ਬੱਚਾ
Shoaib Ibrahim gives baby Health update: ਟੀਵੀ ਦੀ ਮਸ਼ਹੂਰ ਜੋੜੀ ਸ਼ੋਇਬ ਇਬ੍ਰਾਹਿਮ ਅਤੇ ਦੀਪਿਕਾ ਕੱਕੜ ਕੁਝ ਦਿਨ ਪਹਿਲਾਂ ਮਾਤਾ-ਪਿਤਾ ਬਣੇ ਹਨ। ਦੀਪਿਕਾ ਦੀ ਪ੍ਰੀ-ਮੈਚਿਓਰ ਡਿਲੀਵਰੀ ਹੋਈ ਹੈ ਤੇ ਉਸ ਨੇ ਬੇਟੇ ਨੂੰ ਜਨਮ ਦਿੱਤਾ ਹੈ। ਹਾਲਾਂਕਿ ਉਨ੍ਹਾਂ ਦੇ ਬੇਟੇ ਨੂੰ ਇਨਕਿਊਬੇਟਰ 'ਚ ਰੱਖਿਆ ਗਿਆ ਹੈ। ਹਾਲ ਹੀ 'ਚ ਸ਼ੋਏਬ ਨੇ ਆਪਣੇ ਬੱਚੇ ਤੇ ਪਤਨੀ ਦਾ ਹੈਲਥ ਅਪਡੇਟ ਫੈਨਜ਼ ਨਾਲ ਸਾਂਝਾ ਕੀਤਾ ਹੈ।

ਸ਼ੋਇਬ ਨੇ ਫੈਨਜ਼ ਤੋਂ ਬੱਚੇ ਲਈ ਦੁਆ ਕਰਨ ਦੀ ਕੀਤੀ ਅਪੀਲ
ਸ਼ੋਇਬ ਇਬ੍ਰਾਹਿਮ ਤੇ ਦੀਪਿਕਾ ਕੱਕੜ ਦਾ ਬੇਟਾ ਪ੍ਰੀ-ਮੈਚਿਓਰ ਹੈ। ਇੱਕ ਤਾਜ਼ਾ ਇੰਟਰਵਿਊ ਵਿੱਚ ਸ਼ੋਇਬ ਨੇ ਆਪਣੇ ਬੱਚੇ ਲਈ ਫੈਨਜ਼ ਨੂੰ ਦੁਆ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਆਪਣੇ ਡੇਲੀ ਵਲਾਗ ਵਿੱਚ ਵੀ ਫੈਨਜ਼ ਨਾਲ ਗੱਲਬਾਤ ਕਰਦੇ ਹੋਏ ਪਤਨੀ ਦਾ ਹੈਲਥ ਅਪਡੇਟ ਵੀ ਦਿੱਤਾ।
ਸ਼ੋਇਬ ਨੇ ਕਿਹਾ- ਦੀਪਿਕਾ ਅਤੇ ਮੈਨੂੰ ਬੇਟੇ ਦੀ ਬਖਸ਼ਿਸ਼ ਹੋਈ ਹੈ, ਪਰ ਫਿਲਹਾਲ ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਇਹ ਪ੍ਰੀ-ਮੈਚਿਓਰ ਬੇਬੀ ਹੈ ਅਤੇ ਇਨਕਿਊਬੇਟਰ ਵਿੱਚ ਹੈ। ਇਸ ਲਈ ਮੈਂ ਆਪਣੇ ਬੱਚੇ ਲਈ ਤੁਹਾਡੇ ਸਭ ਦੀਆਂ ਦੁਆਵਾਂ ਚਾਹੁੰਦਾ ਹਾਂ।
ਦੀਪਿਕਾ ਸਿਹਤ ਪਹਿਲਾਂ ਨਾਲੋਂ ਬਿਹਤਰ
ਦੀਪਿਕਾ ਕੱਕੜ ਅਤੇ ਸ਼ੋਇਬ ਇਬ੍ਰਾਹਿਮ 21 ਜੂਨ 2023 ਨੂੰ ਮਾਤਾ-ਪਿਤਾ ਬਣੇ। 'ਅਜੂਨੀ' ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਸ਼ੋਇਬ ਨੇ ਪੋਸਟ 'ਚ ਲਿਖਿਆ- "ਅਲਹਮਦੁਲਿਲਾਹ, 21 ਜੂਨ 2023 ਦੀ ਸਵੇਰ ਨੂੰ ਸਾਡੇ ਘਰ ਬੇਟੇ ਨੇ ਜਨਮ ਲਿਆ। ਇਹ ਸਮੇਂ ਤੋਂ ਪਹਿਲਾਂ ਡਿਲੀਵਰੀ ਸੀ, ਡਰਨ ਦੀ ਕੋਈ ਗੱਲ ਨਹੀਂ ਹੈ। ਸਾਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖੋ।"
'ਸਸੁਰਾਲ ਸਿਮਰ ਕਾ' ਨਾਲ ਘਰ-ਘਰ ਮਸ਼ਹੂਰ ਹੋਈ ਦੀਪਿਕਾ ਕੱਕੜ ਨੇ ਸਾਲ 2018 'ਚ ਸ਼ੋਇਬ ਨਾਲ ਦੂਜਾ ਵਿਆਹ ਕੀਤਾ ਸੀ। ਉਸ ਦਾ ਪਹਿਲਾ ਵਿਆਹ 2011 ਵਿੱਚ ਰੌਨਕ ਮਹਿਤਾ ਨਾਲ ਹੋਇਆ ਸੀ, ਜਿਸ ਤੋਂ 2015 ਵਿੱਚ ਅਭਿਨੇਤਰੀ ਦਾ ਤਲਾਕ ਹੋ ਗਿਆ ਸੀ। ਖੈਰ, ਸ਼ੋਇਬ ਅਤੇ ਦੀਪਿਕਾ ਆਪਣੇ ਵਿਆਹ ਤੋਂ ਲੈ ਕੇ ਹੁਣ ਤੱਕ ਟੈਲੀਵਿਜ਼ਨ ਦੇ ਸਭ ਤੋਂ ਵਧੀਆ ਜੋੜਿਆਂ ਵਿੱਚੋਂ ਇੱਕ ਹਨ। ਦੀਪਿਕਾ ਨੇ ਕੁਝ ਮਹੀਨੇ ਪਹਿਲਾਂ ਹੀ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਉਸ ਦੀ ਜੁਲਾਈ ਵਿਚ ਡਿਲੀਵਰੀ ਹੋਣੀ ਸੀ, ਪਰ ਉਸ ਨੇ ਸਮੇਂ ਤੋਂ ਪਹਿਲਾਂ ਬੱਚੇ ਨੂੰ ਜਨਮ ਦਿੱਤਾ। ਹਾਲਾਂਕਿ ਜੋੜੇ ਨੇ ਅਜੇ ਤੱਕ ਇਸ ਦਾ ਕਾਰਨ ਨਹੀਂ ਦੱਸਿਆ ਹੈ।

ਦੀਪਿਕਾ ਅਤੇ ਸ਼ੋਇਬ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ 'ਨੀਰ ਭਰੇ ਤੇਰੇ ਨੈਨਾ ਦੇਵੀ', 'ਅਗਲੀ ਜਨਮ ਮੋਹੇ ਬਿਟੀਆ ਹੀ ਕਿਜੋ', 'ਝਲਕ ਦਿਖਲਾ ਜਾ', 'ਬਿੱਗ ਬੌਸ' ਵਰਗੇ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ। ਦੀਪਿਕਾ ਪਿਛਲੇ ਕੁਝ ਸਮੇਂ ਤੋਂ ਟੀਵੀ ਤੋਂ ਦੂਰ ਹੈ, ਉਥੇ ਹੀ ਸ਼ੋਇਬ ਇਨ੍ਹੀਂ ਦਿਨੀਂ ਸਟਾਰ ਪਲੱਸ ਦੇ ਸ਼ੋਅ 'ਅਜੂਨੀ' 'ਚ ਨਜ਼ਰ ਆ ਰਹੇ ਹਨ।
- PTC PUNJABI