ਦਿਲ ਦਾ ਦੌਰਾ ਪੈਣ ਤੋਂ ਬਾਅਦ ਗਾਇਕ ਸਾਰਥੀ ਕੇ ਨੇ ਦਿੱਤਾ ਹੈਲਥ ਅਪਡੇਟ, ਵੀਡੀਓ ਕੀਤਾ ਸਾਂਝਾ
ਸਾਰਥੀ ਕੇ (Sarthi K) ਨੂੰ ਬੀਤੇ ਦਿਨੀਂ ਵਿਦੇਸ਼ ‘ਚ ਦਿਲ ਦਾ ਦੌਰਾ ਪੈ ਗਿਆ ਸੀ। ਜਿਸ ਤੋਂ ਬਾਅਦ ਗਾਇਕ ਆਪਣੇ ਫੈਨਸ ਦੇ ਨਾਲ ਲਗਾਤਾਰ ਆਪਣੀ ਸਿਹਤ ਦਾ ਹਾਲ ਦੱਸ ਰਿਹਾ ਹੈ। ਹੁਣ ਗਾਇਕ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਇੱਕ ਗੀਤ ਗਾਉੇਂਦਾ ਹੋਇਆ ਨਜ਼ਰ ਆ ਰਿਹਾ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਹਸਪਤਾਲ ਦੇ ਬੈੱਡ ‘ਤੇ ਪਿਆ ਹੈ ਅਤੇ ‘ਸ਼ੁਕਰ ਦਾਤਿਆ’ ਗੀਤ ਗਾ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਜ਼ਿੰਦਗੀ ਤੇ ਮੌਤ ਦੀ ਲੜਾਈ ਲੜਨ ਦੇ ਲਈ ਦੋ ਵੱਡੇ ਹਥਿਆਰ ਹੋਣੇ ਬਹੁਤ ਜ਼ਰੂਰੀ ਹਨ ।
ਹੋਰ ਪੜ੍ਹੋ : ਗਾਇਕਾ ਰੇਣੁਕਾ ਪੰਵਾਰ ਨੇ ਅਦਾਕਾਰ ਨਵਾਜ਼ੁਦੀਨ ਸਿੱਦੀਕੀ ਨੂੰ ਬੰਨ੍ਹੀ ਰੱਖੜੀ
ਇੱਕ ਤਾਂ ਹੌਸਲਾ ਤੇ ਦੂਜਾ ਦੁਆਵਾਂ ਤੇ ਇਹ ਦੋਨੇਂ ਹੀ ਮੇਰੇ ਕੋਲ ਤੁਹਾਡੇ ਪਿਆਰ ਸਦਕਾ ਉਸ ਮਾਲਕ ਦੀ ਕਿਰਪਾ ਨਾਲ ਰੱਜ ਕੇ ਸੀ।ਜੋ ਮੈਨੂੰ ਇਹ ਲੜਾਈ ਜਿਤਾ ਗਏ ।
ਦਿਲੋਂ ਧੰਨਵਾਦ ਤੁਹਾਡਾ ਸਾਰਿਆਂ ਦਾ, ਮਾਲਕ ਤੁਹਾਡੀ ਸਭ ਦੀ ਸਿਹਤ ਤੰਦਰੁਸਤ ਰੱਖੇ ਤੁਹਾਡਾ ਸਭ ਦਾ ਕਰਜ਼ਦਾਰ, ਸਾਰਥੀ ਕੇ। ਸ਼ੁਕਰ,ਸ਼ੁਕਰ ਅਤੇ ਸ਼ੁਕਰ’। ਦੱਸ ਦਈਏ ਕਿ ਸਾਰਥੀ ਕੇ ਨੇ ਬੀਤੇ ਦਿਨ ਵੀ ਆਪਣੀ ਸਿਹਤ ਨੂੰ ਲੈ ਕੇ ਅਪਡੇਟ ਸਾਂਝੀ ਕੀਤੀ ਸੀ।
ਵਿਦੇਸ਼ ‘ਚ ਪਿਆ ਦਿਲ ਦਾ ਦੌਰਾ
ਦੱਸ ਦਈਏ ਕਿ ਜਿਸ ਵੇਲੇ ਸਾਰਥੀ ਕੇ ਨੂੰ ਦਿਲ ਦਾ ਦੌਰਾ ਪਿਆ ।ਉਸ ਵੇਲੇ ਉਹ ਕੈਨੇਡਾ ਦੇ ਮਿਸੀਸਾਗਾ ‘ਚ ਮੌਜੂਦ ਸਨ । ਜਿਸ ਤੋਂ ਬਾਅਦ ਇਲਾਜ ਦੇ ਲਈ ਤੁਰੰਤ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।
- PTC PUNJABI