ਗਾਇਕ ਸਿੰਗਾ ਇਸ ਕੁੜੀ ਨੂੰ ਕਰ ਰਿਹਾ ਡੇਟ ! ਨਵੀਆਂ ਤਸਵੀਰਾਂ ਦੇ ਕਾਰਨ ਛਿੜੀ ਚਰਚਾ
ਗਾਇਕ ਸਿੰਗਾ (Singga) ਦੀਆਂ ਇੱਕ ਕੁੜੀ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ਤੋਂ ਬਾਅਦ ਮਨੋਰੰਜਨ ਜਗਤ ‘ਚ ਕਿਆਸਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਗਾਇਕ ਇਸ ਕੁੜੀ ਨੂੰ ਡੇਟ ਕਰ ਰਿਹਾ ਹੈ । ਹਾਲਾਂਕਿ ਗਾਇਕ ਨੇ ਇਨ੍ਹਾਂ ਤਸਵੀਰਾਂ ‘ਚ ਕਿਸੇ ਦੀ ਵੀ ਸ਼ਕਲ ਨਹੀਂ ਵਿਖਾਈ ਹੈ। ਪਰ ਲੋਕ ਕਈ ਤਰ੍ਹਾਂ ਦੇ ਕਿਆਸ ਲਗਾਉਣ ਲੱਗ ਪਏ ਹਨ । ਸਿੰਗਾ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
ਹੋਰ ਪੜ੍ਹੋ : ਜਹਾਜ਼ ‘ਚ ਪਹਿਲੀ ਵਾਰ ਬੈਠੀ ਸੁਨੰਦਾ ਸ਼ਰਮਾ ਦੀ ਮੰਮੀ, ਇਸ ਤਰ੍ਹਾਂ ਗਾਇਕਾ ਨੇ ਮਾਂ ਨੂੰ ਕਰਵਾਈ ਜਹਾਜ਼ ਰਾਹੀਂ ਪਹਿਲੀ ਯਾਤਰਾ
ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋi ਕ ਗਾਇਕ ਇਸ ਕੁੜੀ ਦੇ ਨਾਲ ਡਿਨਰ ਡੇਟ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ । ਜਦੋਂ ਕਿ ਸਿੰਗਾ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਫੁੱਲਾਂ ਵਾਲਾ ਇੱਕ ਬੁਕੇ ਲਿਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ।
ਸਿੰਗਾ ਦਾ ਵਰਕ ਫ੍ਰੰਟ
ਗਾਇਕ ਸਿੰਗਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਇਸ ਤੋਂ ਇਲਾਵਾ ਹਾਲ ਹੀ ‘ਚ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਜੱਟ ਦੀ ਕਲਿੱਪ, ਇੱਕ ਸੁਪਨਾ, ਦਿਲਦਾਰੀਆਂ, ਸ਼ਹਿ, ਸੋਚ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਸੂਚੀ ‘ਚ ਸ਼ਾਮਿਲ ਹਨ ।
- PTC PUNJABI