ਮਰਹੂਮ ਅਦਾਕਾਰਾ ਸ਼੍ਰੀਦੇਵੀ ਦਾ ਹੈ ਅੱਜ ਜਨਮ ਦਿਨ, ਜਾਣੋ ਕਿੰਝ ਸ਼ੁਰੂ ਹੋਈ ਸੀ ਬੋਨੀ ਕਪੂਰ ਤੇ ਸ਼੍ਰੀਦੇਵੀ ਦੀ ਲਵ ਸਟੋਰੀ

ਬਾਲੀਵੁੱਡ ਦੀ ਮਰਹੂਮ ਅਦਾਕਾਰਾ ਸ਼੍ਰੀਦੇਵੀ ਦਾ ਅੱਜ ਜਨਮ ਦਿਨ ਹੈ। ਸ਼੍ਰੀਦੇਵੀ ਹਮੇਸ਼ਾ ਹੀ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਤੋਂ ਜ਼ਿਆਦਾ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ 'ਚ ਰਹੀ ਹੈ। ਸ਼੍ਰੀਦੇਵੀ ਦੇ ਜਨਮਦਿਨ ਮੌਕੇ ਆਓ ਜਾਣਦੇ ਹਾਂ ਕਿ ਬੋਨੀ ਕਪੂਰ ਤੇ ਸ਼੍ਰੀਦੇਵੀ ਦੀ ਲਵ ਸਟੋਰੀ ਬਾਰੇ।

Reported by: PTC Punjabi Desk | Edited by: Pushp Raj  |  August 13th 2024 05:05 PM |  Updated: August 13th 2024 05:05 PM

ਮਰਹੂਮ ਅਦਾਕਾਰਾ ਸ਼੍ਰੀਦੇਵੀ ਦਾ ਹੈ ਅੱਜ ਜਨਮ ਦਿਨ, ਜਾਣੋ ਕਿੰਝ ਸ਼ੁਰੂ ਹੋਈ ਸੀ ਬੋਨੀ ਕਪੂਰ ਤੇ ਸ਼੍ਰੀਦੇਵੀ ਦੀ ਲਵ ਸਟੋਰੀ

Boney Kapoor and Sridevi's love story : ਬਾਲੀਵੁੱਡ ਦੀ ਮਰਹੂਮ ਅਦਾਕਾਰਾ ਸ਼੍ਰੀਦੇਵੀ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 13 ਅਗਸਤ 1963 ਨੂੰ ਤਾਮਿਲਨਾਡੂ 'ਚ ਹੋਇਆ ਸੀ। ਸ਼੍ਰੀਦੇਵੀ ਹਮੇਸ਼ਾ ਹੀ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਤੋਂ ਜ਼ਿਆਦਾ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ 'ਚ ਰਹੀ ਹੈ। ਸ਼੍ਰੀਦੇਵੀ ਦੇ ਜਨਮਦਿਨ ਮੌਕੇ ਆਓ ਜਾਣਦੇ ਹਾਂ ਕਿ ਬੋਨੀ ਕਪੂਰ ਤੇ ਸ਼੍ਰੀਦੇਵੀ ਦੀ ਲਵ ਸਟੋਰੀ ਬਾਰੇ। 

ਸ਼੍ਰੀਦੇਵੀ  ਦਾ ਅਸਲੀ ਨਾਂ ਸ੍ਰੀ ਅੰਮਾ ਯੰਗਰ ਅਯਾਪਨ ਸੀ। ਸ਼੍ਰੀ ਦੇਵੀ ਨੇ ਬਤੌਰ ਬਾਲ ਕਲਾਕਾਰ ਦੇ ਤੌਰ 'ਤੇ ਬਚਪਨ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।ਉਨ੍ਹਾਂ ਨੇ 1979 'ਚ ਹਿੰਦੀ ਫਿਲਮਾਂ 'ਚ ਬਤੌਰ ਲੀਡ ਅਦਾਕਾਰਾ ਫਿਲਮ 'ਸੋਲਵਾ ਸਾਵਨ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉੱਥੇ ਹੀ ਸਾਲ 1983 'ਚ ਆਈ ਫਿਲਮ 'ਹਿੰਮਤਵਾਲਾ' ਤੋਂ ਉਨ੍ਹਾਂ ਨੂੰ ਸਹੀ ਮਾਇਨੇ 'ਚ ਪਛਾਣ ਮਿਲੀ। 'ਸੋਲਵਾ ਸਾਵਨ' 'ਚ ਸ਼੍ਰੀਦੇਵੀ ਨੂੰ ਦੇਖਦੇ ਹੀ ਬੋਨੀ ਕਪੂਰ ਆਪਣਾ ਦਿਲ ਉਨ੍ਹਾਂ ਨੂੰ ਦੇ ਬੈਠੇ ਸੀ। ਇਹੀ ਨਹੀਂ ਬੋਨੀ ਕਪੂਰ ਨੇ ਉਨ੍ਹਾਂ ਨੂੰ ਪ੍ਰਪੋਜ ਕਰਨ ਤੋਂ ਪਹਿਲਾਂ ਆਪਣਾ ਭਾਰ ਵੀ ਘਟਾਇਆ ਸੀ।

ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਸਲਮਾਨ ਖਾਨ ਦੇ ਸ਼ੋਅ 10 ਕਾ ਦਮ' 'ਚ ਕੀਤਾ ਸੀ। ਸ਼੍ਰੀਦੇਵੀ ਦੀ ਮਾਂ ਦੀ ਬਿਮਾਰੀ ਤੇ ਫਿਰ ਉਨ੍ਹਾਂ ਦੀ ਮੌਤ ਦੌਰਾਨ ਦੋਵਾਂ ਦੀਆਂ ਨਜ਼ਦੀਕੀਆਂ ਵਧੀਆਂ ਸਨ। ਮਾਂ ਦੀ ਮੌਤ ਤੋਂ ਬਾਅਦ ਸ਼੍ਰੀਦੇਵੀ ਕਾਫੀ ਇਕੱਲੀ ਹੋ ਗਈ ਸੀ ਤੇ ਉਸ ਸਮੇਂ ਬੋਨੀ ਉਨ੍ਹਾਂ ਦਾ ਸਹਾਰਾ ਬਣੇ ਸਨ। ਬਸ ਇਥੋਂ ਹੀ ਦੋਵਾਂ 'ਚ ਪਿਆਰ ਡੂੰਘਾ ਹੋਇਆ ਸੀ। ਇਸ ਤੋਂ ਬਾਅਦ ਬੋਨੀ ਨੇ ਖੁਦ ਅੱਠ ਸਾਲ ਛੋਟੀ ਸ਼੍ਰੀਦੇਵੀ ਨੂੰ ਸਾਲ 1993 'ਚ ਪ੍ਰਪੋਜ਼ ਕੀਤਾ ਸੀ।

ਬੋਨੀ ਸ਼੍ਰੀਦੇਵੀ ਦੇ ਪਿਆਰ 'ਚ ਸਨ ਉਹ ਉਸ ਤੋਂ ਪਹਿਲਾਂ ਵਿਆਹੇ ਹੋਏ ਸਨ ਤੇ ਉਨ੍ਹਾਂ ਦੇ ਦੋ ਬੱਚੇ ਵੀ ਸਨ, ਪਰ ਉਨ੍ਹਾਂ ਨੇ ਸ਼੍ਰੀਦੇਵੀ ਨਾਲ ਵਿਆਹ ਕਰਨ ਲਈ ਆਪਣੀ ਪਹਿਲੀ ਪਤਨੀ ਮੋਨਾ ਕਪੂਰ ਨੂੰ ਤਲਾਕ ਦੇ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਨੇ 2 ਜੂਨ 1996 ਨੂੰ ਵਿਆਹ ਕਰ ਲਿਆ ਸੀ। ਉਨ੍ਹਾਂ ਦੇ ਵਿਆਹ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

ਹੋਰ ਪੜ੍ਹੋ : ਮਾਂ ਸ਼੍ਰੀਦੇਵੀ ਦੇ ਜਨਮਦਿਨ 'ਤੇ ਬੁਆਏਫ੍ਰੈਂਡ ਨਾਲ ਤਿਰੂਪਤੀ ਬਾਲਾ ਜੀ ਪਹੁੰਚੀ ਜਾਹਨਵੀ ਕਪੂਰ, ਵੀਡੀਓ ਹੋਈ ਵਾਇਰਲ 

ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਨੇ ਵੀ ਆਪਣੀ ਪਤਨੀ ਨੂੰ ਜਨਮਦਿਨ 'ਤੇ ਯਾਦ ਕੀਤਾ ਹੈ। ਬੋਨੀ ਕਪੂਰ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਸ਼੍ਰੀਦੇਵੀ ਦੀ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਕੈਪਸ਼ਨ ਹੈ, 'ਹੈਪੀ ਬਰਥਡੇ ਮਾਈ ਲਵ'। ਇਸ ਦੇ ਨਾਲ ਹੀ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਛੋਟੀ ਬੇਟੀ ਖੁਸ਼ੀ ਕਪੂਰ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network