ਤਨਵੀ ਠੱਕਰ ਨੇ ਪੁੱਤ ਨੂੰ ਦਿੱਤਾ ਜਨਮ, ਬੇਟੇ ਦੇ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ

ਅਦਾਕਾਰਾ ਤਨਵੀ ਠੱਕਰ ਨੇ ਬੇਟੇ ਨੂੰ ਜਨਮ ਦਿੱਤਾ ਹੈ । ਜਿਸ ਦੀ ਇੱਕ ਪਿਆਰੀ ਜਿਹੀ ਤਸਵੀਰ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਬੱਚੇ ਨੂੰ ਲਾਡ ਲਡਾਉਂਦੀ ਹੋਈ ਨਜ਼ਰ ਆ ਰਹੀ ਹੈ ।

Written by  Shaminder   |  June 23rd 2023 11:28 AM  |  Updated: June 23rd 2023 11:28 AM

ਤਨਵੀ ਠੱਕਰ ਨੇ ਪੁੱਤ ਨੂੰ ਦਿੱਤਾ ਜਨਮ, ਬੇਟੇ ਦੇ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ

ਅਦਾਕਾਰਾ ਤਨਵੀ ਠੱਕਰ (Tanvi Thakkar) ਨੇ ਬੇਟੇ ਨੂੰ ਜਨਮ ਦਿੱਤਾ ਹੈ । ਜਿਸ ਦੀ ਇੱਕ ਪਿਆਰੀ ਜਿਹੀ ਤਸਵੀਰ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਬੱਚੇ ਨੂੰ ਲਾਡ ਲਡਾਉਂਦੀ ਹੋਈ ਨਜ਼ਰ ਆ ਰਹੀ ਹੈ । ਹਾਲਾਂਕਿ ਅਦਾਕਾਰਾ ਨੇ ਇਸ ਤਸਵੀਰ ‘ਚ ਆਪਣੇ ਬੱਚੇ ਦਾ ਮੂੰਹ ਛਿਪਾਇਆ ਹੋਇਆ ਹੈ ਅਤੇ ਬੱਚੇ ਦੇ ਚਿਹਰੇ ਨੂੰ ਦਿਲ ਵਾਲੇ ਇਮੋਜੀ ਦੇ ਨਾਲ ਢੱਕਿਆ ਹੋਇਆ ਹੈ । 

ਹੋਰ ਪੜ੍ਹੋ : ਰਾਣਾ ਰਣਬੀਰ ਦੇ ਘਰ ਲੱਗੀਆਂ ਰੌਣਕਾਂ, ਨਾਨਕਾ ਮੇਲ ਦਾ ਕੁਝ ਇਸ ਤਰ੍ਹਾਂ ਹੋਇਆ ਸਵਾਗਤ

19 ਜੂਨ ਨੂੰ ਹੋਇਆ ਸੀ ਪੁੱਤਰ ਦਾ ਜਨਮ

ਅਦਾਕਾਰਾ ਦੇ ਘਰ 19ਜੂਨ ਨੂੰ ਪੁੱਤਰ ਦਾ ਜਨਮ ਹੋਇਆ ਸੀ । ਜਿਸ ਤੋਂ ਬਾਅਦ ਪੂਰਾ ਪਰਿਵਾਰ ਖੁਸ਼ੀ ਦੇ ਨਾਲ ਪੱਬਾਂ ਭਾਰ ਹੈ । ਅਦਾਕਾਰਾ ਨੇ ਬੇਟੇ ਦੇ ਨਾਲ ਪਿਆਰੀ ਜਿਹੀ ਝਲਕ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਇੱਥੋਂ ਹੀ ਸਭ ਕੁਝ ਸ਼ੁਰੂ ਹੁੰਦਾ ਹੈ’ ।

ਜਿਉਂ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਖ਼ਬਰ ਨੂੰ ਫੈਨਸ ਦੇ ਨਾਲ ਸਾਂਝਾ ਕੀਤਾ ਤਾਂ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।   

‘ਗੁੰਮ ਹੈ ਕਿਸੀ ਕੇ ਪਿਆਰ ਮੇਂ’ ਨਾਲ ਹੋਈ ਮਸ਼ਹੂਰ

ਅਦਾਕਾਰਾ ਤਨਵੀ ਠੱਕਰ ਸੀਰੀਅਲ ‘ਗੁੰਮ ਹੈ ਕਿਸੀ ਕੇ ਪਿਆਰ ਮੇਂ’ ‘ਚ ਨਿਭਾਏ ਆਪਣੇ ਕਿਰਦਾਰ ਦੇ ਨਾਲ ਕਾਫੀ ਮਸ਼ਹੂਰ ਹੋਈ ਸੀ । ਇਸ ਸ਼ੋਅ ‘ਚ ਉਸ ਨੇ ਸ਼ਿਵਾਨੀ ਭੂਆ ਦਾ ਕਿਰਦਾਰ ਨਿਭਾਇਆ ਸੀ । ਤਨਵੀ ਨੇ ਆਦਿਤਿਆ ਕਪਾਡੀਆ ਦੇ ਨਾਲ ੨੦੨੧ ‘ਚ ਵਿਆਹ ਕਰਵਾਇਆ ਸੀ ਅਤੇ ਹੁਣ ਦੋਵਾਂ ਦੇ ਘਰ ਪਹਿਲੀ ਔਲਾਦ ਦੇ ਰੂਪ ‘ਚ ਪੁੱਤਰ ਦਾ ਜਨਮ ਹੋਇਆ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network