TMKOC ਫੇਮ ਜੈਨੀਫਰ ਮਿਸਤਰੀ 'ਤੇ ਡਿੱਗਾ ਦੁਖਾਂ ਦਾ ਪਹਾੜ, ਅਦਾਕਾਰਾ ਦੀ ਭੈਣ ਦਾ ਹੋਇਆ ਦਿਹਾਂਤ

'ਤਾਰਕ ਮਹਿਤਾ ਕਾ ਉਲਟ ਚਸ਼ਮਾ' ਦੀ ਅਦਾਕਾਰਾ ਜੈਨੀਫਰ ਮਿਸਤਰੀ ਬੰਸੀਵਾਲ ਦੀ 45 ਸਾਲਾਂ ਭੈਣ ਡਿੰਪਲ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਦੀ ਭੈਣ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਵੈਂਟੀਲੇਟਰ 'ਤੇ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਸੀ। ਆਪਣੀ ਭੈਣ ਤੋਂ ਪਹਿਲਾਂ ਜੈਨੀਫਰ ਨੇ ਆਪਣੇ ਛੋਟੇ ਭਰਾ ਨੂੰ ਗੁਆ ਚੁੱਕੀ ਹੈ।

Reported by: PTC Punjabi Desk | Edited by: Pushp Raj  |  April 18th 2024 06:52 PM |  Updated: April 18th 2024 06:52 PM

TMKOC ਫੇਮ ਜੈਨੀਫਰ ਮਿਸਤਰੀ 'ਤੇ ਡਿੱਗਾ ਦੁਖਾਂ ਦਾ ਪਹਾੜ, ਅਦਾਕਾਰਾ ਦੀ ਭੈਣ ਦਾ ਹੋਇਆ ਦਿਹਾਂਤ

Jennifer Mistry Sister death: 'ਤਾਰਕ ਮਹਿਤਾ ਕਾ ਉਲਟ ਚਸ਼ਮਾ' ਦੀ ਅਦਾਕਾਰਾ ਜੈਨੀਫਰ ਮਿਸਤਰੀ ਬੰਸੀਵਾਲ ਦੀ 45 ਸਾਲਾਂ ਭੈਣ ਡਿੰਪਲ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਦੀ ਭੈਣ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਵੈਂਟੀਲੇਟਰ 'ਤੇ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਸੀ। ਆਪਣੀ ਭੈਣ ਤੋਂ ਪਹਿਲਾਂ ਜੈਨੀਫਰ ਨੇ ਆਪਣੇ ਛੋਟੇ ਭਰਾ ਨੂੰ ਗੁਆ ਚੁੱਕੀ ਹੈ। ਅਦਾਕਾਰਾ ਨੇ ਆਪਣੀ ਭੈਣ ਦੇ ਦਿਹਾਂਤ ਦੀ ਜਾਣਕਾਰੀ ਦਿੰਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਜੈਨੀਫਰ ਨੇ ਦੱਸਿਆ ਕਿ ਉਸ ਦੀ ਭੈਣ ਬਹੁਤ ਬੀਮਾਰ ਸੀ ਅਤੇ ਉਹ 13 ਅਪ੍ਰੈਲ ਨੂੰ ਇਸ ਦੁਨੀਆ ਨੂੰ ਛੱਡ ਗਈ ਸੀ। ਦੱਸ ਦੇਈਏ ਕਿ ਮਾਰਚ ਮਹੀਨੇ 'ਚ ਜੈਨੀਫਰ ਦੀ ਹਾਲਤ ਗੰਭੀਰ ਹੋਣ ਕਾਰਨ ਆਪਣੀ ਭੈਣ ਨੂੰ ਮਿਲਣ ਜਬਲਪੁਰ (ਮੱਧ ਪ੍ਰਦੇਸ਼) ਗਈ ਸੀ। ਅਦਾਕਾਰਾ ਦੀ ਭੈਣ ਲੰਬੇ ਸਮੇਂ ਤੋਂ ਵੈਂਟੀਲੇਟਰ 'ਤੇ ਸੀ।

ਖਬਰਾਂ ਦੀ ਮੰਨੀਏ ਤਾਂ ਅਦਾਕਾਰਾ ਦੀ ਭੈਣ ਦਾ ਬੀਪੀ ਹਸਪਤਾਲ 'ਚ ਭਰਤੀ ਹੋਣ ਤੋਂ ਬਾਅਦ ਕਾਫੀ ਘੱਟ ਹੋ ਗਿਆ ਸੀ। ਉਸ ਨੂੰ ਪਿੱਤੇ ਦੀ ਪੱਥਰੀ ਦੀ ਸਮੱਸਿਆ ਵੀ ਸੀ। ਇਸ ਦੇ ਨਾਲ ਹੀ ਹਸਪਤਾਲ ਦਾ ਬਿੱਲ ਲੱਖਾਂ 'ਚ ਪਹੁੰਚਣ ਦੇ ਬਾਵਜੂਦ ਪਰਿਵਾਰ ਨੇ ਹਿੰਮਤ ਨਹੀਂ ਹਾਰੀ। ਹਾਲਾਂਕਿ ਜਦੋਂ ਡਾਕਟਰਾਂ ਨੇ ਵੀ ਜਵਾਬ ਦਿੱਤਾ ਤਾਂ ਡਿੰਪਲ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇੱਥੇ ਅਦਾਕਾਰਾ ਦੀ ਭੈਣ ਦਾ ਬੀਪੀ ਲੈਵਲ ਲਗਾਤਾਰ ਡਿੱਗਦਾ ਰਿਹਾ ਅਤੇ ਨਬਜ਼ ਬਿਲਕੁਲ ਜ਼ੀਰੋ ਹੋ ਗਈ। ਇਸ ਤੋਂ ਬਾਅਦ ਡਿੰਪਲ ਨੂੰ ਫਿਰ ਤੋਂ ਵੈਂਟੀਲੇਟਰ 'ਤੇ ਰੱਖਿਆ ਗਿਆ। ਹਾਲਾਂਕਿ ਉਹ ਠੀਕ ਹੋ ਰਹੀ ਸੀ, ਪਰ ਉਹ ਕਿਸੇ ਨੂੰ ਪਛਾਣ ਨਹੀਂ ਰਹੀ ਸੀ।

ਹੋਰ ਪੜ੍ਹੋ : World Heritage Day 2024:  ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਵਿਰਾਸਤ ਦਿਵਸ ਤੇ ਇਸ ਦਿਨ ਦੀ ਮਹੱਤਤਾ 

 ਜੈਨੀਫਰ ਆਪਣੀ ਭੈਣ ਦੇ ਦੇਹਾਂਤ ਤੋਂ ਪੂਰੀ ਤਰ੍ਹਾਂ ਦੁਖੀ ਹੈ। ਜੈਨੀਫਰ ਆਪਣੀ ਭੈਣ ਦੇ ਬਹੁਤ ਕਰੀਬ ਸੀ। ਜੈਨੀਫਰ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਡਿੰਪਲ ਦਾ ਪੂਰਾ ਧਿਆਨ ਰੱਖਿਆ ਅਤੇ ਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ। ਇਹ ਵੀ ਦੱਸਿਆ ਕਿ ਉਹ ਘਰ ਵਿੱਚ ਸਾਰਿਆਂ ਦੀ ਚਹੇਤੀ ਸੀ। ਤੁਹਾਨੂੰ ਦੱਸ ਦੇਈਏ ਕਿ ਜੈਨੀਫਰ ਨੇ 2022 ਵਿੱਚ ਆਪਣੇ ਭਰਾ ਨੂੰ ਗੁਆ ਦਿੱਤਾ ਸੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network