ਦੇਵ ਖਰੌੜ ਦੀ ਫ਼ਿਲਮ ‘ਯਾਰਾਂ ਦਾ ਰੁਤਬਾ’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼

‘ਯਾਰਾਂ ਦਾ ਰੁਤਬਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ।ਜਿਸ ‘ਚ ਦੇਵ ਖਰੌੜ ਦਾ ਐਕਸ਼ਨ ਭਰਪੂਰ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਇੱਕ ਵਾਰ ਮੁੜ ਤੋਂ ਉਹ ਇਸ ਫ਼ਿਲਮ ‘ਚ ਮਾਰਧਾੜ ਕਰਦੇ ਦਿਖਾਈ ਦੇਣਗੇ।

Reported by: PTC Punjabi Desk | Edited by: Shaminder  |  April 10th 2023 02:07 PM |  Updated: April 10th 2023 02:07 PM

ਦੇਵ ਖਰੌੜ ਦੀ ਫ਼ਿਲਮ ‘ਯਾਰਾਂ ਦਾ ਰੁਤਬਾ’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼

ਦੇਵ ਖਰੌੜ (Dev Kharoud) ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਉਨ੍ਹਾਂ ਦੀ ਨਵੀਂ ਫ਼ਿਲਮ ‘ਯਾਰਾਂ ਦਾ ਰੁਤਬਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ।ਜਿਸ ‘ਚ ਦੇਵ ਖਰੌੜ ਦਾ ਐਕਸ਼ਨ ਭਰਪੂਰ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਇੱਕ ਵਾਰ ਮੁੜ ਤੋਂ ਉਹ ਇਸ ਫ਼ਿਲਮ ‘ਚ ਮਾਰਧਾੜ ਕਰਦੇ ਦਿਖਾਈ ਦੇਣਗੇ। ਜੋ ਕਿ ਇਸ ਫ਼ਿਲਮ ਦੇ ਟ੍ਰੇਲਰ ਤੋਂ ਸਪੱਸ਼ਟ ਹੋ ਰਿਹਾ ਹੈ । 

ਹੋਰ ਪੜ੍ਹੋ :  ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੈਸਮੀਨ ਅਖਤਰ ਦਾ ਹੋਇਆ ਵਿਆਹ, ਨਵੀਆਂ ਤਸਵੀਰਾਂ ਆਈਆਂ ਸਾਹਮਣੇ

ਫ਼ਿਲਮ ‘ਚ ਦੇਵ ਖਰੌੜ ਤੋਂ ਇਲਾਵਾ ਹੋਰ ਕਈ ਸਿਤਾਰੇ ਵੀ ਦੇਣਗੇ ਦਿਖਾਈ 

ਫ਼ਿਲਮ ‘ਚ ਦੇਵ ਖਰੌੜ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਰਾਹੁਲ ਦੇਵ, ਪ੍ਰਿੰਸ ਕੰਵਲਜੀਤ ਸਿੰਘ, ਜੱਸੀ ਸੱਗੂ, ਭੁਪਿੰਦਰ ਬਰਨਾਲਾ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੇਵ ਖਰੌੜ ਬਲੈਕੀਆ, ਰੁਪਿੰਦਰ ਗਾਂਧੀ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

ਇਸ ਫ਼ਿਲਮ ਦੀ ਕਹਾਣੀ ਸ਼੍ਰੀ ਬਰਾੜ ਦੇ ਵੱਲੋਂ ਲਿਖੀ ਗਈ ਹੈ । ਇਹ ਫ਼ਿਲਮ ੧੪ ਅਪ੍ਰੈਲ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਵੀ ਦੇਵ ਖਰੌੜ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ । ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਐਕਸ਼ਨ ਕਰਨਗੇ ਦੇਵ ਖਰੌੜ 

ਹਰ ਵਾਰ ਦੀ ਤਰ੍ਹਾਂ ਇਸ ਵਾਰ ਦੀ ਦੇਵ ਖਰੌੜ ਐਕਸ਼ਨ ਕਰਦੇ ਹੋਏ ਇਸ ਫ਼ਿਲਮ ‘ਚ ਦਿਖਾਈ ਦੇਣਗੇ । ਪ੍ਰਸ਼ੰਸਕਾਂ ਦੇ ਵੱਲੋਂ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ । ਦੇਵ ਖਰੌੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਅਤੇ ਹਰ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਨੇ ਨਿਭਾਏ ਹਨ । ਪਰ ਦਰਸ਼ਕਾਂ ਦੇ ਵੱਲੋਂ ਉਨ੍ਹਾਂ ਦੇ ਐਕਸ਼ਨ ਨਾਲ ਭਰਪੂਰ ਕਿਰਦਾਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network