ਪਹਿਲਵਾਨ ਵਿਨੇਸ਼ ਫੋਗਾਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਕਿਹਾ ‘ਵਾਹਿਗੁਰੂ ਸਾਡਾ ਮਾਰਗ ਦਰਸ਼ਨ ਕਰਨ’
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਇਸ ਮੌਕੇ ਪਹਿਲਵਾਨ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਉਨ੍ਹਾਂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ ਅਤੇ ਸਕਰਾਤਮਕਤਾ ਮਹਿਸੂਸ ਹੋ ਰਹੀ ਹੈ।
ਵਾਹਿਗੁਰੂ ਜੀ ਨੂੰ ਮੇਰੀ ਇਹੀ ਪ੍ਰਾਰਥਨਾ ਹੈ ਕਿ ਮੈਨੂੰ ਸ਼ਕਤੀ ਤੇ ਹਿੰਮਤ ਦੇਣ। ਸਾਡੇ ਸਾਰੇ ਪਰਿਵਾਰ ਵਾਲੇ ਸਿਹਤਮੰਦ ਰਹਿਣ ਅਤੇ ਸਾਡਾ ਦੇਸ਼ ਸੁਰੱਖਿਅਤ ਰਹੇ ਅਤੇ ਤਰੱਕੀ ਕਰਦਾ ਰਹੇ । ਇਹੀ ਮੇਰੀ ਪ੍ਰਾਰਥਨਾ ਹੈ…ਮੈਂ ਬਾਬਾ ਜੀ ਤੋਂ ਆਸ਼ੀਰਵਾਦ ਮੰਗਿਆ ਹੈ ਕਿ ਉਹ ਸਾਡਾ ਮਾਰਗਦਰਸ਼ਨ ਕਰਨ ਅਤੇ ਅਸੀਂ ਇਨਸਾਨੀਅਤ ਦੇ ਲਈ ਸਹੀ ਦਿਸ਼ਾ ‘ਚ ਕੰਮ ਕਰਦੇ ਰਹੀਏ’।
ਦੱਸ ਦਈਏ ਕਿ ਵਿਨੇਸ਼ ਫੋਗਾਟ ਪੈਰਿਸ ਓਲਪਿੰਕ ‘ਚ ਡਿਸਕੁਆਲੀਫਾਈ ਹੋ ਗਈ ਸੀ । ਉਸ ਦੇ ਵਧੇ ਭਾਰ ਦੇ ਕਾਰਨ ਉਸ ਨੂੰ ਪੈਰਿਸ ਓਲਪਿੰਕ ਚੋਂ ਬਾਹਰ ਕਰ ਦਿੱਤਾ ਗਿਆ ਸੀ ।ਦੇਸ਼ ਨੇ ਉਨ੍ਹਾਂ ਤੋਂ ਬਹੁਤ ਉਮੀਦਾਂ ਲਾਈਆਂ ਸਨ। ਵਿਨੇਸ਼ ਨੇ ਡਿਸਕੁਆਲੀਫਾਈ ਹੋਣ ਤੋਂ ਬਾਅਦ ਕੁਸ਼ਤੀ ਤੋਂ ਸੰਨਿਆਸ ਦਾ ਐਲਾਨ ਵੀ ਕਰ ਦਿੱਤਾ ਸੀ।
ਹੋਰ ਪੜ੍ਹੋ
- PTC PUNJABI