ਬੇਅਰ ਗ੍ਰਿਲਸ ਨਾਲ ਜੰਗਲ 'ਚ ਐਡਵੈਂਚਰ ਕਰਦੇ ਨਜ਼ਰ ਆਉਣਗੇ ਵਿਰਾਟ ਕੋਹਲੀ ਤੇ ਪ੍ਰਿਯੰਕਾ ਚੋਪੜਾ
Virat Kohli and Priyanka Chopra join Bear Grylls: ਬੇਅਰ ਗ੍ਰਿਲਸ ਦਾ ਨਾਂ ਸੁਣਦੇ ਹੀ ਕਈਆਂ ਦੇ ਦਿਮਾਗ ਵਿੱਚ ਇੱਕ ਸ਼ਖਸ ਦਾ ਖਿਆਲ ਆਵੇਗਾ ਜੋ ਜੰਗਲਾਂ ਵਿੱਚ ਘੁੰਮਦਾ ਹੈ ਤੇ ਲੋਕਾਂ ਨੂੰ ਸਰਵਾਈਵਲ ਦਾ ਤਰੀਕਾ ਦੱਸਦਾ ਹੈ। ਜਿਨ੍ਹਾਂ ਨੂੰ ਬੇਅਰ ਗ੍ਰਿਲਸ ਦਾ ਨਹੀਂ ਪਤਾ ਹੈ, ਉਨ੍ਹਾਂ ਨੂੰ ਦਸ ਦੇਈਏ ਕਿ ਬੇਅਰ ਗ੍ਰਿਲਸ ਨੇ ਆਪਣੀ ਟੈਲੀਵਿਜ਼ਨ ਸੀਰੀਜ਼ "ਮੈਨ ਵਰਸਿਜ਼ ਵਾਈਲਡ" ਨਾਲ ਪੂਰੀ ਦੁਨੀਆ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ।
ਬੇਅਰ ਗ੍ਰਿਲਸ ਯੂਕੇ ਅਤੇ ਯੂਐਸ ਦੋਵਾਂ ਵਿੱਚ ਵੱਖ-ਵੱਖ ਵਾਈਲਡਰਨੈਸ ਸਰਵਾਈਵਲ ਟੈਲੀਵਿਜ਼ਨ ਸ਼ੋਅ ਵਿੱਚ ਵੀ ਸਰਗਰਮੀ ਨਾਲ ਸ਼ਾਮਲ ਹੁੰਦੇ ਨਜ਼ਰ ਆਉਂਦੇ ਹਨ। ਇਸ ਵਿੱਚ ਉਹ "ਰਨਿੰਗ ਵਾਈਲਡ ਵਿਦ ਬੀਅਰ ਗ੍ਰਿਲਜ਼" ਅਤੇ "ਦਿ ਆਈਲੈਂਡ ਵਿਦ ਬੀਅਰ ਗ੍ਰਿਲਜ਼" ਨਾਂ ਦੇ ਸ਼ੋਅ ਕਰਦੇ ਨਜ਼ਰ ਆਉਂਦੇ ਹਨ।
ਭਾਰਤ ਵਿੱਚ ਵੀ ਬੇਅਰ ਗ੍ਰਿਲਸ ਦੇ ਫੈਨਸ ਦੀ ਕਮੀ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਣਵੀਰ ਸਿੰਘ, ਵਿੱਕੀ ਕੌਸ਼ਲ, ਅਤੇ ਅਕਸ਼ੈ ਕੁਮਾਰ ਦੇ ਨਾਲ ਬੇਅਰ ਗ੍ਰਿਲਸ ਨੇ ਆਪਣੀ ਸੀਰੀਜ਼ ਦੇ ਕਈ ਮਜ਼ੇਦਾਰ ਐਪੀਸੋਡ ਸ਼ੂਟ ਕੀਤੇ ਤੇ ਲੋਕਾਂ ਵੱਲੋਂ ਇਹ ਬਹੁਤ ਪਸੰਦ ਵੀ ਕੀਤੇ ਗਏ। ਭਾਰਤ ਤੋਂ ਇਲਾਵਾ ਬੇਅਰ ਗ੍ਰਿਲਸ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਨੂੰ ਆਪਣੇ ਸ਼ੋਅ ਦਾ ਹਿੱਸਾ ਬਣਾਉਂਦੇ ਹਨ। ਉਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਨਾਲ ਜੰਗਲ ਵਿੱਚ ਸਰਵਾਈਵ ਕਰ ਵਰਗੇ ਅਨੁਭਵ ਸਾਂਝੇ ਕੀਤੇ ਹਨ।
ਖੈਰ ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਬੇਅਰ ਗ੍ਰਿਲਸ ਦੇ ਨਾਲ ਭਾਰਤ ਦੇ ਮਸ਼ਹੂਰ ਕ੍ਰਿਕਟਰ ਵਿਰਾਟ ਕੋਹਲੀ ਇਸ ਸ਼ੋਅ ਦਾ ਹਿੱਸਾ ਬਣਨਗੇ ਤੇ ਜੰਗਲ ਵਿੱਚ ਐਡਵੈਂਚਰ ਕਰਦੇ ਨਜ਼ਰ ਆਉਣਗੇ। ਬੀਅਰ ਗ੍ਰਿਲਸ ਨੇ ਪ੍ਰਿਯੰਕਾ ਚੋਪੜਾ ਅਤੇ ਵਿਰਾਟ ਕੋਹਲੀ ਨਾਲ ਜੰਗਲ ਵਿੱਚ ਜਾਣ ਦੀ ਆਪਣੀ ਉਤਸੁਕਤਾ ਜ਼ਾਹਰ ਕੀਤੀ ਹੈ, ਅਤੇ ਉਸ ਨੇ ਹੁਣ ਉਨ੍ਹਾਂ ਨਾਲ ਚੱਲ ਰਹੀ ਗੱਲਬਾਤ ਦੀ ਪੁਸ਼ਟੀ ਕੀਤੀ ਵੀ ਕੀਤੀ ਹੈ। ਅਜਿਹਾ ਲਗ ਰਿਹਾ ਹੈ ਕਿ ਪ੍ਰਿਯੰਕਾ ਚੋਪੜਾ ਅਤੇ ਵਿਰਾਟ ਕੋਹਲੀ ਨਾਲ ਬੇਅਰ ਗ੍ਰਿਲਸ ਦਾ ਜੰਗਲ ਐਡਵੈਂਚਰ ਸਾਨੂੰ ਬਹੁਤ ਜਲਦੀ ਦੇਖਣ ਨੂੰ ਮਿਲੇਗਾ।
ਬੇਅਰ ਗ੍ਰਿਲਸ ਨੇ ਮੀਡੀਆ ਨੂੰ ਜ਼ਿਆਦਾ ਜਾਣਕਾਰੀ ਤਾਂ ਨਹੀਂ ਦਿੱਤੀ ਪਰ ਉਨ੍ਹਾਂ ਨੇ ਕਿਹਾ ਹੈ ਕਿ "ਮੈਂ ਪੂਰੀ ਉਮੀਦ ਕਰ ਰਿਹਾਂ ਹਾਂ ਕਿ ਅਸੀਂ ਸਫਲ ਹੋਵਾਂਗੇ। ਇਸ ਸਮੇਂ ਪਲਾਨਿੰਗ ਉੱਤੇ ਕੰਮ ਚੱਲ ਰਿਹਾ ਹੈ ਤੇ ਚੀਜ਼ਾਂ ਸਹੀ ਦਿਸ਼ਾ ਵੱਲ ਵਧ ਰਹੀਆਂ ਹਨ।" ਉਸਨੇ ਅੱਗੇ ਕਿਹਾ, "ਪ੍ਰਿਯੰਕਾ ਵਿਰਾਟ ਕੋਹਲੀ ਦੇ ਨਾਲ ਸਾਡੇ ਅਗਲੇ ਸ਼ੋਅ ਲਈ ਨੰਬਰ ਵਨ ਸੇਲਿਬ੍ਰਿਟੀ ਹੈ। ਇਹ ਦੋਵੇਂ ਅਜਿਹੀਆਂ ਪ੍ਰੇਰਣਾਦਾਇਕ ਹਸਤੀਆਂ ਹਨ, ਜਿਨ੍ਹਾਂ ਨੂੰ ਦੁਨੀਆ ਭਰ ਵਿੱਚ ਪਿਆਰ ਕੀਤਾ ਜਾਂਦਾ ਹੈ। ਇਸ ਲਈ, ਉਨ੍ਹਾਂ ਦੀਆਂ ਕਹਾਣੀਆਂ ਸੁਣਨ ਅਤੇ ਉਨ੍ਹਾਂ ਦੇ ਸਫ਼ਰ ਬਾਰੇ ਜਾਣਨਾ ਅਤੇ ਉਨ੍ਹਾਂ ਦੀ ਜ਼ਿੰਦਗੀ ਮੇਰੇ ਅਤੇ ਸਾਰਿਆਂ ਲਈ ਇੱਕ ਸਨਮਾਨ ਵਾਲੀ ਗੱਲ ਹੋਵੇਗੀ।"
ਹੋਰ ਪੜ੍ਹੋ: ਗਾਇਕ ਗੁਲਾਬ ਸਿੱਧੂ ਨੇ ਆਪਣੇ ਘਰ 'ਚ ਖਾਸ ਪੇਂਟਰ ਤੋਂ ਬਣਵਾਈ ਸਿੱਧੂ ਮੂਸੇਵਾਲਾ ਦੀ ਪੇਂਟਿੰਗ
ਗ੍ਰਿਲਸ ਨੇ ਭਾਰਤ ਲਈ ਆਪਣੇ ਪਿਆਰ ਬਾਰੇ ਵੀ ਗੱਲ ਕੀਤੀ। ਉਸ ਨੇ ਕਿਹਾ, "ਮੈਂ ਪਹਿਲੀ ਵਾਰ ਭਾਰਤ ਦੀ ਯਾਤਰਾ ਉਦੋਂ ਕੀਤੀ ਸੀ ਜਦੋਂ ਮੈਂ 18 ਸਾਲ ਦਾ ਸੀ, ਜਦੋਂ ਮੈਂ ਮਾਊਂਟ ਐਵਰੈਸਟ ਨੂੰ ਦੇਖਿਆ। ਇਸ ਨੇ ਮੇਰੀ ਜ਼ਿੰਦਗੀ ਵਿੱਚ ਹੋਰ ਬਹੁਤ ਕੁਝ ਕਰਨ ਦੇ ਦਰਵਾਜ਼ੇ ਖੋਲ੍ਹ ਦਿੱਤੇ। ਅਤੇ ਮੈਂ ਇਸ ਲਈ ਭਾਰਤ ਦਾ ਹਮੇਸ਼ਾ ਧੰਨਵਾਦੀ ਰਹਾਂਗਾ। ਇਸ ਲਈ, ਮੈਨੂੰ ਵਾਪਸ ਆਉਣਾ ਅਤੇ ਉੱਥੇ ਹੋਰ ਸ਼ੋਅ ਕਰਨਾ ਪਸੰਦ ਹੈ। ਮੈਂ ਦੇਸ਼ ਵਿੱਚ ਜਿੱਥੇ ਵੀ ਜਾਂਦਾ ਹਾਂ, ਮੈਂ ਨਿੱਘ ਅਤੇ ਪਿਆਰ ਮਹਿਸੂਸ ਕਰਦਾ ਹਾਂ।"
- PTC PUNJABI