Trending:
ਯੁਵਰਾਜ ਸਿੰਘ ਦੇ ਘਰ ਧੀ ਨੇ ਲਿਆ ਜਨਮ,ਤਸਵੀਰ ਸਾਂਝੀ ਕਰਦੇ ਹੋਏ ਫੈਨਸ ਦੇ ਨਾਲ ਸਾਂਝੀ ਕੀਤੀ ਖੁਸ਼ਖਬਰੀ
ਯੁਵਰਾਜ ਸਿੰਘ (yuvraj singh) ਅਤੇ ਹੇਜ਼ਲ ਕੀਚ ਦੂਜੀ ਵਾਰ ਮਾਪੇ ਬਣ ਗਏ ਹਨ । ਕ੍ਰਿਕੇਟਰ ਦੇ ਘਰ ਦੂਜੀ ਔਲਾਦ ਦੇ ਰੂਪ ‘ਚ ਧੀ ਨੇ ਜਨਮ ਲਿਆ ਹੇ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਹੇਜ਼ਲ ਅਤੇ ਯੁਵਰਾਜ ਆਪਣੇ ਦੋਨਾਂ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਹਨ ।

ਹੇਜ਼ਲ ਬੇਟੇ ਦੇ ਨਾਲ ਜਦੋਂਕਿ ਯੁਵਰਾਜ ਸਿੰਘ ਨੇ ਆਪਣੀ ਨਵ-ਜਨਮੀ ਧੀ ਨੂੰ ਆਪਣੀ ਗੋਦ ‘ਚ ਲਿਆ ਹੋਇਆ ਹੈ । ਯੁਵਰਾਜ ਸਿੰਘ ਦੇ ਪਿਤਾ ਬਣਨ ਦੀ ਖਬਰ ਜਿਉਂ ਹੀ ਉਸ ਦੇ ਫੈਨਸ ਨੂੰ ਲੱਗੀ ਤਾਂ ਹਰ ਪਾਸਿਓ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ।

ਤਸਵੀਰ ਸਾਂਝੀ ਕਰਦੇ ਹੋਏ ਕੀਤਾ ਧੀ ਦੇ ਨਾਂਅ ਦਾ ਕੀਤਾ ਖੁਲਾਸਾ
ਇਸ ਸਟਾਰ ਜੋੜੀ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਗਈ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਜੋੜੀ ਨੇ ਧੀ ਦੇ ਨਾਮ ਦਾ ਖੁਲਾਸਾ ਵੀ ਕੀਤਾ । ਹੇਜ਼ਲ ਕੀਚ ਨੇ ਲਿਖਿਆ ‘ਅਸੀਂ ਆਪਣੀ ਛੋਟੀ ਰਾਜ ਕੁਮਾਰੀ ਔਰਾ ਦਾ ਸੁਆਗਤ ਕਰਦੇ ਹਾਂ ।ਸਾਡੀਆਂ ਨੀਂਦ ਰਹਿਤ ਰਾਤਾਂ ਖੁਸ਼ੀਆਂ ਭਰਪੂਰ ਹੋ ਗਈਆਂ ਹਨ । ਸਾਡਾ ਪਰਿਵਾਰ ਔਰਾ ਦੇ ਆਉਣ ਨਾਲ ਮੁਕੰਮਲ ਹੋ ਗਿਆ ਹੈ’।
_4221208efc9c17aa7086a544865580d4_1280X720.webp)
ਕਈ ਸੈਲੀਬ੍ਰੇਟੀਜ਼ ਨੇ ਦਿੱਤੀ ਵਧਾਈ
ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਨੂੰ ਅਦਾਕਾਰਾ ਰਿਚਾ ਚੱਢਾ, ਹਰਭਜਨ ਸਿੰਘ, ਸੁਰੇਸ਼ ਰੈਨਾ ਸਣੇ ਕਈ ਹਸਤੀਆਂ ਨੇ ਵਧਾਈ ਦਿੱਤੀ ਹੈ ।
- PTC PUNJABI