ਵਿਵਾਦਤ ਫ਼ਿਲਮ ਦਿ ਕਸ਼ਮੀਰ ਫਾਈਲਸ ਦੇ ਡਾਈਰੈਕਟਰ ਨੂੰ ਕੇਂਦਰ ਸਰਕਾਰ ਵੱਲੋਂ ਸੌਗਾਤ, ਪੜ੍ਹੋ ਪੂਰੀ ਖ਼ਬਰ

written by Pushp Raj | March 19, 2022

ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ (Vivek Ranjan Agnihotri) ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦਿ ਕਸ਼ਮੀਰ ਫਾਈਲਸ (The Kashmir Files) ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਹ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੀ ਵੱਖ-ਵੱਖ ਪ੍ਰਤੀਕੀਰਿਆਵਾਂ ਸਾਹਮਣੇ ਆ ਰਹੀਆਂ ਹਨ। ਫ਼ਿਲਮ ਦੇ ਡਾਇਰੈਕਟਰ ਵਿਵੇਕ ਨੂੰ ਵੀ ਕਈ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹੁਣ ਵਿਵੇਕ ਉਨ੍ਹਾਂ ਦੇ ਬਚਾਅ ਲਈ ਖ਼ਾਸ ਤਰ੍ਹਾਂ ਦੀ Y ਕੈਟਾਗੀਰੀ ਸਿਕਊਰਟੀ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਇਹ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਸੀ। ਇਸ ਫ਼ਿਲਮ ਨੂੰ ਲੈ ਕੇ ਦੇਸ਼ ਵਿੱਚ ਤਣਾਅ ਦਾ ਮਾਹੌਲ ਬਣ ਰਿਹਾ ਹੈ। ਫ਼ਿਲਮ ਦੇ ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਨੂੰ ਪਹਿਲਾਂ ਵੀ ਧਮਕੀਆਂ ਮਿਲ ਰਹੀਆਂ ਸਨ ਜੋ ਕਿ ਫ਼ਿਲਮ ਦੇ ਰਿਲੀਜ਼ ਹੋਣ ਮਗਰੋਂ ਹੋਰ ਵੱਧ ਗਈਆਂ ਹਨ।

ਵਿਵੇਕ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਹੁਣ ਉਨ੍ਹਾਂ ਨੂੰ Y ਕੈਟਾਗੀਰੀ ਸਿਕਊਰਟੀ ਦਿੱਤੀ ਗਈ ਹੈ। ਇਸ ਦੇ ਤਹਿਤ ਵਿਵੇਕ ਨਾਲ ਚਾਰ ਤੋਂ ਪੰਜ ਹਥਿਆਰਬੰਦ ਕਮਾਂਡੋ ਤਾਇਨਾਤ ਕੀਤੇ ਗਏ ਹਨ। ਜੋ ਕਿ ਘਰ ਤੋਂ ਲੈ ਕੇ ਦੇਸ਼ ਭਰ ਵਿੱਚ ਹਰ ਉਹ ਥਾਂ ਜਿਥੇ ਵੀ ਵਿਵੇਕ ਜਾਣਗੇ ਉਥੇ ਉਨ੍ਹਾਂ ਦੀ ਸੁਰੱਖਿਆ ਕਰਨਗੇ।

ਵਿਵੇਕ ਵੱਲੋਂ ਡਾਇਰੈਕਟ ਕੀਤੀ ਗਈ ਫ਼ਿਲਮ ਦਿ ਕਸ਼ਮੀਰ ਫਾਈਲਸ ਕਸ਼ਮੀਰੀ ਪੰਡਤਾਂ ਨਾਲ ਸਾਲ 1990 ਵਿੱਚ ਵਾਪਰੀ ਘਟਨਾ ਨੂੰ ਦਰਸਾਉਂਦੀ ਹੈ। ਕੁਝ ਲੋਕ ਫ਼ਿਲਮ ਨੂੰ ਲੈ ਕੇ ਤਤਕਾਲੀ ਸਰਕਾਰ ਤੋਂ ਨਾਰਾਜ਼ ਹਨ, ਜਦੋਂ ਕਿ ਕੁਝ ਇਸ ਨੂੰ ਮੁਸਲਿਮ ਭਾਈਚਾਰੇ ਦੀ ਵਿਰੋਧੀ ਦੱਸ ਰਹੇ ਹਨ। ਜਿਥੇ ਇੱਕ ਪਾਸੇ ਫ਼ਿਲਮ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮ ਹੋ ਗਈ ਹੈ, ਉਥੇ ਹੀ ਫਿਲਮ 'ਤੇ ਚੁੱਪ ਬੈਠੇ ਬਾਲੀਵੁੱਡ ਸਿਤਾਰਿਆਂ 'ਤੇ ਲੋਕ ਗੁੱਸਾ ਜ਼ਾਹਿਰ ਕਰ ਰਹੇ ਹਨ।

ਹੋਰ ਪੜ੍ਹੋ : ਦਿ ਕਸ਼ਮੀਰ ਫਾਈਲਸ ਫ਼ਿਲਮ ਦੇ ਡਾਇਰੈਕਟਰ ਵਿਵੇਕ ਦੀ ਨਮਾਜ਼ ਪੜ੍ਹਦੇ ਹੋਏ ਤਸਵੀਰ ਹੋਈ ਵਾਇਰਲ, ਸੋਸ਼ਲ ਮੀਡੀਆ ‘ਤੇ ਛਿੜੀ ਜੰਗ

ਆਖਿਰ ਕੀ ਹੁੰਦੀ ਹੈ Y ਕੈਟਾਗੀਰੀ ਸਿਕਊਰਟੀ
Y ਕੈਟਾਗੀਰੀ ਸਿਕਊਰਟੀ ਇਹ ਵੀਆਈਪੀ ਸ਼੍ਰੇਣੀ ਦੀ ਸੁਰੱਖਿਆ ਹੈ। ਇਸ ਵਿੱਚ 8 ਸੁਰੱਖਿਆ ਕਰਮਚਾਰੀ ਤਾਇਨਾਤ ਹਨ, ਜਿਸ ਵਿਅਕਤੀ ਨੂੰ ਇਹ ਸੁਰੱਖਿਆ ਦਿੱਤੀ ਜਾਂਦੀ ਹੈ, ਉਸ ਦੇ ਘਰ ਵਿੱਚ ਪੰਜ ਹਥਿਆਰਬੰਦ ਸਟੈਟਿਕ ਗਾਰਡ ਤਾਇਨਾਤ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਤਿੰਨ ਸ਼ਿਫਟਾਂ ਵਿੱਚ ਤਿੰਨ ਪੀਐਸਓ ਉਸ ਦੀ ਸੁਰੱਖਿਆ ਵਿੱਚ ਦਿਨ ਰਾਤ ਤਾਇਨਾਤ ਹਨ। ਕੇਂਦਰੀ ਗ੍ਰਹਿ ਮੰਤਰਾਲੇ ਅਤੇ ਇੰਟੈਲੀਜੈਂਸ ਬਿਊਰੋ (ਆਈ.ਬੀ.) ਦੀ ਸਿਫਾਰਿਸ਼ 'ਤੇ ਹਰ ਸਾਲ ਅਜਿਹੇ ਲੋਕਾਂ ਦੀ ਸਮੀਖਿਆ ਕਰਦਾ ਹੈ, ਜਿਨ੍ਹਾਂ ਲਈ ਇਹ ਸੁਰੱਖਿਆ ਜ਼ਰੂਰੀ ਮੰਨੀ ਜਾਂਦੀ ਹੈ।

ਵਿਵੇਕ ਅਗਨੀਹੋਤਰੀ ਨੂੰ ਆਖਿਰ ਕਿਉਂ ਮਿਲੀ Y ਕੈਟਾਗੀਰੀ ਸਿਕਊਰਟੀ
'ਦਿ ਕਸ਼ਮੀਰ ਫਾਈਲਜ਼' ਨੂੰ ਲੈ ਕੇ ਦੇਸ਼ 'ਚ ਮਾਹੌਲ ਗਰਮ ਹੈ ਅਤੇ ਇਸ ਦਾ ਸੇਕ ਸਿਆਸਤ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਫਿਲਮ ਲਈ ਵਿਵੇਕ ਦੀ ਤਾਰੀਫ ਕੀਤੀ ਹੈ। ਫ਼ਿਲਮ ਨੂੰ ਲੈ ਕੇ ਦੇਸ਼ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਇਸ ਲਈ ਵਿਵੇਕ ਦੀ ਜਾਨ ਨੂੰ ਖ਼ਤਰੇ ਦਾ ਅੰਦਾਜ਼ਾ ਲਗਾਉਂਦੇ ਹੋਏ ਉਸ ਨੂੰ Y ਕੈਟਾਗੀਰੀ ਸਕਿਊਰਟੀ ਦੇ ਦਿੱਤੀ ਗਈ ਹੈ।

You may also like