ਜਤਿੰਦਰ ਧੀਮਾਨ ਅਤੇ ਸ਼ਹਿਨਾਜ਼ ਗਿੱਲ ਦੇ ਗੀਤ 'ਛੱਡ ਖਹਿੜਾ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

Written by  Shaminder   |  July 26th 2019 01:56 PM  |  Updated: July 26th 2019 01:56 PM

ਜਤਿੰਦਰ ਧੀਮਾਨ ਅਤੇ ਸ਼ਹਿਨਾਜ਼ ਗਿੱਲ ਦੇ ਗੀਤ 'ਛੱਡ ਖਹਿੜਾ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਜਤਿੰਦਰ ਧੀਮਾਨ ਅਤੇ ਸ਼ਹਿਨਾਜ਼ ਗਿੱਲ ਦੇ ਗੀਤ  'ਛੱਡ ਖਹਿੜਾ' ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ 'ਚ ਜਤਿੰਦਰ ਧੀਮਾਨ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ । ਇਸ ਗੀਤ ਦੀ ਫੀਚਰਿੰਗ 'ਚ ਸ਼ਹਿਨਾਜ਼ ਗਿੱਲ ਅਤੇ ਜਤਿੰਦਰ ਧੀਮਾਨ ਨਜ਼ਰ ਆ ਰਹੇ ਨੇ । ਇਸ ਗੀਤ 'ਚ ਮੁੰਡੇ ਦੀ ਦੋਸਤ ਉਸ ਨੂੰ ਵੈਲਪੁਣਾ ਛੱਡ ਕੇ ਪਿਆਰ ਦੀਆਂ ਗੱਲਾਂ ਕਰਨ ਲਈ ਕਹਿ ਰਹੀ ਹੈ ।

ਪੁਲਵਾਮਾ ਹਮਲੇ ਤੋਂ ਬਾਅਦ ਵੇਖੋ ਕਿਸ ਤਰ੍ਹਾਂ ਗਾਇਕਾਂ ਨੇ ਲਲਕਾਰੇ ਪਾਕਿਸਤਾਨੀ,ਵੇਖੋ ਵੀਡੀਓ

ਪਰ ਉਸ ਦਾ ਦੋਸਤ ਵੈਲਪੁਣਾ ਛੱਡ ਨਹੀਂ ਰਿਹਾ,ਪਰ ਉਹ ਆਪਣੇ ਦੋਸਤ ਨੂੰ ਪਿਆਰ ਦੀਆਂ ਤੰਦਾਂ ਪਾਉਣ ਲਈ ਪ੍ਰੇਰਿਤ ਕਰ ਰਹੀ ਹੈ । ਪਰ ਜਦੋਂ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਨਾਂ ਉੱਥੇ ਕੋਈ ਉਸ ਦੀ ਸਹੇਲੀ ਹੁੰਦੀ ਹੈ ਅਤੇ ਨਾਂ ਹੀ ਕੋਈ ਦੋਸਤ ।ਇਸ ਗੀਤ ਦੇ ਜ਼ਰੀਏ ਅੱਜ ਦੇ ਨੌਜਵਾਨਾਂ ਦੀ ਅਸਲੀਅਤ ਨੂੰ ਕਿਤੇ ਨਾਂ ਕਿਤੇ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਨੌਜਵਾਨ ਖ਼ਿਆਲੀ ਪੁਲਾਅ ਪਕਾਉਂਦੇ ਰਹਿੰਦੇ ਹਨ । ਪਰ ਹਕੀਕਤ ਨੂੰ ਸਮਝਣ ਦੀ ਜ਼ਰੂਰਤ ਨਹੀਂ ਸਮਝਦੇ । ਇਸ ਗੀਤ ਨੂੰ ਜੱਸ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network