ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਖਿਲਾਫ ਚਾਰਜਸ਼ੀਟ ਦਾਖਲ

written by Shaminder | September 16, 2021

ਸ਼ਿਲਪਾ ਸ਼ੈੱਟੀ  (Shilpa Shetty) ਦੇ ਪਤੀ ਰਾਜ ਕੁੰਦਰਾ (Raj Kundra)  ਜਿਸ ਨੂੰ ਪੁਲਿਸ ਨੇ ਜੁਲਾਈ ‘ਚ ਗ੍ਰਿਫਤਾਰ ਕੀਤਾ ਸੀ । ਉਸ ਦੇ ਖਿਲਾਫ ਪੁੁਲਿਸ ਨੇ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ ।ਪੁਲਿਸ ਨੇ ਅਸ਼ਲੀਲ ਫ਼ਿਲਮਾਂ ਬਨਾਉਣ ਅਤੇ ਐਪ ਦੇ ਜ਼ਰੀਏ ਇਨ੍ਹਾਂ ਅਸ਼ਲੀਲ ਫ਼ਿਲਮਾਂ ਦੇ ਪ੍ਰਸਾਰਣ ਦੇ ਮਾਮਲੇ ‘ਚ ਸ਼ਿਲਪਾ ਸ਼ੈੱਟੀ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਸੀ ।

Shilpa-Shetty-pp-min

ਹੋਰ ਪੜ੍ਹੋ : ਨੇਹਾ ਕੱਕੜ ਦਾ ਇਸ ਤਰ੍ਹਾਂ ਦਾ ਰੂਪ ਵੇਖ ਕੇ ਪ੍ਰਸ਼ੰਸਕ ਵੀ ਹੋਏ ਪ੍ਰੇਸ਼ਾਨ, ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ

ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਸਹਿਯੋਗੀ ਰਾਇਨ ਥੌਰਪ ਦੇ ਖਿਲਾਫ ਚਾਰਜਸ਼ੀਟ ਦਾਖਿਲ ਕੀਤੀ ਹੈ । ਜੋ ਕਿ 1000 ਪੰਨਿਆਂ ਦੀ ਹੈ । ਦੱਸ ਦਈਏ ਕਿ ਰਾਜ ਕੁੰਦਰਾ ਨੂੰ ਜੁਲਾਈ ‘ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹਾਲੇ ਉਹ ਜੇਲ ‘ਚ ਹੀ ਹੈ ।

shilpa-shetty pp-min

ਸ਼ਿਲਪਾ ਸ਼ੈੱਟੀ ਵੀ ਰਾਜ ਦੀ ਰਿਹਾਈ ਲਈ ਲਗਾਤਾਰ ਅਰਦਾਸਾਂ ਕਰ ਰਹੀ ਹੈ। ਅੱਜ ਹੀ ਉਹ ਵੈਸ਼ਣੋ ਦੇਵੀ ਮਾਤਾ ਦੇ ਮੰਦਰ ‘ਚ ਪਹੁੰਚੀ ਹੈ । ਜਿੱਥੇ ਉਨ੍ਹਾਂ ਨੇ ਮਾਤਾ ਰਾਣੀ ਦੇ ਦਰਬਾਰ ‘ਚ ਮੱਥਾ ਟੇਕਿਆ ਹੈ । ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ ‘ਚ ‘ਹੰਗਾਮਾ-2’ ਫ਼ਿਲਮ ਆਈ ਹੈ। ਇਸ ਤੋਂ ਇਲਾਵਾ ਉਹ ਕਈ ਰਿਆਲਟੀ ਸ਼ੋਅਜ਼ ‘ਚ ਵੀ ਕੰਮ ਕਰ ਰਹੀ ਹੈ । ਕੁਝ ਸਮੇਂ ਲਈ ਉਨ੍ਹਾਂ ਨੇ ਇਨ੍ਹਾਂ ਰਿਆਲਟੀ ਸ਼ੋਅਜ਼ ਤੋਂ ਕਿਨਾਰਾ ਕਰ ਲਿਆ ਸੀ ।

 

0 Comments
0

You may also like