ਸੁਸ਼ਾਂਤ ਸਿੰਘ ਰਾਜਪੂਤ ਡਰੱਗ ਮਾਮਲੇ ਵਿੱਚ ਦਾਖਿਲ ਕੀਤੀ ਗਈ ਚਾਰਜਸ਼ੀਟ

written by Rupinder Kaler | March 05, 2021

ਸੁਸ਼ਾਂਤ ਸਿੰਘ ਰਾਜਪੂਤ ਨਾਲ ਸਬੰਧਤ ਡਰੱਗ ਕੇਸ ਵਿੱਚ ਅਦਾਲਤ ਵਿੱਚ ਚਾਰਜਸ਼ੀਟ ਦਾਖਿਲ ਕੀਤੀ ਗਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਸ਼ਾਂਤ ਦੀ ਸਾਬਕਾ ਪ੍ਰੇਮਿਕਾ ਰਿਆ ਚੱਕਰਵਰਤੀ, ਉਸ ਦੇ ਭਰਾ ਸ਼ੌਵਿਕ ਸਮੇਤ ਹੋਰ ਕਈ ਲੋਕ ਇਸ ਮਾਮਲੇ ਵਿਚ ਮੁਜ਼ਰਮ ਹਨ । ਇਸ ਚਾਰਜ਼ਸੀਟ ਵਿੱਚ 33 ਮੁਲਜ਼ਮਾਂ ਅਤੇ 200 ਗਵਾਹਾਂ ਦੇ ਬਿਆਨ ਹਨ।

ਹੋਰ ਪੜ੍ਹੋ :

ਹਰਜੀਤ ਹਰਮਨ ਨੇ ਮਰਹੂਮ ਗੀਤਕਾਰ ਪਰਗਟ ਸਿੰਘ ਨੂੰ ਦੂਜੀ ਬਰਸੀ ਮੌਕੇ ਕੀਤਾ ਯਾਦ, ਪਾਈ ਭਾਵੁਕ ਪੋਸਟ

rhea-chakraborty

ਹਾਰਡ ਕਾਪੀਆਂ ਵਿਚ 12,000 ਤੋਂ ਜ਼ਿਆਦਾ ਪੰਨਿਆਂ ਅਤੇ ਡਿਜੀਟਲ ਫਾਰਮੈਟ ਵਿਚ ਤਕਰੀਬਨ 50,000 ਪੰਨੇ ਅਦਾਲਤ ਵਿਚ ਪੇਸ਼ ਕੀਤੇ ਗਏ। ਇਸ ਕੇਸ ਵਿੱਚ ਕੁੱਲ 38 ਮੁਲਜ਼ਮ ਹਨ। ਇਨ੍ਹਾਂ ਵਿੱਚੋਂ 5 ਫਰਾਰ ਹਨ, ਜਦਕਿ ਐਨਸੀਬੀ ਨੇ ਹੁਣ ਤੱਕ 33 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Rhea Chakraborty’s Brother Arrested Over Drug Charges

ਐਨਸੀਬੀ ਦੀ ਪੁੱਛਗਿੱਛ ਵਿਚ ਰਿਆ ਨੇ ਦੱਸਿਆ ਸੀ ਕਿ ਸੁਸ਼ਾਂਤ ਸਾਲ 2016 ਤੋਂ ਨਸ਼ੇ ਲੈ ਰਹੀ ਸੀ ਅਤੇ ਉਹ ਸੁਸ਼ਾਂਤ ਲਈ ਨਸ਼ੇ ਮੰਗਵਾਉਂਦੀ ਰਹਿੰਦੀ ਸੀ। ਦੱਸ ਦੇਈਏ, ਐਨਸੀਬੀ ਨੇ ਰਿਆ ਚੱਕਰਵਰਤੀ ਨੂੰ ਡਰੱਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਰੀਆ ਨੂੰ 28 ਦਿਨ ਜੇਲ੍ਹ ਵਿਚ ਗੁਜ਼ਾਰਨੇ ਪਏ।

0 Comments
0

You may also like