ਵੇਖੋ ਸਾਲ 2021 ਦੇ ਨਵੇਂ ਹਿੱਟ ਪੰਜਾਬੀ ਗਾਣੇ, ਜਿਨ੍ਹਾਂ ਨੇ ਮਚਾਈ ਧੂਮ

written by Pushp Raj | December 17, 2021

ਪੌਲੀਵੁੱਡ ਦੇ ਲਈ ਸਾਲ 2021 ਰਲਿਆ-ਮਿਲਿਆ ਰਿਹਾ, ਪਰ ਜੇਕਰ ਪੰਜਾਬੀ ਸੰਗੀਤ ਜਗਤ ਦੀ ਗੱਲ ਕਰੀਏ ਤਾਂ ਸਾਲ 2021 ਦੇ ਆਖ਼ਿਰ ਵਿੱਚ ਕਈ ਨਵੇਂ ਪੰਜਾਬੀ ਗਾਣੇ ਰਿਲੀਜ਼ ਹੋਏ ਹਨ। ਇਨ੍ਹਾਂ ਚੋਂ ਕਈ ਗਾਣੇ ਬੇਹੱਦ ਹਿੱਟ ਹੋ ਰਹੇ ਹਨ। ਇਨ੍ਹਾਂ ਗੀਤਾਂ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।

ਮੋਗੇ ਦੀ ਬਰਫ਼ੀ (Moge Di Barfi)
ਗਿੱਪੀ ਗਰੇਵਾਲ ਦੀ ਆਗਾਮੀ ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ ਏਨੀਂ ਦਿਨੀਂ ਖੂਬ ਸੁਰਖੀਆਂ ‘ਚ ਬਣੀ ਹੋਈ ਹੈ। ਹਾਲ ਹੀ ਵਿੱਚ ਇਸ ਫ਼ਿਲਮ ਦਾ ਇੱਕ ਨਵਾਂ ਗੀਤ ਮੋਗੇ ਦੀ ਬਰਫ਼ੀ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਅੰਮ੍ਰਿਤ ਮਾਨ ਨੇ ਗਾਇਆ ਹੈ ਤੇ ਇਸ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਗੀਤ ਦੇ ਬੋਲ ਵੀ ਅੰਮ੍ਰਿਤ ਮਾਨ ਨੇ ਲਿਖੇ ਹਨ। ਇਹ ਗੀਤ ਰਿਲੀਜ਼ ਹੋਣ ਦੇ ਮਹਿਜ਼ ਕੁਝ ਘੰਟਿਆਂ ਵਿੱਚ ਹੀ ਹਿੱਟ ਹੋ ਗਿਆ ਹੈ।

ਆਊਟ ਆਫ਼ ਰੇਂਜ (Out of Range)
ਯੁਵਰਾਜ ਗਿੱਲ ਦਾ ਨਵਾਂ ਗੀਤ ਆਊਟ ਆਫ਼ ਰੇਂਜ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗਾਣੇ ਦੇ ਬੋਲ ਲਵੀ ਕੋਟੜਾ ਨੇ ਲਿਖੇ ਹਨ ਤੇ ਇਸ ਦਾ ਸੰਗੀਤ ਮਿਸਤਾਬਾਜ਼ ਨੇ ਦਿੱਤਾ ਹੈ। ਇਸ ਗੀਤ ਨੂੰ ਵ੍ਹਾਈਟ ਹਿਲਸ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਦੋ ਮਹੀਨੇ ਪਹਿਲਾਂ ਹੀ ਰਿਲੀਜ਼ ਹੋਏ ਇਸ ਗੀਤ ਨੇ ਮਹਿਜ਼ ਕੁਝ ਹੀ ਮਹੀਨਿਆਂ ਵਿੱਚ ਲੱਖਾਂ ਵਿਊਜ਼ ਹਾਸਲ ਕੀਤੇ ਹਨ।

ਹੋਰ ਪੜ੍ਹੋ : ਸਾਲ 2021 ਦੇ TOP 10 ਪੰਜਾਬੀ ਗੀਤ ਜਿਨ੍ਹਾਂ ਨੂੰ ਦਰਸ਼ਕਾਂ ਨੇ ਕੀਤਾ ਬੇਹੱਦ ਪਸੰਦ

ਜ਼ਿੰਦੇ ਮੇਰੀਏ (Jindey Meriye)
ਜੱਸੀ ਗਿੱਲ ਦਾ ਜ਼ਿੰਦੇ ਮੇਰੀਏ ਗੀਤ ਵੀ ਮੌਜੂਦਾ ਸਮੇਂ ਵਿੱਚ ਬੇਹੱਦ ਹਿੱਟ ਹੈ। ਇਸ ਗੀਤ ਨੂੰ ਜੱਸੀ ਗਿੱਲ ਨੇ ਗਾਇਆ ਹੈ। ਸੰਨੀ ਵਿੱਕ ਨੇ ਇਸ ਗਾਣੇ ਦਾ ਸੰਗੀਤ ਦਿੱਤਾ ਹੈ। ਇਸ ਦੇ ਬੋਲ ਰਾਜ ਫ਼ਤੇਹਪੁਰੀ ਨੇ ਲਿਖੇ ਹਨ ਅਤੇ ਨਵਜੀਤ ਬੁੱਟਰ ਨੇ ਇਸ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ। ਇਸ ਗੀਤ ਵਿੱਚ ਜੱਸੀ ਗਿੱਲ ਦੇ ਨਾਲ ਮਿੱਕੀ ਸਿੰਘ ਤੇ ਸਮਰੀਨ ਕੌਰ ਨੇ ਬਤੌਰ ਕਲਾਕਾਰ ਵੀ ਕੰਮ ਕੀਤਾ ਹੈ।

ਵੱਹਟ ਵੇਅ (What Ve)
ਦਿਲਜੀਤ ਦੋਸਾਂਝ ਦਾ ਨਵਾਂ ਗੀਤ ਵੱਹਟ ਵੇਅ ਸੋਸ਼ਲ ਮੀਡੀਆ ਉੱਤੇ ਬੇਹੱਦ ਹਿੱਟ ਹੋ ਰਿਹਾ ਹੈ। ਇਸ ਗੀਤ ਨੂੰ ਦਿਲਜੀਤ ਦੋਸਾਂਝ ਦੇ ਨਾਲ-ਨਾਲ ਨਿਮਰਤ ਖਹਿਰਾ ਨੇ ਵੀ ਗਾਇਆ ਹੈ। ਇਸ ਗੀਤ ਵਿੱਚ ਤੁਸੀਂ ਅੰਗ੍ਰੇਜ਼ੀ ਭਾਸ਼ਾ ਦਾ ਬਾਖੂਬੀ ਇਸਤੇਮਾਲ ਵੇਖ ਸਕਦੇ ਹੋ। ਇਸ ਗਾਣੇ ਦਾ ਸੰਗੀਤ ਦੇਸ ਕਰਿਊ ਵੱਲੋਂ ਦਿੱਤਾ ਗਿਆ ਹੈ ਤੇ ਇਸ ਨੂੰ ਅਰਜਨ ਢਿੱਲੋਂ ਨੇ ਲਿਖਿਆ ਹੈ। ਦਰਸ਼ਕਾਂ ਨੂੰ ਇਹ ਗੀਤ ਬੇਹੱਦ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਅੰਮ੍ਰਿਤ ਮਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਨਵਾਂ ਗੀਤ ‘Moge Di Barfi’, ਦੇਖੋ ਵੀਡੀਓ

ਸੈਲਯੂਟ (Salute)
ਸੈਲਯੂਟ ਗੀਤ ਕਿਸਾਨੀ ਅੰਦੋਲਨ ਨੂੰ ਸਮਰਪਿਤ ਗੀਤ ਹੈ। ਇਸ ਗੀਤ ਦੇ ਬੋਲ ਮਨਦੀਪ ਸਾਂਘੋਵਾਲਿਆ ਨੇ ਲਿਖੇ ਹਨ। ਇਸ ਗੀਤ ਨੂੰ ਰੂਪਿਨ ਕਾਹਲੋ ਨੇ ਗਾਇਆ ਹੈ ਤੇ ਉਹ ਇਸ ਦੇ ਸੰਗੀਤਕਾਰ ਵੀ ਹਨ। ਇਹ ਗੀਤ ਕਿਸਾਨ ਮੋਰਚੇ ਉੱਤੇ ਡਟੇ ਕਿਸਾਨਾਂ ਦੇ ਸੰਘਰਸ਼ ਦੌਰਾਨ ਹਾਲਾਤਾਂ ਨੂੰ ਦਰਸਾਂਉਦਾ ਹੈ।

ਮੁੰਡਾ ਹਾਣ ਦਾ (Munda Haan Da)
ਦੀਪ ਕਰਨ ਦਾ ਨਵਾਂ ਗੀਤ ਮੁੰਡਾ ਹਾਣ ਦਾ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਹਨ। ਇਸ ਗੀਤ ਦਾ ਸੰਗੀਤ ਗੁਪਜ਼ ਸੇਹਰਾ ਵੱਲੋਂ ਦਿੱਤਾ ਗਿਆ ਹੈ।

ਵਿਆਹ ਦੀ ਖ਼ਬਰ (Viah Di Khabar)
ਕਾਕਾ ਜੀ ਦਾ ਨਵਾਂ ਗੀਤ ਵਿਆਹ ਦੀ ਖ਼ਬਰ ਇਨ੍ਹੀਂ ਦਿਨੀਂ ਬੇਹੱਦ ਹਿੱਟ ਹੋ ਰਿਹਾ ਹੈ। ਇਸ ਗੀਤ ਨੂੰ ਕਾਕਾ ਜੀ ਨੇ ਖ਼ੁਦ ਗਾਇਆ ਹੈ ਤੇ ਇਸ ਦੇ ਬੋਲ ਵੀ ਕਾਕਾ ਜੀ ਨੇ ਲਿਖੇ ਹਨ। ਇਸ ਦਾ ਸੰਗੀਤ ਐਰਓ ਸਾਊਂਡਜ਼ ਨੇ ਦਿੱਤਾ ਹੈ। ਇਸ ਗੀਤ ਵਿੱਚ ਫੀਮੇਲ ਸਿੰਗਰ ਵਜੋਂ ਆਪਣੀ ਆਵਾਜ਼ ਸਨਾ ਅਜੀਜ਼ ਨੇ ਦਿੱਤੀ ਹੈ

ਦਿਲ ਟੁੱਟਦਾ (Dil Tutda)
ਹਾਲ ਹੀ ਵਿੱਚ ਜੱਸੀ ਗਿੱਲ ਦਾ ਨਵਾਂ ਗੀਤ ਦਿਲ ਟੁੱਟਦਾ ਰਿਲੀਜ਼ ਹੋਇਆ ਹੈ। ਇੱਕ ਸੈਡ ਸੌਂਗ ਹੈ। ਇਸ ਗੀਤ ਨੂੰ ਜੱਸੀ ਗਿੱਲ ਨੇ ਗਾਇਆ ਹੈ। ਇਸ ਦਾ ਸੰਗੀਤ ਮੈਲੋਡੀ ਮਿਊਜ਼ਿਕ ਵੱਲੋਂ ਦਿੱਤਾ ਗਿਆ ਹੈ ਤੇ ਇਸ ਨੂੰ ਇਸੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

You may also like