
ਕੰਨੜ ਅਦਾਕਾਰਾ ਚੇਤਨਾ ਰਾਜ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ 16 ਮਾਰਚ ਨੂੰ ਅਦਾਕਾਰਾ ਦੀ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਪਲਾਸਟਿਕ ਸਰਜਰੀ ਦੌਰਾਨ ਮੌਤ ਹੋ ਗਈ ਸੀ। ਤਾਜ਼ਾ ਅਪਡੇਟ ਦੇ ਮੁਤਾਬਕ ਚੇਤਨਾ ਦੇ ਪਿਤਾ ਵਰਦ ਰਾਜੂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਰਾਜਾਜੀਨਗਰ 'ਚ ਡਾਕਟਰ ਸ਼ੈਟੀ ਦੇ ਕਾਸਮੈਟਿਕ ਕਲੀਨਿਕ 'ਤੇ ਡਾਕਟਰੀ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਵਿਨਾਇਕ ਪਾਟਿਲ, ਡਿਪਟੀ ਕਮਿਸ਼ਨਰ ਆਫ ਪੁਲਿਸ, ਉੱਤਰੀ ਡਿਵੀਜ਼ਨ, ਬੈਂਗਲੁਰੂ ਦਾ ਕਹਿਣਾ ਹੈ, "ਇਹ ਡਾਕਟਰੀ ਲਾਪਰਵਾਹੀ ਦਾ ਮਾਮਲਾ ਹੈ। ਇੱਕ ਗੈਰ-ਕੁਦਰਤੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।"

ਉਨ੍ਹਾਂ ਅੱਗੇ ਕਿਹਾ ਕਿ ਅਭਿਨੇਤਰੀ ਦੀ ਮੌਤ ਦਾ ਮਾਮਲਾ ਹੁਣੇ ਡਾਕਟਰ ਸ਼ੈੱਟੀ ਦੇ ਕਾਸਮੈਟਿਕ ਸੈਂਟਰ ਦੇ ਖਿਲਾਫ ਹੈ। ਪੁਲਿਸ ਨੇ ਰਾਜਾਜੀਨਗਰ 'ਚ ਡਾਕਟਰ ਸ਼ੈਟੀ ਦੇ ਕਾਸਮੈਟਿਕ ਕਲੀਨਿਕ 'ਤੇ ਡਾਕਟਰੀ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਕਿਉਂਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਹੋਰ ਪੜ੍ਹੋ : 'The Archies' ਲਈ ਕੜੀ ਮਿਹਨਤ ਕਰ ਰਹੀ ਹੈ ਸੁਹਾਨਾ ਖਾਨ, ਜਿਮ ਕੋਚ ਨੇ ਸ਼ੇਅਰ ਕੀਤੀ ਸੁਹਾਨਾ ਦੀ ਵਰਕਆਉਟ ਤਸਵੀਰ
ਚੇਤਨਾ ਦੀ ਮੌਤ ਤੋਂ ਬਾਅਦ ਇਹ ਖ਼ਬਰ ਸਾਹਮਮੇ ਆ ਰਹੀ ਹੈ ਕਿ ਚੇਤਨਾ ਨੇ ਆਪਣੇ ਮਾਤਾ-ਪਿਤਾ ਤੋਂ ਸਰਜਰੀ ਦੀ ਇਜਾਜ਼ਤ ਮੰਗੀ ਸੀ, ਪਰ ਪਰਿਵਾਰ ਨੇ ਉਸ ਨੂੰ ਅਜਿਹਾ ਕਰਨ ਲਈ ਮਨਾ ਕੀਤਾ ਸੀ। ਜਿਸ ਤੋਂ ਬਾਅਦ ਅਭਿਨੇਤਰੀ ਪਰਿਵਾਰ ਨੂੰ ਦੱਸੇ ਬਿਨਾਂ ਦੋਸਤਾਂ ਦੇ ਨਾਲ ਸਰਜਰੀ ਕਰਵਾਉਣ ਲਈ ਹਸਪਤਾਲ 'ਚ ਦਾਖਲ ਹੋ ਗਈ। ਚੇਤਨਾ ਦੀ ਮੌਤ ਕਥਿਤ ਤੌਰ 'ਤੇ ਉਸ ਦੇ ਫੇਫੜਿਆਂ ਵਿੱਚ ਪਾਣੀ ਜਮ੍ਹਾ ਹੋਣ ਕਾਰਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।