ਚੀਨ ਦੀ ਰਹਿਣ ਵਾਲੀ ਇਸ ਔਰਤ ਨੇ ਬਣਾਇਆ ਸਭ ਤੋਂ ਲੰਮੀਆਂ ਪਲਕਾਂ ਹੋਣ ਦਾ ਵਿਸ਼ਵ ਰਿਕਾਰਡ

written by Rupinder Kaler | June 14, 2021

ਇਕ ਚੀਨੀ ਔਰਤ ਨੇ ਸਭ ਤੋਂ ਲੰਮੀਆਂ ਪਲਕਾਂ ਬਣਾਉਣ ਦਾ ਵਰਲਡ ਰਿਕਾਰਡ ਬਣਾਇਆ ਹੈ। ਇਸ ਔਰਤ ਦਾ ਨਾਮ ਯੂ ਜ਼ਿਆਨਜਿਆ You Jianzia ਹੈ ਅਤੇ ਉਸ ਦੀਆਂ ਅੱਖਾਂ ਦੀਆਂ ਪਲਕਾਂ ਦੀ ਲੰਬਾਈ ਅੱਠ ਇੰਚ ਹੈ। ਉਸ ਨੇ ਇਸ ਤੋਂ ਪਹਿਲਾਂ 2016 ਵਿਚ ਵੀ ਆਪਣੀਆਂ ਪਲਕਾਂ ਦੀ ਲੰਬਾਈ ਲਈ ਗਿੰਨੀਜ਼ ਵਰਲਡ ਰਿਕਾਰਡ ਵਿੱਚ ਨਾਂਅ ਦਰਜ਼ ਕਰਵਾਇਆ ਸੀ ।

Pic Courtesy: Instagram
ਹੋਰ ਪੜ੍ਹੋ : ਗਾਇਕ ਸਰਬਜੀਤ ਚੀਮਾ ਨੇ ਜਨਮ ਦਿਨ ’ਤੇ ਆਪਣੇ ਪ੍ਰਸ਼ੰਸਕਾਂ ਲਈ ਸਾਂਝੀ ਕੀਤੀ ਖ਼ਾਸ ਪੋਸਟ
Pic Courtesy: Instagram
ਉਸ ਸਮੇਂ ਉਸ ਦੀਆਂ ਅੱਖਾਂ ਦੀਆਂ ਪਲਕਾਂ ਦੀ ਲੰਬਾਈ 12.5 ਸੈਮੀ. ਪਰ ਹੁਣ ਉਸ ਦੀਆਂ ਪਲਕਾਂ ਦੀ ਲੰਬਾਈ 20.5 ਸੈਂਟੀਮੀਟਰ ਹੋ ਗਈ ਹੈ ਅਤੇ ਇਸ ਤਰ੍ਹਾਂ ਉਸਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਡਾਕਟਰ ਵੀ ਇਸ ਚੀਨੀ ਔਰਤ ਦੀਆਂ ਅੱਖਾਂ ਦੀਆਂ ਪਲਕਾਂ ਨੂੰ ਵੇਖ ਕੇ ਹੈਰਾਨ ਹਨ।
Pic Courtesy: Instagram
ਇਸ ਔਰਤ ਮੁਤਾਬਿਕ 2015 ਵਿਚ, ਉਸ ਨੂੰ ਪਹਿਲਾਂ ਅਹਿਸਾਸ ਹੋਇਆ ਕਿ ਉਸ ਦੀਆਂ ਪਲਕਾਂ ਵਧ ਰਹੀਆਂ ਹਨ ਹੌਲੀ-ਹੌਲੀ ਉਹ ਲੰਬੇ ਸਮੇਂ ਤਕ ਵਧਦੀਆਂ ਗਈਆਂ। ਜਿਸ ਤੋਂ ਬਾਅਦ ਉਹ ਡਾਕਟਰਾਂ ਕੋਲ ਵੀ ਗਈ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੀਆਂ ਅੱਖਾਂ ਦੀਆਂ ਪਲਕਾਂ ਆਮ ਲੋਕਾਂ ਨਾਲੋਂ ਵੱਡੀਆਂ ਕਿਉਂ ਹਨ? ਪਰ ਡਾਕਟਰ ਵੀ ਉਸਨੂੰ ਕੁਝ ਨਹੀਂ ਦੱਸ ਸਕੇ।

0 Comments
0

You may also like