ਕੋਰਿਓਗ੍ਰਾਫਰ ਰੇਮੋ ਡਿਸੂਜ਼ਾ ਦੀ ਸਿਹਤ ਵਿੱਚ ਹੋਇਆ ਸੁਧਾਰ, ਹਸਪਤਾਲ ਵਿੱਚ ਡਾਂਸ ਕਰਨ ਦੀ ਵੀਡੀਓ ਵਾਇਰਲ

written by Rupinder Kaler | December 15, 2020

ਕੋਰਿਓਗ੍ਰਾਫਰ ਰੇਮੋ ਡਿਸੂਜ਼ਾ ਦੀ ਪਤਨੀ ਲਿਜ਼ੇਲ ਡਿਸੂਜ਼ਾ ਨੇ ਆਪਣੇ ਪਤੀ ਦਾ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਰੇਮੋ ਦਾ ਇਹ ਵੀਡੀਓ ਉਨ੍ਹਾਂ ਦੀ ਸਰਜਰੀ ਤੋਂ ਬਾਅਦ ਦਾ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਰੇਮੋ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਦਾਖਿਲ ਹਨ । Remo D'Souza ਹੋਰ ਪੜ੍ਹੋ :

Remo D'Souza ਰੇਮੋ ਨੂੰ 11 ਦਸੰਬਰ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਹ ਹਸਪਤਾਲ ਵਿੱਚ ਇਲਾਜ਼ ਕਰਵਾ ਰਹੇ ਹਨ ।ਰੇਮੋ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਛੇਤੀ ਹੀ ਹਸਪਤਾਲ ਤੋਂ ਛੁੱਟੀ ਮਿਲਣ ਵਾਲੀ ਹੈ । ਰੇਮੋ ਦੇ ਜਲਦੀ ਠੀਕ ਹੋਣ ਲਈ ਉਨ੍ਹਾਂ ਦੇ ਫੈਨਜ਼ ਅਤੇ ਸੈਲੇਬ੍ਰਿਟੀਜ਼ ਲਗਾਤਾਰ ਦੁਆਵਾਂ ਕਰ ਰਹੇ ਹਨ। Remo D'Souza ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡੀਓ 'ਚ ਰੇਮੋ ਦਾ ਚਿਹਰਾ ਤਾਂ ਨਜ਼ਰ ਨਹੀਂ ਆ ਰਿਹਾ, ਪਰ ਉਨ੍ਹਾਂ ਦੇ ਪੈਰ ਜ਼ਰੂਰ ਸਾਫ ਨਜ਼ਰ ਆ ਰਹੇ ਹਨ। ਵੀਡੀਓ 'ਚ ਰੇਮੋ ਦੇ ਪੈਰ ਮਿਊਜ਼ਿਕ 'ਤੇ ਥਿਰਕਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰੇਮੋ ਦੀ ਵਾਈਫ ਲਿਜ਼ੇਲ ਨੇ ਲਿਖਿਆ ਹੈ, 'ਪੈਰਾਂ ਨਾਲ ਡਾਂਸ ਕਰਨਾ ਇਕ ਅਲੱਗ ਗੱਲ ਹੈ ਅਤੇ ਦਿਲ ਤੋਂ ਡਾਂਸ ਕਰਨਾ ਅਲੱਗ...' ਨਾਲ ਹੀ ਲਿਜ਼ੇਲ ਨੇ ਸਾਰਿਆਂ ਨੂੰ ਢੇਰ ਸਾਰੇ ਪਿਆਰ ਲਈ ਸ਼ੁਕਰੀਆ ਕਿਹਾ ਹੈ।
 
View this post on Instagram
 

A post shared by Liz (@lizelleremodsouza)

0 Comments
0

You may also like