ਕ੍ਰਿਕੇਟਰ ਕ੍ਰਿਸ ਗੇਲ ਲੈ ਕੇ ਆ ਰਹੇ ਹਨ ਨਵਾਂ ਗਾਣਾ 'ਪੰਜਾਬੀ ਡੈਡੀ'

written by Rupinder Kaler | September 18, 2021

ਏਨੀਂ ਦਿਨੀਂ ਕ੍ਰਿਕੇਟਰ ਕ੍ਰਿਸ ਗੇਲ (Christopher Henry Gayle) ਦੀ ਹਰ ਪਾਸੇ ਚਰਚਾ ਹੈ ਕਿਉਂਕਿ ਉਹ ਛੇਤੀ ਹੀ ਪੰਜਾਬੀ ਗਾਣਾ ਲੈ ਕੇ ਆ ਰਹੇ ਹਨ । ਉਹਨਾਂ ਦਾ ਇਹ ਗਾਣਾ ਭਾਰਤ ਵਿੱਚ ਟ੍ਰੈਂਡ ਕਰ ਰਿਹਾ ਹੈ ਜੋ ਕਿ ਆਪਣੇ ਆਪ ਵਿੱਚ ਖ਼ਾਸ ਹੋਣ ਵਾਲਾ ਹੈ । ਇਸ ਗਾਣੇ ਨੂੰ 'ਪੰਜਾਬੀ ਡੈਡੀ' (Punjabi Daddy) ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗਾਣੇ ਵਿੱਚ ਉਹਨਾਂ ਦੀ ਲੁੱਕ ਬਹੁਤ ਹੀ ਖ਼ਾਸ ਹੋਣ ਵਾਲੀ ਹੈ ।

ਹੋਰ ਪੜ੍ਹੋ :

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਟੀਵੀ ਦੇ ਮਸ਼ਹੂਰ ਇਸ ਸ਼ੋਅ ਵਿੱਚ ਆਵੇਗੀ ਨਜ਼ਰ

ਆਪਣੇ ਗਾਣੇ ਦੇ ਟਾਈਟਲ ਵਾਂਗ ਉਹਨਾਂ (Chris Gayl) ਦੀ ਲੁੱਕ ਵੀ ਪੰਜਾਬੀ ਹੋਣ ਵਾਲੀ ਹੈ । ਉਹ ਕੁੜਤੇ ਪੰਜਾਮੇ ਦੇ ਨਾਲ ਦਸਤਾਰ ਸਜਾ ਕੇ ਇਸ ਗਾਣੇ ਵਿੱਚ ਦਿਖਾਈ ਦੇਣਗੇ । ਹਾਲ ਹੀ ਵਿੱਚ ਪੰਜਾਬੀ ਕਲਾਕਾਰ ਹਾਰਡੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਵੀਡੀਓ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

 

View this post on Instagram

 

A post shared by Hardeep Singh (@itshardysingh)


ਜਿਨ੍ਹਾਂ ਵਿੱਚ ਉਹ ਕ੍ਰਿਸ ਗੇਲ (Chris Gayl) ਨੂੰ ਪੱਗ ਬੰਨਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾ ਹੀ ਗੱਲ ਕੀਤੀ ਜਾਵੇ ਤਾਂ ਗਾਣੇ ਦਾ ਪੋਸਟਰ ਕਾਫੀ ਵਾਇਰਲ ਹੋ ਰਿਹਾ ਹੈ । ਕ੍ਰਿਸ ਗੇਲ (Chris Gayl) ਦੇ ਪ੍ਰਸ਼ੰਸਕ ਇਸ ਗਾਣੇ ਦੇ ਜਲਦੀ ਰਿਲੀਜ਼ ਹੋਣ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।

0 Comments
0

You may also like