ਦਾਦੀ ਦੀ ਮੌਤ ਤੋਂ ਬਾਅਦ ਚੰਕੀ ਪਾਂਡੇ ਦੀ ਧੀ ਅਨਨਿਆ ਪਾਂਡੇ ਨੇ ਸਾਂਝੀ ਕੀਤੀ ਭਾਵੁਕ ਪੋਸਟ

written by Rupinder Kaler | July 12, 2021

ਅਦਾਕਾਰ ਚੰਕੀ ਪਾਂਡੇ ਦੀ ਮਾਂ ਸਨੇਹਲਤਾ ਪਾਂਡੇ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਚੰਕੀ ਪਾਂਡੇ ਦੀ ਧੀ ਅਦਾਕਾਰਾ ਅਨਨਿਆ ਪਾਂਡੇ ਸਦਮੇ ਵਿੱਚ ਹੈ । ਦਾਦੀ ਦੇ ਦਿਹਾਂਤ ਤੋਂ ਬਾਅਦ ਅਨਨਿਆ ਪਾਂਡੇ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਆਪਣੀ ਦਾਦੀ ਦੀਆਂ ਕਈ ਤਸਵੀਰਾਂ ਸਾਂਝੀਆਂ ਕਰਦੇ ਹੋਏ ਇੱਕ ਭਾਵੁਕ ਨੋਟ ਲਿਖਿਆ ਹੈ ।

Pic Courtesy: Instagram
ਹੋਰ ਪੜ੍ਹੋ : ਮਰਹੂਮ ਗਾਇਕ ਰਾਜ ਬਰਾੜ ਦੀਆਂ ਯਾਦਾਂ ਨੂੰ ਤਾਜ਼ਾ ਕਰੇਗੀ ਧੀ ਸਵੀਤਾਜ ਬਰਾੜ, ਇੰਸਟਾਗ੍ਰਾਮ ‘ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ
Pic Courtesy: Instagram
ਉਸ ਨੇ ਇਸ ਨੋਟ ਵਿੱਚ ਲਿਖਿਆ ਹੈ ‘ਦਾਦੀ ਤੁਸੀਂ ਏਨੇਂ ਸਵੀਟ ਸੀ ਕਿ ਤੁਹਾਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ’। ਤੁਹਾਨੂੰ ਦੱਸ ਦਿੰਦੇ ਹਾਂ ਅਨਨਿਆ ਪਾਂਡੇ ਆਪਣੀ ਦਾਦੀ ਦੀ ਮੌਤ ਦੇ ਸਮੇਂ ਘਰ ਨਹੀਂ ਸੀ। ਉਹ ਕੰਮ ਦੇ ਸਿਲਸਿਲੇ ਵਿਚ ਬਾਹਰ ਗਈ ਹੋਈ ਸੀ।
Pic Courtesy: Instagram
ਦਾਦੀ ਦੀ ਮੌਤ ਦੀ ਖ਼ਬਰ ਸੁਣਦਿਆਂ ਅਦਾਕਾਰਾ ਘਰ ਪਹੁੰਚੀ ।ਅਦਾਕਾਰਾ ਆਪਣੀ ਦਾਦੀ ਦੀ ਮੌਤ ਤੋਂ ਬਾਅਦ ਕਾਫ਼ੀ ਟੁੱਟ ਗਈ ਹੈ। ਮਹਿਲਾ ਦਿਵਸ ‘ਤੇ ਅਨਨਿਆ ਪਾਂਡੇ ਨੇ ਆਪਣੀ ਦਾਦੀ ਅਤੇ ਨਾਨੀ ਨਾਲ ਆਖਰੀ ਤਸਵੀਰ ਸਾਂਝੀ ਕੀਤੀ।
 
View this post on Instagram
 

A post shared by Ananya 💛💫 (@ananyapanday)

0 Comments
0

You may also like