ਅਧਿਆਪਕਾਂ ਦਾ ਵੱਡਾ ਕਾਰਮਨਾਮਾ, ਅਧਿਆਪਕ ਮਰਵਾ ਰਹੇ ਸੀ ਨਕਲ, ਰੱਦ ਹੋਈ ਦਸਵੀਂ ਦੀ ਪ੍ਰੀਖਿਆ

written by Pushp Raj | May 17, 2022

ਅਕਸਰ ਕਿਹਾ ਜਾਂਦਾ ਹੈ ਕਿ ਨਕਲ ਮਾਰਨਾ ਗ਼ਲਤ ਹੈ ਜਾਂ ਨਕਲ ਵੀ ਅਕਲ ਨਾਲ ਵਜਦੀ ਹੈ। ਇਹ ਕਹਾਵਤ ਉਦੋਂ ਸੱਚੀ ਸਾਬਿਤ ਹੋਈ ਜਦੋਂ ਅਧਿਆਪਕਾਂ ਦੀ ਗ਼ਲਤੀ ਦੀ ਸਜ਼ਾ ਵਿਦਿਆਰਥੀਆਂ ਭੁਗਤਣੀ ਪਈ। ਜੀ ਹਾਂ ਲੁਧਿਆਣਾ ਵਿਖੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਕੁਝ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਕਾਰਨ ਦਸਵੀਂ ਦੀ ਪ੍ਰੀਖਿਆ ਰੱਦ ਹੋ ਗਈ।

Image Source: Google

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਆਲੀ ਖੁਰਦ ਜ਼ਿਲ੍ਹਾ ਲੁਧਿਆਣਾ 'ਚ 16 ਮਈ ਨੂੰ ਹੋਈ ਸਾਲਾਨਾ ਪ੍ਰੀਖਿਆ ਰੱਦ ਕਰ ਦਿੱਤੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਦਸਵੀਂ ਜਮਾਤ ਨਾਲ ਸਬੰਧਤ ਗਣਿਤ ਵਿਸ਼ੇ ਦੇ ਪੇਪਰ 'ਚ ਸਮੂਹਿਕ ਨਕਲ ਦੇ ਮਾਮਲੇ ਸਾਹਮਣੇ ਆਉਣ ਕਰਕੇ ਮੈਨੇਜਮੈਂਟ ਨੇ ਇਹ ਫ਼ੈਸਲਾ ਲਿਆ ਹੈ। ਸਿੱਖਿਆ ਬੋਰਡ ਦੇ ਸਕੱਤਰ ਸਵਾਤੀ ਟਿਵਾਣਾ ਨੇ ਦੱਸਿਆ ਕਿ ਨਵੀਂ ਤਰੀਕ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ।

Image Source: Google

ਵੇਰਵਿਆਂ ਮੁਤਾਬਕ ਸੋਮਵਾਰ ਨੂੰ ਦਸਵੀਂ ਜਮਾਤ ਟਰਮ-2 ਗਣਿਤ ਵਿਸ਼ੇ ਦਾ ਪੇਪਰ ਸੀ ਤੇ ਇਆਲੀ ਖੁਰਦ ਦੇ ਇਸ ਪ੍ਰੀਖਿਆ ਕੇਂਦਰ 'ਚ 250 ਵਿਦਿਆਰਥੀ ਪ੍ਰਰੀਖਿਆ ਦੇ ਰਹੇ ਸਨ ਜਿਸ ਬਾਰੇ ਬੋਰਡ ਮੈਨੇਜਮੈਂਟ ਨੂੰ ਕਿਸੇ ਨੇ ਨਕਲ ਕਰਾਉਣ ਸਬੰਧੀ ਸਬੂਤਾਂ ਵਾਲੀ ਵੀਡੀਓ ਤੇ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਪ੍ਰਰੀਖਿਆ ਕੇਂਦਰ ਕੋਡ 43081 'ਚ ਕੰਟਰੋਲਰ ਤੇ ਆਬਜ਼ਰਵਰ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਜਿਸ 'ਚ ਸਬੰਧਤ ਸਕੂਲ ਦੇ ਹੀ ਗਣਿਤ ਵਿਸ਼ੇ ਦੇ ਅਧਿਆਪਕਾਂ ਸ਼ੋਰ-ਸ਼ਰਾਬਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਪ੍ਰੀਖਿਆ ਦਾ ਸੰਚਾਲਨ ਪ੍ਰਭਾਵਿਤ ਹੋਇਆ ਤੇ ਵਿਘਨ ਪਿਆ।

Image Source: Google

ਹੋਰ ਪੜ੍ਹੋ : ਮੁੜ ਵਧੀਆਂ ਭਾਰਤੀ ਸਿੰਘ ਦੀਆਂ ਮੁਸ਼ਕਲਾਂ, ਭਾਰਤੀ ਦੇ ਖਿਲਾਫ ਜਲੰਧਰ 'ਚ ਇੱਕ ਹੋਰ ਐਫਆਈਆਰ ਹੋਈ ਦਰਜ

ਇਸ ਸਬੰਧੀ ਬੋਰਡ ਨੇ ਡੀਜੀਐੱਸਈ ਸਿੱਖਿਆ ਨੂੰ ਵੀ ਪੱਤਰ ਲਿਖਿਆ ਹੈ ਤੇ ਸਕੂਲ ਦੇ ਇਨ੍ਹਾਂ ਅਧਿਆਪਕਾਂ ਤੇ ਪ੍ਰਰੀਖਿਆ ਕੇਂਦਰ ਦੇ ਸਟਾਫ ਪਾਸੋਂ ਸਪੱਸ਼ਟੀਕਰਨ ਮੰਗਦਿਆਂ ਬੋਰਡ ਮੈਨੇਜਮੈਂਟ ਨੇ ਇਸ ਮਾਮਲੇ ਦੀ ਪੜਤਾਲ ਲਈ ਵੱਖਰੇ ਤੌਰ 'ਤੇ ਵੀ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਹੈ। ਦੱਸਣਾ ਬਣਦਾ ਹੈ ਕਿ ਅਕਾਦਮਿਕ ਸਾਲ 2021-22 ਨਾਲ ਸਬੰਧਤ ਪ੍ਰੀਖਿਆਵਾਂ 'ਚ ਨਕਲ ਦਾ ਇਹ ਪਹਿਲਾ ਅਜਿਹਾ ਮਾਮਲਾ ਹੈ ਜਿਸ ਕਰਕੇ ਕਿਸੇ ਪ੍ਰੀਖਿਆ ਕੇਂਦਰ 'ਚ ਪੇਪਰ ਰੱਦ ਕਰਨਾ ਪਿਆ ਹੋਵੇ।

You may also like