ਇਸ ਅਦਾਕਾਰਾ ਦੇ ਖਾਣੇ ਵਿੱਚੋਂ ਨਿਕਲਿਆ ਕਾਕਰੋਚ, ਤਸਵੀਰਾਂ ਕੀਤੀਆਂ ਸਾਂਝੀਆਂ

written by Rupinder Kaler | June 25, 2021

ਸਾਊਥ ਦੀਆਂ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ nivetha pethuraj ਨੇ ਇੱਕ ਆਨਲਾਈਨ ਖਾਣਾ ਸਪਲਾਈ ਕਰਨ ਵਾਲੇ ਇੱਕ ਰੈਸਟੋਟੈਂਟ ਤੇ ਆਪਣਾ ਗੁੱਸਾ ਕੱਢਿਆ ਹੈ । ਦਰਅਸਲ ਇਸ ਅਦਾਕਾਰਾ ਨੇ ਹਾਲ ਹੀ ਵਿੱਚ ਇੱਕ ਰੈਸਟੋਰੈਂਟ ਤੋਂ ਆਨਲਾਈਨ ਖਾਣਾ ਮੰਗਵਾਇਆ ਸੀ, ਜਿਸ ਵਿੱਚ ਉਹਨਾਂ ਨੂੰ ਕਾਕਰੋਚ ਗਿਰਿਆ ਹੋਇਆ ਮਿਲਿਆ ਹੈ ।

Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਮਹਿਮਾ ਚੌਧਰੀ ਦੀਆਂ ਧੀ ਦੇ ਨਾਲ ਤਸਵੀਰਾਂ ਵਾਇਰਲ, ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਪਸੰਦ

Pic Courtesy: Instagram

ਇਸ ਤੋਂ ਬਾਅਦ ਉਹਨਾ ਨੇ ਇੱਕ ਫੋਟੋ ਸ਼ੇਅਰ ਕਰਕੇ ਰੈਸਟੋਰੈਂਟ ਤੇ ਜੰਮ ਕੇ ਭੜਾਸ ਕੱਢੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ nivetha pethuraj ਦਾ ਗੁੱਸਾ ਇੱਕ ਹੀ ਪੋਸਟ ਵਿੱਚ ਸ਼ਾਂਤ ਨਹੀਂ ਹੋਇਆ । ਉਹਨਾਂ ਨੇ ਇਸ ਸਬੰਧ ਵਿੱਚ ਕਈ ਪੋਸਟਾਂ ਸਾਂਝੀਆਂ ਕੀਤੀਆਂ ਤੇ ਰੈਸਟੋਰੈਂਟ ਨੂੰ ਖਰੀਆਂ ਖਰੀਆਂ ਸੁਣਾਈਆਂ ।

Pic Courtesy: Instagram

ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਚੌਲਾਂ ਵਿੱਚੋਂ ਵੱਡਾ ਸਾਰਾ ਕਾਕਰੋਚ ਨਿਕਲਿਆ ਹੈ । ਉਹਨਾਂ ਨੇ ਦੱਸਿਆ ਕਿ ਇਹ ਸਭ ਕੁਝ ਪਹਿਲੀ ਵਾਰ ਹੀ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਵੀ ਉਹਨਾਂ ਨਾਲ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ । ਇਸ ਦੇ ਨਾਲ ਹੀ ਉਹਨਾਂ ਨੇ ਰੈਸਟੋਰੈਂਟ ਦੀ ਰੈਗੂਲਰ ਚੈੱਕਿੰਗ ਦੀ ਮੰਗ ਕੀਤੀ ।

0 Comments
0

You may also like