ਗਾਇਕ ਸੁੱਖ-ਈ ਨੇ ਪੁਰਾਣੇ ਗਾਣੇ ਨੂੰ ਲਗਾਇਆ ਨਵੇਂ ਜ਼ਮਾਨੇ ਦਾ ਤੜਕਾ, ਦੇਖੋ ਵੀਡਿਓ  

written by Rupinder Kaler | January 03, 2019

ਗਾਇਕ ਸੁੱਖ-ਈ ਮਿਊਜ਼ਿਕਲ ਡਾਕਟਰ ਦਾ ਨਵਾਂ ਗਾਣਾ ਕੋਕਾ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਦੇ ਬੋਲ ਅਤੇ ਕੰਪੋਜਿਗ ਜਾਨੀ ਨੇ ਕੀਤੀ ਹੈ । ਇਸ ਗਾਣੇ ਦੀ ਵੀਡਿਓ ਅਰਵਿੰਦਰ ਖਹਿਰਾ ਅਤੇ ਉਹਨਾਂ ਦੀ ਟੀਮ ਤਿਆਰ ਕਰ ਰਹੀ ਹੈ । ਭਾਵੇਂ ਇਹ ਗਾਣਾ 9  ਜਨਵਰੀ ਨੂੰ ਰਿਲੀਜ਼ ਹੋਣਾ ਹੈ ਪਰ ਲੋਕ ਇਸ ਦੇ ਟੀਜ਼ਰ ਨੂੰ ਬਹੁਤ ਪਸੰਦ ਕਰ ਰਹੇ ਹਨ ਕਿਉਂਕਿ ਇਹ ਗਾਣਾ ਪੰਜਾਬ ਦੇ ਲੋਕ ਗੀਤਾਂ ਦਾ ਹੀ ਇੱਕ ਰੂਪ ਹੈ ।

https://www.instagram.com/p/BsKt-ncASaF/

ਜਿਸ ਨੂੰ ਕਿ ਗਾਣੇ ਦੇ ਟੀਜ਼ਰ ਵਿੱਚ ਹੀ ਦਰਸਾਇਆ ਗਿਆ ਹੈ । ਅਰਵਿੰਦਰ ਖਹਿਰਾ ਵੱਲੋਂ ਸ਼ੇਅਰ ਕੀਤੇ ਇਸ ਟੀਜ਼ਰ ਵਿੱਚ ਸਭ ਤੋਂ ਪਹਿਲਾਂ ਇਹੀ ਦਿਖਾਇਆ ਗਿਆ ਕਿ ਕੁਝ ਲੋਕ ਗਾਇਕ ਇਸ ਗਾਣੇ ਨੂੰ ਗਾ ਰਹੇ ਹਨ ਤੇ ਇਸ ਦੇ ਦੂਜੇ ਹੀ ਪਲ ਗਾਇਕ ਸੁੱਖ-ਈ ਮਿਊਜ਼ਿਕਲ ਡਾਕਟਰ ਦੇ ਗਾਣੇ ਨੂੰ ਦਿਖਾਇਆ ਗਿਆ ਹੈ ਜਿਹੜਾ ਕਿ ਇਸ ਗਾਣੇ ਦਾ ਨਵਾਂ ਰੂਪ ਹੈ ।

https://www.youtube.com/watch?v=ZJBbgvWlpZQ

ਇਸ ਵੀਡਿਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੰਗੀਤ ਕਦੇ ਮਰਦਾ ਨਹੀਂ ਬਸ ਉਸ ਦੇ ਰੂਪ ਹੀ ਬਦਲਦੇ ਹਨ ।ਹੁਣ ਕੋਕਾ ਗਾਣੇ ਦਾ ਨਵਾਂ ਰੂਪ ਲੋਕਾਂ ਨੂੰ ਕਿੰਨਾ ਪਸੰਦ ਆਉਂਦਾ ਹੈ ਇਹ ਦੇਖਣਾ ਹੋਵੇਗਾ ।

You may also like