ਕਾਲਜ ਦੀਆਂ ਕੁੜੀਆਂ ਦਾ ਵੀਡੀਓ ਵਾਇਰਲ, ਬੱਸ ਸਟੈਂਡ ‘ਤੇ ਹੋਈਆਂ ਗੁੱਥਮ ਗੁੱਥੀ, ਵੇਖੋ ਵੀਡੀਓ

written by Shaminder | May 28, 2022

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਅਕਸਰ ਸੁਰਖੀਆਂ ਦਾ ਕਾਰਨ ਬਣ ਜਾਂਦਾ ਹੈ । ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਇੱਕ ਹੋਰ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਹ ਵੀਡੀਓ ਕੁਝ ਕੁੜੀਆਂ ਦੀ ਲੜਾਈ ਦਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਕੁੜੀਆਂ (Girls Fight)  ਆਪਸ ‘ਚ ਕਿਸੇ ਗੱਲ ਤੋਂ ਗੁੱਥਮ ਗੁੱਥਾ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਅਤੇ ਇੱਕ ਦੂਜੇ ਨੂੰ ਲੱਤਾਂ ਅਤੇ ਮੁੱਕਿਆਂ ਦੇ ਨਾਲ ਕੁੱਟਦੀਆਂ ਨਜ਼ਰ ਆ ਰਹੀਆਂ ਨੇ ।

Girls Fight , image From video

ਹੋਰ ਪੜ੍ਹੋ : ਐਸ਼ਵਰਿਆ ਰਾਏ ਦੀ ਧੀ ਅਰਾਧਿਆ ਅਦਾਕਾਰਾ ਈਵਾ ਦੇ ਬੇਟੇ ਨਾਲ ਚੈਟ ਕਰਦੀ ਆਈ ਨਜ਼ਰ, ਵੀਡੀਓ ਵਾਇਰਲ

ਪਰ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੰਡੀਰ ਇਨ੍ਹਾਂ ਕੁੜੀਆਂ ਨੂੰ ਛੁਡਵਾਉਣ ਦੀ ਬਜਾਏ ਉੱਚੀ ਉੱਚੀ ਚੀਕਾਂ ਮਾਰ ਕੇ ਤਮਾਸ਼ਬੀਨ ਬਣੀ ਦਿਖਾਈ ਦੇ ਰਹੀ ਹੈ । ਇਸ ਦੇ ਨਾਲ ਆਲੇ ਦੁਆਲੇ ਮੌਜੂਦ ਲੋਕ ਵੀ ਇਨ੍ਹਾਂ ਕੁੜੀਆਂ ਨੂੰ ਹਟਾਉਣ ਦੀ ਬਜਾਏ ਚੁੱਪ ਚਾਪ ਕੋਲੋਂ ਦੀ ਲੰਘ ਰਹੇ ਹਨ । ਕੁੜੀਆਂ ਇੱਕ ਦੂਜੇ ਨੂੰ ਥੱਪੜ, ਮੁੱਕੇ ਮਾਰ ਰਹੀਆਂ ਹਨ। ਇੱਕ ਦੂਜੇ ਨੂੰ ਵਾਲਾਂ ਤੋਂ ਫੜ ਕੇ ਘੜੀਸ ਰਹੀਆਂ ਨੇ ਪਰ ਕੋਈ ਵੀ ਇਨ੍ਹਾਂ ਨੂੰ ਹਟਾਉਣ ਲਈ ਅੱਗੇ ਨਹੀਂ ਆਉਂਦਾ ।

Girls Fight , image From video

ਹੋਰ ਪੜ੍ਹੋ : ਸਪਨਾ ਚੌਧਰੀ ਦਾ ਪਤੀ ਨਾਲ ਰੋਮਾਂਟਿਕ ਵੀਡੀਓ ਵਾਇਰਲ, ਸੋਸ਼ਲ ਮੀਡੀਆ ‘ਤੇ ਛਾਇਆ ਵੀਡੀਓ

ਆਖਿਰਕਾਰ ਦੋ ਪੁਲਿਸ ਵਾਲੇ ਆਉਂਦੇ ਹਨ ਅਤੇ ਇਨ੍ਹਾਂ ਦੋਨਾਂ ਕੁੜੀਆਂ ਨੂੰ ਛੁਡਵਾਉਂਦੇ ਹਨ । ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਪਾਇਆ ਕਿ ਇਹ ਵੀਡੀਓ ਕਿੱਥੋਂ ਦਾ ਹੈ ਅਤੇ ਕਦੋਂ ਦਾ ਹੈ । ਪਰ ਤੇਜ਼ੀ ਦੇ ਨਾਲ ਫੈਲ ਰਹੇ ਇਸ ਵੀਡੀਓ ‘ਤੇ ਲੋਕ ਵੀ ਖੂਬ ਮਜ਼ੇ ਲੈ ਰਹੇ ਹਨ ।

Girls Fight image From video

ਪਰ ਕਿਤੇ ਨਾ ਕਿਤੇ ਇਹ ਵੀਡੀਓ ਅੱਜ ਦੀ ਪੀੜ੍ਹੀ ਦੇ ਗੁੱਸੇ ਅਤੇ ਸਹਿਣਸ਼ੀਲਤਾ ਦੇ ਖਤਮ ਹੋਣ ਨੂੰ ਬਿਆਨ ਕਰ ਰਿਹਾ ਹੈ । ਵਿਦਿਆਰਥੀ ਜੀਵਨ ‘ਚ ਤਾਂ ਅਨੁਸ਼ਾਸਨ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਉਹ ਸਿਰਫ਼ ਘਰ ਹੀ ਨਹੀਂ ਜਦੋਂ ਸਮਾਜ ‘ਚ ਅਸੀਂ ਵਿੱਚਰਦੇ ਹਾਂ, ਸਾਡੀ ਬੋਲ ਚਾਲ ਚੋਂ ਵੀ ਝਲਕਦਾ ਹੈ । ਇਹ ਸਾਨੂੰ ਸਭ ਨੂੰ ਸਮਝਣ ਦੀ ਲੋੜ ਹੈ ਕਿ ਸਾਨੂੰ ਸ਼ਿਸ਼ਟਾਚਾਰ ਜੀਵਨ ‘ਚ ਅਪਨਾਉਣਾ ਚਾਹੀਦਾ ਹੈ ਅਤੇ ਇੱਕ ਵਾਰ ਆਪਣੇ ਆਪ ਵੱਲ ਝਾਤ ਜ਼ਰੂਰ ਮਾਰਨੀ ਚਾਹੀਦੀ ਹੈ ।

You may also like