ਕਮੇਡੀ ਕਵੀਨ ਭਾਰਤੀ ਨੂੰ ਕਿਸ ਦੇ ਜਾਣ 'ਤੇ ਆਇਆ ਰੋਣਾ,ਵੇਖੋ ਵੀਡੀਓ 

Reported by: PTC Punjabi Desk | Edited by: Shaminder  |  March 11th 2019 06:00 PM |  Updated: March 11th 2019 06:00 PM

ਕਮੇਡੀ ਕਵੀਨ ਭਾਰਤੀ ਨੂੰ ਕਿਸ ਦੇ ਜਾਣ 'ਤੇ ਆਇਆ ਰੋਣਾ,ਵੇਖੋ ਵੀਡੀਓ 

ਕਮੇਡੀ ਕਵੀਨ ਭਾਰਤੀ ਪਤਾ ਨਹੀਂ ਕਿਸ ਦੇ ਜਾਣ ਤੋਂ ਪਰੇਸ਼ਾਨ ਹੋ ਰਹੀ ਹੈ ਅਤੇ ਉਸ ਨੂੰ ਰੋਕਣ ਲਈ ਜੱਦੋਜਹਿਦ ਕਰ ਰਹੀ ਹੈ ।ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਬਹੁਤ ਹੀ ਪਰੇਸ਼ਾਨ ਦਿਖਾਈ ਦੇ ਰਹੀ ਹੈ । ਤੁਸੀਂ ਸਮਝ ਰਹੇ ਹੋਵੋਗੇ ਕਿ ਸ਼ਾਇਦ ਭਾਰਤੀ ਆਪਣੇ ਪਤੀ ਦੇ ਕਿਤੇ ਜਾਣ ਤੋਂ ਨਰਾਜ਼ ਹੈ ਤਾਂ ਅਜਿਹਾ ਨਹੀਂ ਹੈ,ਉਹ ਕਿਸੇ ਦੇ ਜਾਣ ਤੋਂ ਨਰਾਜ਼ ਨਹੀਂ ਹੈ ਬਲਕਿ ਉਹ ਆਪਣੀ ਟੀਮ ਦੇ ਨਾਲ ਮਜ਼ਾਕ ਅਤੇ ਮਸਤੀ ਦੇ ਮੂਡ 'ਚ ਸੀ ।

ਹੋਰ ਵੇਖੋ:ਕੌਰ ਬੀ ਨੇ ਜਦੋਂ ਪਾਈ ਬੋਲੀ ‘ਤੇ ਬੋਲੀ ਤਾਂ ਗੰਗਾਨਗਰ ਦੇ ਲੋਕ ਵੀ ਥਿਰਕਣੋਂ ਨਹੀਂ ਰੁਕੇ,ਵੇਖੋ ਵੀਡੀਓ

bharti singh bharti singh

ਉਹ ਮੋਬਾਈਲ 'ਤੇ ਟਿਕਟਾਕ ਬਣਾ ਰਹੀ ਸੀ,ਪਰ ਸ਼ਰਾਰਤ ਨਾਲ ਉਸ ਦੀ ਟੀਮ ਨੇ ਉਸ ਦੇ ਟਿਕਟਾਕ ਨੂੰ ਵਿਗਾੜ ਦਿੱਤਾ ।ਵੀਡੀਓ 'ਚ ਉਹ ਰੋਹਿਤ ਸ਼ੈੱਟੀ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਰੋਹਿਤ ਸ਼ੈੱਟੀ ਦੇ ਨਾਲ ਹੀ ਉਹ ਇੱਕ ਰੋਮਾਂਟਿਕ ਗੀਤ ਗਾ ਕੇ ਟਿਕਟਾਕ ਬਣਾ ਰਹੀ ਸੀ ।

ਹੋਰ ਵੇਖੋ:ਕਿਸੇ ਗੀਤ ਨੂੰ ਹਿੱਟ ਬਨਾਉਣ ਲਈ ਕਿੰਨੀ ਮਿਹਨਤ ਕਰਦੀ ਹੈ ਮਿਸ ਪੂਜਾ, ਵੇਖੋ ਵੀਡੀਓ

https://www.instagram.com/p/Bu15z4EhStr/

ਪਰ ਇਸ ਸੀਰੀਅਸ ਅਤੇ ਰੋਮਾਂਟਿਕ ਗੀਤ 'ਤੇ ਜਦੋਂ ਭਾਰਤੀ ਰੋਹਿਤ ਸ਼ੈੱਟੀ ਦੇ ਨਾਲ ਟਿਕਟਾਕ ਕਰ ਰਹੀ ਸੀ ਤਾਂ ਉਸ ਦੀ ਟੀਮ ਨੇ ਉਸ ਨਾਲ ਮਜ਼ਾਕ ਕੀਤਾ ਅਤੇ ਆ ਕੇ ਦੋਨਾਂ ਨੂੰ ਹਸਾ ਦਿੱਤਾ । ਇਸ ਵੀਡੀਓ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕਰਦੇ ਹੋਏ ਲਿਖਿਆ ਕਿ "Sab ne Mera #tiktokkharab kar diya but I love you guys ❤️❤️❤️❤️????"ਦੱਸ ਦਈਏ ਕਿ ਭਾਰਤੀ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਨਾਲ ਸਬੰਧਤ ਹੈ । ਉਨ੍ਹਾਂ ਨੇ ਕਮੇਡੀ 'ਚ ਆਪਣਾ ਇੱਕ ਵੱਖਰਾ ਨਾਂਅ ਬਣਾਇਆ ਹੈ ।ਉਹ ਆਪਣੀ ਕਮੇਡੀ ਰਾਹੀਂ ਲੋਕਾਂ ਦੇ ਢਿੱਡੀਂ ਪੀੜਾਂ ਪਾਉਂਦੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network