ਕਾਮੇਡੀਅਨ ਭਾਰਤੀ ਸਿੰਘ ਔਲਾਦ ਦੇ ਰੂਪ ‘ਚ ਬੇਟਾ ਚਾਹੁੰਦੀ ਜਾਂ ਬੇਟੀ ਤਾਂ ਇਹ ਸੀ ਭਾਰਤੀ ਸਿੰਘ ਦਾ ਜਵਾਬ

written by Shaminder | December 21, 2021

ਕਾਮੇਡੀਅਨ (Comedian) ਭਾਰਤੀ ਸਿੰਘ  (Bharti Singh) ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਹੈ । ਜਿਸ ਤੋਂ ਬਾਅਦ ਭਾਰਤੀ ਸਿੰਘ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਭਾਰਤੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਭਾਰਤੀ ਸਿੰਘ ਦੱਸ ਰਹੀ ਹੈ ਕਿ ਉਹ ਦੱਸ ਰਹੀ ਹੈ ਕਿ ਔਲਾਦ ਦੇ ਰੂਪ ‘ਚ ਉਸ ਨੂੰ ਪਹਿਲਾ ਬੱਚਾ ਬੇਟਾ ਚਾਹੀਦਾ ਹੈ ਜਾਂ ਫਿਰ ਬੇਟੀ । ਜਿਸ ‘ਤੇ ਭਾਰਤੀ ਸਿੰਘ ਕਹਿੰਦੀ ਹੈ ਕਿ ਉਸ ਨੂੰ ਪਹਿਲੀ ਔਲਾਦ ਧੀ ਚਾਹੀਦੀ ਹੈ ਜੋ ਉਸ ਦੇ ਘਰ ਜਾਣ ‘ਤੇ ਉਸ ਨੂੰ ਚਾਹ ਬਣਾ ਕੇ ਦੇਵੇ । ਇਸ ਦੇ ਨਾਲ ਹੀ ਭਾਰਤੀ ਸਿੰਘ ਨੇ ਕਿਹਾ ਕਿ ਬੇਟੀਆਂ ਬੈਸਟ ਹੁੰਦੀਆਂ ਹਨ ।

Bharti singh image From instagram

ਹੋਰ ਪੜ੍ਹੋ : ਜੀ ਖ਼ਾਨ ਦੀ ਆਵਾਜ਼ ‘ਚ ਨਵਾਂ ਗੀਤ ‘ਫਤਿਹ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਘਰ ਜਾਣ ‘ਤੇ ਉਹ ਮਾਂ ਬਾਪ ਨੂੰ ਚਾਹ ਪੁੱਛਦੀਆਂ ਹਨ ਅਤੇ ਜੇ ਬੇਟਿਆਂ ਨੂੰ ਚਾਹ ਬਨਾਉਣ ਲਈ ਕਹਿ ਦਈਏ ਤਾਂ ਕਹਿੰਦੇ ਹਨ ਕਿ ਮੈਂ ਕ੍ਰਿਕੇਟ ਖੇਡ ਰਿਹਾ ਹਾਂ ।ਭਾਰਤੀ ਸਿੰਘ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਦੱਸ ਦਈਏ ਕਿ ਬੀਤੇ ਦਿਨੀਂ ਭਾਰਤੀ ਸਿੰਘ ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ।

Bharti singh , image From instagram

ਜਿਸ ਤੋਂ ਬਾਅਦ ਉਸ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਭਾਰਤੀ ਸਿੰਘ ਦੇ ਨਿੱਜੀ ਜੀਵਨ ਦੀ ਗੱਲ ਕਰੀਏ ਤਾਂ ਕਾਫੀ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਮਨੋਰੰਜਨ ਜਗਤ ‘ਚ ਆਪਣੀ ਜਗ੍ਹਾ ਬਣਾਈ ਹੈ । ਅੰਮ੍ਰਿਤਸਰ ਤੋਂ ਆ ਕੇ ਭਾਰਤੀ ਸਿੰਘ ਨੇ ਲਾਫਟਰ ਚੈਲੇਂਜ ‘ਚ ਭਾਗ ਲਿਆ ਅਤੇ ਇੱਥੋਂ ਹੀ ਆਪਣੇ ਅੰਦਰ ਛਿਪੀ ਪ੍ਰਤਿਭਾ ਨੁੰ ਦੁਨੀਆ ਦੇ ਸਾਹਮਣੇ ਲਿਆਂਦਾ । ਭਾਰਤੀ ਸਿੰਘ ਦੇ ਲੱਲੀ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਮੁੰਬਈ ‘ਚ ਰਹਿੰਦਿਆਂ ਹੀ ਭਾਰਤੀ ਸਿੰਘ ਦੀ ਮੁਲਾਕਾਤ ਸ਼ੋਅ ‘ਚ ਕੰਮ ਦੇ ਦੌਰਾਨ ਹੋਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਦਾ ਫੈਸਲਾ ਲਿਆ ।

 

View this post on Instagram

 

A post shared by Instant Bollywood (@instantbollywood)

You may also like