
ਜਸਵੰਤ ਸਿੰਘ ਰਾਠੌਰ (Jaswant Singh Rathore ) ਆਪਣੀ ਬਿਹਤਰੀਨ ਕਾਮੇਡੀ ਦੇ ਲਈ ਜਾਣੇ ਜਾਂਦੇ ਹਨ । ਉਹ ਆਪਣੀ ਕਾਮੇਡੀ ਦੇ ਨਾਲ ਸਭ ਦੇ ਢਿੱਡੀਂ ਪੀੜਾਂ ਪਾ ਦਿੰਦੇ ਹਨ । ਅੱਜ ਅਸੀਂ ਤੁਹਾਨੂੰ ਇਸ ਕਾਮੇਡੀਅਨ (Comedian )ਦੇ ਸੰਘਰਸ਼ ਅਤੇ ਕਰੀਅਰ ਦੇ ਬਾਰੇ ਦੱਸਾਂਗੇ । ਅਦਾਕਾਰ ਸੁਨੀਲ ਸ਼ੈੱਟੀ ਦੇ ਵੱਡੇ ਫੈਨ ਵੱਜੋਂ ਜਾਣੇ ਜਾਂਦੇ ਜਸਵੰਤ ਸੁਨੀਲ ਸ਼ੈੱਟੀ ਦੀ ਮਿਮਿਕਰੀ ਬਹੁਤ ਵਧੀਆ ਕਰਦੇ ਹਨ ।

ਹੋਰ ਪੜ੍ਹੋ : ਵਿਵਾਦਾਂ ਵਿੱਚ ਘਿਰੇ ਗਾਇਕ ਗੁਰਦਾਸ ਮਾਨ ਖਿਲਾਫ਼ ਪੁਲਿਸ ਨੇ ਮਾਮਲਾ ਕੀਤਾ ਦਰਜ
ਇਸ ਦੇ ਨਾਲ ਹੀ ਉਹ ਸੁਨੀਲ ਸ਼ੈਟੀ ਕੋਈ ਸਮਾਂ ਸੀ ਜਦੋਂ ਜਸਵੰਤ ਸਿੰਘ ਰਾਠੌਰ ਡੱਬਿਆਂ ਦੀ ਫੈਕਟਰੀ ‘ਚ 700 ਰੁਪਏ ਮਹੀਨੇ ‘ਚ ਕੰਮ ਕਰਦੇ ਸਨ ਘਰ ਦੇ ਹਾਲਾਤ ਏਨੇ ਵਧੀਆ ਨਹੀਂ ਸਨ ਜਿਸ ਕਾਰਨ ਉਨ੍ਹਾਂ ਦੇ ਮਾਪਿਆਂ ਨੇ ਦੋ ਕਮਰਿਆਂ ਦੇ ਘਰ ਚੋਂ ਇੱਕ ਕਮਰਾ ਕਿਰਾਏ ‘ਤੇ ਦੇ ਦਿੱਤਾ ਸੀ ਤਾਂ ਜੋ ਜਸਵੰਤ ‘ਤੇ ਉਨ੍ਹਾਂ ਦੇ ਭੈਣ ਭਰਾਵਾਂ ਦੀ ਪੜ੍ਹਾਈ ਹੋ ਸਕੇ ਅਤੇ ਉਸੇ ਕਿਰਾਏ ਦੇ ਨਾਲ ਉਨ੍ਹਾਂ ਦੀ ਪੜ੍ਹਾਈ ਚੱਲਦੀ ਸੀ ।
View this post on Instagram
ਸ਼ੁਰੂਆਤੀ ਦੌਰ ‘ਚ ਉਨ੍ਹਾਂ ਨੂੰ ਗਾਇਕੀ ਅਤੇ ਪੇਂਟਿੰਗ ਦਾ ਸ਼ੌਕ ਸੀ । ਪਰ ਉਨ੍ਹਾਂ ਵਿਚਲੀ ਪ੍ਰਤਿਭਾ ਨੂੰ ਪਛਾਣਿਆਂ ਉਨ੍ਹਾਂ ਦੇ ਇੱਕ ਦੋਸਤ ਨੇ । ਜਿਸ ਨੇ ਜਸਵੰਤ ਨੂੰ ਕਾਮੇਡੀ ਵੱਲ ਪ੍ਰੇਰਿਤ ਕੀਤਾ ।
ਜਸਵੰਤ ਮਿਮਿਕਰੀ ਕਰਦੇ ਹੁੰਦੇ ਸਨ ਅਤੇ ਉਨ੍ਹਾਂ ਨੇ ਸੁਨੀਲ ਸ਼ੈੱਟੀ ਦੀ ਨਕਲ ਕਰਕੇ ਆਪਣੇ ਦੋਸਤ ਨੂੰ ਵਿਖਾਇਆ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ । ਉਹ ਲੱਗਪੱਗ 73 ਗਾਇਕਾਂ ਅਤੇ ਅਦਾਕਾਰਾਂ ਦੀਆਂ ਆਵਾਜ਼ਾਂ ਕੱਢਦੇ ਹਨ ।