ਕਾਮੇਡੀਅਨ ਜਸਵੰਤ ਸਿੰਘ ਰਾਠੌਰਦੇ ਭਰਾ ਦਾ ਹੋਇਆ ਵਿਆਹ, ਕਾਮੇਡੀਅਨ ਨੇ ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | August 27, 2021

ਕਾਮੇਡੀਅਨ ਜਸਵੰਤ ਸਿੰਘ ਰਾਠੌਰ  ( jaswant singh rathore ) ਦੇ ਛੋਟੇ ਭਰਾ ਹੈਰੀ  (Harry Rathore) ਰਾਠੌਰ ਦਾ ਵਿਆਹ ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਜਸਵੰਤ ਸਿੰਘ ਰਾਠੌਰ ਨੇ ਲਿਖਿਆ ਕਿ ‘ਛੋਟੇ ਦਾ ਵਿਆਹ, ਤੁਹਾਡੀਆਂ ਦੁਆਵਾਂ ਦੀ ਲੋੜ ਹੈ।

Jaswant Rathore Brother -min Image From Instagram

ਹੋਰ ਪੜ੍ਹੋ : ਕਾਮੇਡੀਅਨ ਜਸਵੰਤ ਸਿੰਘ ਰਾਠੌਰ ਨੇ ਇੰਡਸਟਰੀ ‘ਚ ਜਗ੍ਹਾ ਬਨਾਉਣ ਲਈ ਕੀਤਾ ਲੰਮਾ ਸੰਘਰਸ਼

ਵਧਾਈ ਹੋਵੇ ਮੇਰੇ ਛੋਟੇ ਵੀਰ ਹੈਰੀ ਰਾਠੌਰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਲਈ..ਹੈਪੀ ਮੈਰਿਡ ਲਾਈਫ ਕਾਕੇ… ਹੈਰੀ ਵੈਡਸ ਅਕਸ਼ਿਤਾ’।ਜਸਵੰਤ ਸਿੰਘ ਰਾਠੌਰ ਨੇ ਨਵ-ਵਿਆਹੀ ਜੋੜੀ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਸ ਦੇ ਨਾਲ ਗੁਰੁਦਆਰਾ ਸਾਹਿਬ ‘ਚ ਲਾਵਾਂ ਦੀਆਂ ਤਸਵੀਰਾਂ ਵੀ ਸ਼ਾਮਿਲ ਹਨ ।

jaswant b -min Image From Instagram

ਇਨ੍ਹਾਂ ਤਸਵੀਰਾਂ ‘ਚ ਜਸਵੰਤ ਸਿੰਘ ਰਾਠੌਰ ਵੀ ਨਜ਼ਰ ਆ ਰਿਹਾ ਹੈ । ਇਸ ਪੋਸਟ ਤੋਂ ਬਾਅਦ ਹਰ ਕੋਈ ਜਸਵੰਤ ਸਿੰਘ ਰਾਠੌਰ ਨੂੰ ਵਧਾਈਆਂ ਦੇ ਰਿਹਾ ਹੈ ।ਗੈਵੀ ਚਾਹਲ, ਸੁਦੇਸ਼ ਲਹਿਰੀ ਸਣੇ ਕਈ ਪੰਜਾਬੀ ਸਿਤਾਰਿਆਂ ਅਤੇ ਫੈਨਸ ਨੇ ਨਵ-ਵਿਆਹੀ ਜੋੜੀ ਨੂੰ ਵਧਾਈ ਦਿੱਤੀ ਹੈ ।

ਜਸਵੰਤ ਰਾਠੌਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਹ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਦੇ ਢਿੱਡੀਂ ਪੀੜਾਂ ਪਾ ਦਿੰਦੇ ਹਨ । ਹਾਲ ਹੀ ‘ਚ ਉਹ ਪੀਟੀਸੀ ਪੰਜਾਬੀ ਦੇ ਸ਼ੋਅ ਸਟੈਂਡ ਅਪ ‘ਤੇ ਪਾਓ ਖੱਪ ‘ਚ ਨਜ਼ਰ ਆਏ ਸਨ ।

 

0 Comments
0

You may also like