ਕਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ 

written by Shaminder | December 29, 2020

 ਉੱਤਰ ਪ੍ਰਦੇਸ਼ ਫਿਲਮ ਵਿਕਾਸ ਪਰਿਸ਼ਦ ਦੇ ਪ੍ਰਧਾਨ ਅਤੇ ਕਾਮੇਡੀਅਨ ਰਾਜੂ ਸ੍ਰੀਵਾਸਤਵ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜੂ ਸ਼੍ਰੀਵਾਸਤਵ ਅਤੇ ਉਸ ਦੇ ਸਲਾਹਕਾਰ ਅਜੀਤ ਸਕਸੈਨਾ ਅਤੇ ਪੀਆਰਓ ਗਰਵਿਤ ਨਾਰੰਗ ਨੂੰ ਫੋਨ ਕਾਲ 'ਤੇ ਧਮਕੀ ਦਿੱਤੀ ਗਈ ਹੈ।
raju
ਰਾਜੂ ਸ੍ਰੀਵਾਸਤਵ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਹੈ। 7 ਸਾਲ ਪਹਿਲਾਂ ਵੀ ਰਾਜੂ ਸ਼੍ਰੀਵਾਸਤਵ ਨੂੰ ਮੁੰਬਈ ਵਿੱਚ ਕਰਾਚੀ ਅਤੇ ਦੁਬਈ ਤੋਂ ਫੋਨ ਕਰਕੇ ਉਸ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੱਤੀ ਗਈ ਸੀ। ਇਸ ਬਾਰੇ ਉਸ ਨੇ ਮਹਾਰਾਸ਼ਟਰ ਵਿੱਚ ਐਫਆਈਆਰ ਦਰਜ ਕੀਤੀ ਸੀ।
raju
ਪਿਛਲੇ ਸਾਲ ਮਈ ਵਿੱਚ ਇੱਕ ਵਿਅਕਤੀ ਨੂੰ ਹਾਸਰਸ ਕਲਾਕਾਰ ਤੋਂ ਜਬਰਦਸਤੀ ਪੈਸਿਆਂ ਦੀ ਮੰਗ ਕਰਨ ਲਈ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਰਾਜੂ ਸ਼੍ਰੀਵਾਸਤਵ ਦੇ ਇਤਰਾਜ਼ਯੋਗ ਸਥਿਤੀ 'ਚ ਔਰਤ ਨਾਲ ਵੀਡੀਓ ਹੋਣ ਦੇ ਨਾਂ 'ਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ।
raju

0 Comments
0

You may also like