ਕਮੇਡੀਅਨ ਭਾਰਤੀ ਸਿੰਘ ਮਨਾ ਰਹੀ ਵਿਆਹ ਦੀ ਵਰ੍ਹੇਗੰਢ,ਭਾਰਤੀ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰ ਪਤੀ ਹਰਸ਼ ਲਈ ਲਿਖਿਆ ਇਹ ਮੈਸੇਜ

Written by  Shaminder   |  December 03rd 2019 11:26 AM  |  Updated: December 03rd 2019 11:26 AM

ਕਮੇਡੀਅਨ ਭਾਰਤੀ ਸਿੰਘ ਮਨਾ ਰਹੀ ਵਿਆਹ ਦੀ ਵਰ੍ਹੇਗੰਢ,ਭਾਰਤੀ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰ ਪਤੀ ਹਰਸ਼ ਲਈ ਲਿਖਿਆ ਇਹ ਮੈਸੇਜ

ਕਮੇਡੀਅਨ ਭਾਰਤੀ ਸਿੰਘ ਦੇ ਵਿਆਹ ਨੂੰ ਦੋ ਸਾਲ ਪੂਰੇ ਹੋ ਚੁੱਕੇ ਹਨ ਅਤੇ ਅੱਜ ਉਹ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ । ਇਸ ਖ਼ਾਸ ਮੌਕੇ 'ਤੇ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਵਿਆਹ ਅਤੇ ਮਹਿੰਦੀ ਦੀ ਰਸਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਭਾਰਤੀ ਸਿੰਘ ਨੇ ਇੱਕ ਬਹੁਤ ਹੀ ਪਿਆਰੀ ਜਿਹੀ ਪੋਸਟ ਵੀ ਲਿਖੀ ਹੈ ।

https://www.instagram.com/p/B5lj3JvBRXQ/

ਭਾਰਤੀ ਸਿੰਘ ਨੇ ਆਪਣੇ ਪਤੀ ਹਰਸ਼ ਨੂੰ ਟੈਗ ਕਰਦਿਆਂ ਲਿਖਿਆ ਕਿ "ਥੈਂਕ ਯੂ ਸੋ ਮੱਚ ਹਰਸ਼ ਮੈਂ ਆਪਣੀ ਜ਼ਿੰਦਗੀ ਦਾ ਇੱਕ ਪਲ ਵੀ ਤੁਹਾਡੇ ਤੋਂ ਬਗੈਰ ਸੋਚ ਵੀ ਨਹੀਂ ਸਕਦੀ।ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਮੇਰੇ ਤੋਂ ਵੀ ਕਿਤੇ ਜ਼ਿਆਦਾ ਤੁਸੀਂ ਮੈਨੂੰ ਪਿਆਰ ਕਰਦੇ ਹੋ ।

https://www.instagram.com/p/B4z7iVhhALc/

ਛੋਟੇ ਬੇਬੀ ਨੂੰ ਕਿਵੇਂ ਰੱਖਦੇ ਹਨ ਇੰਝ ਹੀ ਤੁਸੀਂ ਮੈਨੂੰ ਰੱਖਿਆ ਅਤੇ ਹਮੇਸ਼ਾ ਮੇਰੀ ਹਰ ਜ਼ਿੱਦ ਮੰਨੀ ਹੈ ।ਮੈਂ ਪ੍ਰਮਾਤਮਾ ਨੂੰ ਇਹੀ ਕਹਾਂਗੀ ਕਿ ਸੱਤ ਜਨਮ ਹਰ ਜਨਮ 'ਚ ਤੁਸੀਂ ਹੀ ਮੇਰੇ ਪਤੀ ਬਣੋ"।

https://www.instagram.com/p/B4PnpDOh80X/

ਭਾਰਤੀ ਸਿੰਘ ਨੇ ਹਰਸ਼ ਲਿੰਬਾਚਿਆ ਨਾਲ 3 ਦਸੰਬਰ 2017 'ਚ ਵਿਆਹ ਰਚਾਇਆ ਸੀ । ਅੰਮ੍ਰਿਤਸਰ ਦੀ ਰਹਿਣ ਵਾਲੀ ਭਾਰਤੀ ਸਿੰਘ ਦੇ ਵਿਆਹ 'ਚ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network