ਸਲਮਾਨ ਖ਼ਾਨ ਅਤੇ ਉਸਦੀ ਭੈਣ ‘ਤੇ ਕਰੋੜਾਂ ਦੀ ਠੱਗੀ ਦਾ ਇਲਜ਼ਾਮ, ਚੰਡੀਗੜ੍ਹ ‘ਚ ਸ਼ਿਕਾਇਤ ਦਰਜ

written by Shaminder | July 09, 2021

ਚੰਡੀਗੜ੍ਹ ‘ਚ ਅਦਾਕਾਰ ਸਲਮਾਨ ਖ਼ਾਨ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ । ਮਨੀਮਾਜਰਾ ਦੇ ਇੱਕ ਵਪਾਰੀ ਨੇ ਅਦਾਕਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ।ਇਹ ਸਟੋਰ ਫਰਵਰੀ 2020  ਤੋਂ ਬੰਦ ਪਿਆ ਹੈ । ਜਿਸ ਤੋਂ ਬਾਅਦ ਪੁਲਿਸ ਨੇ ਸੰਮਨ ਭੇਜ ਕੇ ਇਸ ਦਾ 10  ਦਿਨਾਂ ‘ਚ ਜਵਾਬ ਮੰਗਿਆ ਹੈ । ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਸ਼ੋਅਰੂਮ ਖੁੱਲਣ ਤੋਂ ਬਾਅਦ ਵੀ ਕੰਪਨੀ ਸਮਾਨ ਨਹੀਂ ਭੇਜ ਰਹੀ ।

Salman-Khan- Image From Instagram
ਹੋਰ ਪੜ੍ਹੋ : ਸ਼ਤਰੂਗਨ ਸਿਨ੍ਹਾ ਅਤੇ ਅਦਾਕਾਰਾ ਪੂਨਮ ਮਨਾ ਰਹੇ ਹਨ ਵੈਡਿੰਗ ਐਨੀਵਰਸਰੀ, ਚਲਦੀ ਟ੍ਰੇਨ ਵਿੱਚ ਸ਼ਤਰੂਗਨ ਨੇ ਪੂਨਮ ਨੂੰ ਕੀਤਾ ਸੀ ਪਰਪੋਜ਼ 
Image From Instagram
ਸਲਮਾਨ ਖ਼ਾਨ ਤੋਂ ਇਲਾਵਾ ਉਨ੍ਹਾਂ ਦੀ ਭੈਣ ਸਣੇ ਬੀਂਗ ਹਿਊਮਨ ਦੇ ਛੇ ਅਧਿਕਾਰੀਆਂ ਨੂੰ ਵੀ ਸੰਮਨ ਭੇਜੇ ਗਏ ਹਨ । ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਾਰੋਬਾਰੀ ਅਰੁਣ ਗੁਪਤਾ ਨੇ ਦੱਸਿਆ ਕਿ ਸਲਮਾਨ ਖਾਨ ਦੇ ਇਸ਼ਾਰੇ 'ਤੇ ਉਸ ਨੇ ਮਨੀਮਾਜਰਾ ਦੇ ਐਨਏਸੀ ਖੇਤਰ ਵਿਚ' ਬੀਇੰਗ ਹਿਊਮਨ ਜਵੈਲਰੀ 'ਦਾ ਇਕ ਸ਼ੋਅਰੂਮ ਲਗਭਗ 3 ਕਰੋੜ ਰੁਪਏ ਵਿਚ ਖੋਲ੍ਹਿਆ ਸੀ।
Salman-Khan-and-his-Mother-Salma-Khan Image From Instagram
ਸ਼ੋਅਰੂਮ ਖੋਲ੍ਹਣ ਲਈ ਸਟਾਈਲ ਕੁਇੰਟ ਜਵੈਲਰੀ ਪ੍ਰਾਈਵੇਟ ਲਿਮਟਿਡ ਨਾਲ ਵੀ ਇਕ ਸਮਝੌਤੇ 'ਤੇ ਦਸਤਖਤ ਕੀਤੇ। ਉਨ੍ਹਾਂ ਸਾਰਿਆਂ ਨੇ ਸ਼ੋਅਰੂਮ ਤਾਂ ਖੁਲਵਾ ਲਏ ਪਰ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ।

0 Comments
0

You may also like