
Lady Gaga casting in Film 'JOKER 2': ਹੌਲੀਵੁੱਡ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਲੇਡੀ ਗਾਗਾ ਜਲਦ ਹੀ ਫਿਲਮ ਫਿਲਮ 'ਜੋਕਰ' ਦੇ ਸੀਕਵਲ 'ਚ ਨਜ਼ਰ ਆਵੇਗੀ। ਇਸ ਦੀ ਪੁਸ਼ਟੀ ਖ਼ੁਦ ਗਾਇਕਾ ਨੇ ਆਪਣੀ ਪੋਸਟ ਰਾਹੀਂ ਕੀਤੀ ਹੈ।
ਦੱਸ ਦਈਏ ਕਿ ਦਰਸ਼ਕ ਲੰਮੇਂ ਸਮੇਂ ਤੋਂ ਮਸ਼ਹੂਰ ਹਾਲੀਵੁੱਡ ਫਿਲਮ 'ਜੋਕਰ' ਦੇ ਸੀਕਵਲ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਮੇਕਰਸ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇੱਕ ਹੋਰ ਖ਼ਾਸ ਖਬਰ ਸਾਹਮਣੇ ਆਈ ਹੈ।

ਮੀਡੀਆ ਰਿਪੋਰਟਸ ਦੀ ਜਾਣਕਾਰੀ ਮੁਤਾਬਕ ਇਹ ਖ਼ਬਰ ਸੀ ਕਿ ਫਿਲਮ ਨਿਰਮਾਤਾ ਇਸ ਫਿਲਮ ਲਈ ਲੇਡੀ ਗਾਗਾ ਨਾਲ ਗੱਲਬਾਤ ਕਰ ਰਹੇ ਹਨ। ਹੁਣ ਲੇਡੀ ਗਾਗਾ ਨੇ ਖ਼ੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਫਿਲਮ 'ਚ ਨਜ਼ਰ ਆਵੇਗੀ।
ਹਾਰਲੇ ਕਵਿਨ ਦਾ ਕਿਰਦਾਰ ਨਿਭਾਵੇਗੀ
ਲੇਡੀ ਗਾਗਾ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਇੱਕ ਮਿਊਜ਼ੀਕਲ ਟੀਜ਼ਰ ਸ਼ੇਅਰ ਕਰਦੇ ਹੋਏ ਫੈਨਜ਼ ਨਾਲ ਇਹ ਖ਼ਬਰ ਸ਼ੇਅਰ ਕੀਤੀ ਹੈ। ਫਿਲਮ 'ਚ ਉਹ ਹਾਰਲੇ ਕਵਿਨ ਦੇ ਕਿਰਦਾਰ 'ਚ ਨਜ਼ਰ ਆਵੇਗੀ। ਉਹ ਫਿਲਮ ਵਿੱਚ ਵਾਕਿਨ ਫੀਨਿਕਸ ਦੇ ਨਾਲ ਹਾਰਲੇ ਕਵਿਨ ਦਾ ਕਿਰਦਾਰ ਨਿਭਾਏਗੀ।

ਫਿਲਮ ਦੇ ਨਿਰਮਾਤਾਵਾਂ ਨੇ ਅਜੇ ਇਸ ਕਿਰਦਾਰ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਹਾਰਲੇ ਕਵਿਨ ਜੋਕਰ ਦੀ ਮਨੋਵਿਗਿਆਨੀ ਹੈ ਜੋ ਉਸ ਨਾਲ ਪਿਆਰ ਵਿੱਚ ਪੈ ਜਾਂਦੀ ਹੈ। ਉਸ ਦੀ ਸਾਥੀ ਬਣ ਕੇ, ਉਹ ਅਪਰਾਧ ਕਰਨ ਵਿੱਚ ਉਸ ਦਾ ਸਾਥ ਵੀ ਦਿੰਦੀ ਹੈ। ਹਾਲਾਂਕਿ ਦੋਵਾਂ ਵਿਚਾਲੇ ਸਬੰਧ ਸੁਖਾਵੇਂ ਨਹੀਂ ਹਨ।
ਹਾਰਲੇ ਕਵਿਨ DC ਕਾਮਿਕਸ ਦਾ ਇੱਕ ਮਸ਼ਹੂਰ ਤੇ ਪਾਠਕਾਂ ਦਾ ਪਸੰਦੀਦਾ ਕਿਰਦਾਰ ਹੈ। ਇਹ ਕਿਰਦਾਰ ਨਿਰਮਾਤਾ ਕੰਪਨੀ ਵਾਰਨਰ ਬ੍ਰੋਸ ਲਈ ਅਕਸਰ ਲਕੀ ਸਾਬਿਤ ਹੋਇਆ ਹੈ। ਇਸ ਤੋਂ ਪਹਿਲਾਂ ਮਾਰਗੋਟ ਰੌਬੀ ਇਹ ਕਿਰਦਾਰ films 'Suicide Squad', 'Birds of Prey' ਅਤੇ 2021 'ਚ 'The Suicide Squad' ਫਿਲਮਾਂ 'ਚ ਨਿਭਾ ਚੁੱਕੀ ਹੈ।
Joker: Folie à Deux
10.04.24 pic.twitter.com/obp7T9lBFL— Lady Gaga (@ladygaga) August 4, 2022
ਖਬਰ ਹੈ ਕਿ 'ਜੋਕਰ 2' ਇੱਕ ਮਿਊਜ਼ੀਕਲ ਫਿਲਮ ਹੋਵੇਗੀ। ਇਹ ਫਿਲਮ 4 ਅਕਤੂਬਰ, 2024 ਨੂੰ ਰਿਲੀਜ਼ ਹੋਵੇਗੀ। ਫਿਲਮ ਜੋਕਰ ਇਸ ਤੋਂ ਠੀਕ ਪੰਜ ਸਾਲ ਪਹਿਲਾਂ 4 ਅਕਤੂਬਰ 2019 ਨੂੰ ਰਿਲੀਜ਼ ਹੋਈ ਸੀ।
ਪਹਿਲਾਂ ਇਹ ਫਿਲਮ ਇਕ ਸਟੈਂਡਅਲੋਨ ਫਿਲਮ ਹੋਣ ਜਾ ਰਹੀ ਸੀ। ਯਾਨੀ ਇਸ ਦਾ ਸੀਕਵਲ ਬਣਾਉਣ ਦਾ ਕੋਈ ਇਰਾਦਾ ਨਹੀਂ ਸੀ। ਹਾਲਾਂਕਿ, ਇਸ ਦੀ ਵੱਡੀ ਸਫਲਤਾ, ਦੋ ਆਸਕਰ ਪੁਰਸਕਾਰਾਂ ਅਤੇ 11 ਨਾਮਜ਼ਦਗੀਆਂ ਨੂੰ ਦੇਖਦੇ ਹੋਏ, ਇੱਕ ਸੀਕਵਲ ਦੀ ਯੋਜਨਾ ਬਣਾਈ ਗਈ ਹੈ।

ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਨੇ UNICEF ਨੂੰ ਦੱਸਿਆ ਆਪਣਾ ਹੀਰੋ, ਜਾਣੋ ਵਜ੍ਹਾ
ਦੱਸ ਦਈਏ ਕਿ ਇਹ ਖ਼ਬਰ ਸੁਣ ਕੇ ਲੇਡੀ ਗਾਗਾ ਦੇ ਫੈਨਜ਼ ਬੇਹੱਦ ਖੁਸ਼ ਹਨ। ਲੇਡੀ ਗਾਗਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਇੱਕ ਮਸ਼ਹੂਰ ਅਮਰੀਕੀ ਗਾਇਕਾ, ਗੀਤ ਲੇਖਕ, ਪਰਫਾਰਮਰ ਅਤੇ ਇੱਕ ਚੰਗੀ ਅਭਿਨੇਤਰੀ ਹੈ। ਦੁਨੀਆਂ ਭਰ ਵਿੱਚ ਲੇਡੀ ਗਾਗਾ ਦੇ ਲੱਖਾਂ ਫੈਨਜ਼ ਹਨ। ਫੈਨਜ਼ ਆਪਣੀ ਇਸ ਚਹੇਤੀ ਗਾਇਕਾ ਤੇ ਅਦਾਕਾਰ ਨੂੰ ਇਸ ਫਿਲਮ ਵਿੱਚ ਵੇਖਣ ਲਈ ਬਹੁਤ ਉਤਸ਼ਾਹਿਤ ਹਨ।