ਦੂਜੀ ਵਾਰ ਬੇਟੇ ਦੇ ਪਿਤਾ ਬਣੇ ਇਰਫਾਨ ਪਠਾਣ, ਇਰਫਾਨ ਪਠਾਣ ਨੂੰ ਮਿਲ ਰਹੀਆਂ ਵਧਾਈਆਂ

written by Shaminder | December 29, 2021

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਆਲ ਰਾਊਂਡਰ ਇਰਫਾਨ ਪਠਾਣ (Irfan Pathan) ਦੂਜੀ ਵਾਰ ਬੇਟੇ (Baby Boy)ਦੇ ਪਿਤਾ ਬਣ ਗਏ ਹਨ । ਇਰਫਾਨ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ । ਇਰਫਾਨ ਨੇ ਆਪਣੇ ਇਸ ਬੇਟੇ (Son) ਦਾ ਨਾਮ ਸੁਲੇਮਾਨ ਖ਼ਾਨ ਰੱਖਿਆ ਹੈ । ਭਾਰਤ ਵੱਲੋਂ ਉਨੱਤੀ ਟੈਸਟ ਮੈਚ ਖੇਡ ਚੁੱਕੇ ਇਰਫਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਕਿ ਸਫਾ ਤੇ ਮੈਂ ਆਪਣੇ ਬੇਟੇ ਸੁਲੇਮਾਨ ਦਾ ਸਵਾਗਤ ਕਰਦੇ ਹਾਂ, ਦੋਨੇ ਮਾਂ ਪੁੱਤਰ ਠੀਕ ਹਨ ।

Irfan Pathan , image from instagram

ਹੋਰ ਪੜ੍ਹੋ : ਮਰਹੂਮ ਅਦਾਕਾਰ ਰਾਜੇਸ਼ ਖੰਨਾ ਦਾ ਅੱਜ ਹੈ ਜਨਮ-ਦਿਨ, ਜਨਮ ਦਿਨ ‘ਤੇ ਜਾਣੋ ਕਿਉਂ ਬਿਮਾਰ ਹੋਣ ‘ਤੇ ਫ਼ਿਲਮ ਮੇਕਰਸ ਨੇ ਹਸਪਤਾਲ ਦੇ ਬਾਹਰ ਬੁੱਕ ਕਰਵਾ ਲਏ ਸਨ ਕਮਰੇ

ਇਸ ਤੋਂ ਪਹਿਲਾਂ ਇਰਫਾਨ ਪਠਾਣ 2016 ‘ਚ ਪਿਤਾ ਬਣੇ ਸਨ । ਇਰਫਾਨ ਖਾਨ ਦੇ ਪਹਿਲੇ ਬੇਟੇ ਦਾ ਨਾਮ ਇਮਰਾਨ ਖਾਨ ਹੈ । ਇਰਫਾਨ ਆਪਣੇ ਵੱਡੇ ਪੁੱਤਰ ਦੇ ਵੀਡੀਓ ਅਤੇ ਤਸਵੀਰਾਂ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਦੇ ਬੇਟੇ ਦੀਆਂ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ ।

Irfan Pathan image From instagram

ਇਰਫਾਨ ਪਠਾਣ ਆਪਣੇ ਦੂਜੇ ਬੇਟੇ ਦੇ ਜਨਮ ਤੋਂ ਬਾਅਦ ਪੱਬਾਂ ਭਾਰ ਹਨ । ਉਨ੍ਹਾਂ ਨੂੰ ਫੈਨਸ ਦੇ ਨਾਲ –ਨਾਲ ਸੈਲੀਬ੍ਰੇਟੀਜ਼ ਵੱਲੋਂ ਵੀ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਇਰਫਾਨ ਪਠਾਣ ਨੇ ਹਾਲ ਹੀ ‘ਚ ਆਪਣੇ ਵੱਡੇ ਪੁੱਤਰ ਦਾ ਜਨਮ ਦਿਨ ਮਨਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਇਰਫਾਨ ਪਠਾਣ ਨੇ ਸਫਾ ਬੇਗ ਦੇ ਨਾਲ ਮੱਕਾ ‘ਚ ਵਿਆਹ ਕੀਤਾ ਸੀ । 2020 ‘ਚ ਉਨ੍ਹਾਂ ਨੇ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਸੀ । ਇਰਫਾਨ ਜਦੋਂ  19  ਸਾਲ ਦੇ ਸਨ ਉਸ ਸਮੇਂ  2003 ‘ਚ ਆਸਟ੍ਰੇਲੀਆ ਦੇ ਖਿਲਾਫ ਭਾਰਤ ਵੱਲੋਂ ਮੈਚ ਖੇਡਿਆ ਸੀ ਅਤੇ ਆਖਰੀ ਮੈਚ 2012 ‘ਚ ਖੇਡਿਆ ਸੀ

 

View this post on Instagram

 

A post shared by Irfan Pathan (@irfanpathan_official)

You may also like