ਬਰਸਾਤ ਦੇ ਮੌਸਮ 'ਚ ਹਿੰਗ ਦਾ ਸੇਵਨ ਕਰਨਾ ਹੈ ਲਾਭਦਾਇਕ, ਕਈ ਬਿਮਾਰੀਆਂ ਤੋਂ ਕਰਦਾ ਹੈ ਬਚਾਅ

Written by  Pushp Raj   |  July 06th 2022 06:28 PM  |  Updated: July 06th 2022 06:28 PM

ਬਰਸਾਤ ਦੇ ਮੌਸਮ 'ਚ ਹਿੰਗ ਦਾ ਸੇਵਨ ਕਰਨਾ ਹੈ ਲਾਭਦਾਇਕ, ਕਈ ਬਿਮਾਰੀਆਂ ਤੋਂ ਕਰਦਾ ਹੈ ਬਚਾਅ

Uses of Asafoetida (Hing): ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਹੀ ਬੁਖਾਰ, ਸਰਦੀ ਜ਼ੁਖਾਮ, ਗਲਾ ਖਰਾਬ ਤੇ ਪੇਟ ਸਬੰਧੀ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ 'ਚ ਅਕਸਰ ਪੇਟ ਦਰਦ ਜਾਂ ਪੇਟ ਸਬੰਧੀ ਬਿਮਾਰੀਆਂ ਦੌਰਾਨ ਹਿੰਗ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਆਓ ਜਾਣਦੇ ਹਾਂ ਹਿੰਗ ਖਾਣ ਦੇ ਫਾਇਦੇ।

image From Goggle

ਪਾਚਨ ਸਬੰਧੀ ਸਮੱਸਿਆਵਾਂ ਤੋਂ ਰਾਹਤ

ਹਿੰਗ (Hing , Asafoetida) ਜ਼ਿਆਦਾਤਰ ਭੋਜਨ ਦੇ ਸੁਆਦ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ। ਤੁਸੀਂ ਪੇਟ ਵਿੱਚ ਦਰਦ ਅਤੇ ਪਾਚਨ ਸਬੰਧੀ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਵੀ ਇਸ ਦੀ ਵਰਤੋਂ ਕਰ ਸਕਦੇ ਹੋ । ਕਿਉਂਕਿ ਇਸ ਵਿੱਚ ਕਈ ਚਿਕਿਤਸਕ ਗੁਣ ਹੁੰਦੇ ਹਨ, ਜੋ ਸਰੀਰ ਦੀ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ।

image From Goggle

ਦੰਦ ਦਰਦ ਵਿੱਚ ਮਦਦਗਾਰ

ਦੰਦਾਂ ਵਿੱਚ ਇਨਫੈਕਸ਼ਨ , ਦਰਦ ਅਤੇ ਖੂਨ ਵਗਣ ਨੂੰ ਦੂਰ ਕਰਨ ਵਿੱਚ ਹਿੰਗ ਬਹੁਤ ਫਾਇਦੇਮੰਦ ਹੁੰਦਾ ਹਿੰਗ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਇਨਫੈਕਸ਼ਨ ਅਤੇ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦੇ ਹਨ।

ਕਈ ਬਿਮਾਰੀਆਂ ਨੂੰ ਰੱਖੇ ਦੂਰ

ਹਿੰਗ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ ਜੋ ਚਮੜੀ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨ। ਹਿੰਗ ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦਾ ਹੈ। ਇਸ ਦੇ ਲਈ ਤੁਸੀਂ ਹਿੰਗ ਨੂੰ ਸ਼ਹਿਦ ਜਾਂ ਪਾਣੀ ਨਾਲ ਮਿਲਾ ਕੇ ਵਰਤੋਂ ਕਰ ਸਕਦੇ ਹੋ।

image From Goggle

ਹੋਰ ਪੜ੍ਹੋ: ਬਰਸਾਤ ਦੇ ਮੌਸਮ 'ਚ ਹੋ ਸਕਦਾ ਹੈ ਟਾਈਫਾਈਡ ਦਾ ਖ਼ਤਰਾ, ਬਚਾਅ ਲਈ ਕਰੋ ਇਹ ਓਪਾਅ

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਵੀ ਹਿੰਗ ਰਾਹੀਂ ਕੀਤਾ ਜਾ ਸਕਦਾ ਹੈ। ਇਸ ਵਿੱਚ ਕੋਮਰਿਨ ਨਾਂ ਦਾ ਇੱਕ ਤੱਤ ਹੁੰਦਾ ਹੈ, ਜੋ ਖੂਨ ਦੇ ਪ੍ਰਵਾਹ ਨੂੰ ਵੀ ਚੰਗੀ ਤਰ੍ਹਾਂ ਬਣਾਈ ਰੱਖਦਾ ਹੈ। ਇਸ ਵਿੱਚ ਬਹੁਤ ਸਾਰੇ ਹੋਰ ਔਸ਼ਧੀ ਗੁਣ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network