ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਦਹੀਂ ਅਤੇ ਗੁੜ ਦਾ ਸੇਵਨ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

written by Shaminder | December 27, 2021

ਕੋਰੋਨਾ ਵਾਇਰਸ (Corona Virus) ਦਾ ਨਵਾਂ ਵੈਰੀਐਂਟ ਤੇਜ਼ੀ ਦੇ ਨਾਲ ਫੈਲ ਰਿਹਾ ਹੈ ।ਜਿਸ ਤੋਂ ਬਾਅਦ ਕੋਰੋਨਾ ਨੂੰ ਲੈ ਕੇ ਸਰਕਾਰ ਵੱਲੋਂ ਸਖਤੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ । ਜਿਸ ਦੇ ਤਹਿਤ ਦਿੱਲੀ ਸਰਕਾਰ ਵੱਲੋਂ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ । ਬੀਤੇ ਸਾਲ ਕੋਰੋਨਾ ਕਾਰਨ ਹਜ਼ਾਰਾਂ ਲੋਕਾਂ ਨੇ ਆਪਣੀ ਜਾਨ ਗੁਆਈ ਸੀ । ਜਿਸ ਤੋਂ ਬਾਅਦ ਲੋਕ ਆਪਣੀ ਇਮਿਊਨਿਟੀ ਨੂੰ ਵਧੀਆ ਰੱਖਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਹੋਏ ਨਜ਼ਰ ਆ ਰਹੇ ਹਨ । ਅੱਜ ਅਸੀਂ ਤੁਹਾਨੂੰ ਇਮਿਊਨਿਟੀ ਨੂੰ ਸੁਧਾਰਨ ਦੇ ਲਈ ਕੁਝ ਉਪਾਅ ਤੁਹਾਨੂੰ ਦੱਸਾਂਗੇ । ਇਮਿਊਨਿਟੀ ਵਧਾਉਣ ਤੋਂ ਇਲਾਵਾ ਇਸ ਦੇ ਹੋਰ ਵੀ ਕਈ ਫਾਇਦੇ ਹੋਣਗੇ ।ਦਹੀਂ (Curd)ਦਾ ਸੇਵਨ ਕਰਨਾ ਸਿਹਤ ਦੇ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ । ਇਸ ਦੇ ਨਾਲ –ਨਾਲ ਗੁੜ (Jaggery)ਦਾ ਸੇਵਨ ਕਰਨਾ ਵੀ ਕਾਫੀ ਫਾਇਦੇਮੰਦ ਮੰਨਿਆ ਗਿਆ ਹੈ ।

Eating Curd image From google

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਦੋਸਤ ਦੇ ਮੰਗਣੇ ‘ਚ ਖੂਬ ਕੀਤਾ ਡਾਂਸ, ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਖੁਸ਼ ਨਜ਼ਰ ਆਈ ਅਦਾਕਾਰਾ

ਪਰ ਇਨ੍ਹਾਂ ਦੋਹਾਂ ਚੀਜ਼ਾਂ ਦਾ ਸੁਮੇਲ ਸਿਹਤ ਨੂੰ ਕਈ ਫਾਇਦੇ ਪਹੁੰਚਾ ਸਕਦਾ ਹੈ । ਕਈ ਵਾਰ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ।ਜਿਸਦਾ ਅਸਰ ਸਿਹਤ ਤੇ ਵੇਖਣ ਨੂੰ ਮਿਲਦਾ ਹੈ।ਬਹੁਤ ਜ਼ਿਆਦਾ ਥਕਾਨ, ਥੋੜਾ ਜਿਹਾ ਕੰਮ ਕਰਨ ‘ਤੇ ਥੱਕ ਜਾਣਾ ਇਹ ਕਮਜ਼ੋਰ ਇਮਿਊਨਿਟੀ ਦੀਆਂ ਨਿਸ਼ਾਨੀਆਂ ਹਨ ।

 

jaggery image From google

ਤੁਸੀਂ ਵੀ ਜੇਕਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਪਵੇਗਾ । ਰੋਜ਼ਾਨਾ ਦਹੀਂ ਅਤੇ ਗੁੜ ਖਾਣ ਦੇ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ । ਦਹੀਂ ਅਤੇ ਗੁੜ ਦਾ ਇਸਤੇਮਾਲ ਤੁਸੀਂ ਖਾਣੇ ਤੋਂ ਬਾਅਦ ਕਰ ਸਕਦੇ ਹੋ ।ਗੁੜ 'ਚ ਖਣਿਜ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਕੈਲਸ਼ੀਅਮ, ਸੈਲੇਨੀਅਮ, ਮੈਗਨੀਜ਼ ਤੇ ਕਾਪਰ ਨਾਲ ਭਰਪੂਰ ਹੁੰਦਾ ਹੈ। ਇਹ ਸਾਰੇ ਜ਼ਰੂਰੀ ਤੱਤ ਮਨੁੱਖੀ ਸਰੀਰ ਨੂੰ ਕਈ ਆਮ ਬਿਮਾਰੀਆਂ ਤੋਂ ਦੂਰ ਰੱਖਦੇ ਹਨ। ਸਰਦੀ-ਜ਼ੁਕਾਮ ਵਰਗੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਕ ਕਟੋਰੀ ਦਹੀ 'ਚ ਗੁੜ ਤੇ ਥੋੜ੍ਹੀ ਜਿਹੀ ਕਾਲੀ ਮਿਰਚ ਮਿਲਾ ਕੇ ਖਾਓ, ਇਹ ਜੜ੍ਹ ਤੋਂ ਖ਼ਤਮ ਹੋ ਜਾਵੇਗਾ। ਦਹੀਂ ਅਤੇ ਗੁੜ ਦਾ ਸੇਵਨ ਜਿੱਥੇ ਤੁਹਾਨੂੰ ਨਵੀਂ ਐਨਰਜੀ ਦਿਵਾਉਂਦਾ ਹੈ, ਉੱਥੇ ਹੀ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ ।

 

You may also like