Trending:
ਸਿਹਤ ਲਈ ਫਾਇਦੇਮੰਦ ਹੈ ਸੌਂਫ ਦਾ ਸੇਵਨ , ਫਾਇਦੇ ਜਾਣਕੇ ਹੋ ਜਾਓਗੇ ਹੈਰਾਨ
ਅਕਸਰ ਭੋਜਨ ਕਰਨ ਤੋਂ ਬਾਅਦ ਅਸੀਂ ਸੌਂਫ ਦਾ ਸੇਵਨ ਕਰਦੇ ਹਾਂ। ਸੌਂਫ ਦਾ ਸੇਵਨ ਮਹਿਜ਼ ਸੁਆਦ ਲਈ ਹੀ ਨਹੀਂ ਬਲਕਿ ਸਾਨੂੰ ਕਈ ਬਿਮਾਰੀਆਂ ਤੋ ਵੀ ਬਚਾਉਂਦਾ ਹੈ। ਸੌਂਫ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਆਓ ਜਾਣਦੇ ਹਾਂ ਇਸ ਦੇ ਫ਼ਾਇਦੇ।

ਆਯੁਰਵੇਦ ਵਿੱਚ ਸੌਂਫ ਦੇ ਨੂੰ ਚਿਕਿਤਸਕ ਗੁਣਾਂ ਵਾਲੇ ਬੀਜ਼ ਦੱਸਿਆ ਗਿਆ ਹੈ। ਇਸ ਦੇ ਕਈ ਫ਼ਾਇਦੇ ਦੱਸੇ ਗਏ ਹਨ ਜੋ ਮਨੁੱਖ ਲਈ ਲਾਹੇਵੰਦ ਹਨ । ਉਂਝ ਤਾਂ ਸੌਂਫ ਨੂੰ ਲੋਕ ਸੁਆਦ ਵਜੋਂ ਅਤੇ ਮੂੰਹ 'ਚੋਂ ਚੰਗੀ ਸੁਗੰਧ ਆਵੇ , ਇਸ ਲਈ ਖਾਂਦੇ ਹਨ , ਪਰ ਇਸ ਦੇ ਸੇਵਨ ਨਾਲ ਮਨੁੱਖ ਨੂੰ ਬਿਮਾਰੀਆਂ ਤੋਂ ਨਿਜਾਤ ਮਿਲਦੀ ਹੈ ।
ਸੌਂਫ ਦੇ ਫਾਇਦੇ
ਸੌਂਫ ਦੇ ਵਿੱਚ ਕੈਲਸ਼ੀਅਮ, ਤਾਂਬਾ, ਆਇਰਨ, ਪੋਟਾਸ਼ੀਅਮ, ਜ਼ਿੰਕ, ਮੈਗਨੀਸ਼ੀਅਮ ਅਤੇ ਕਈ ਮਹੱਤਵਪੂਰਣ ਤਤਾਂ ਨਾਲ ਭਰਪੂਰ ਸੌਂਫ ਸਾਡੀ ਸਿਹਤ ਲਈ ਬਹੁਤ ਗੁਣਕਾਰੀ ਹੈ , ਸੌਂਫ ਦਾ ਸੇਵਨ ਕਈ ਬਿਮਾਰੀਆਂ ਨੂੰ ਖ਼ਤਮ ਕਰਨ ਦੀ ਸਮਰੱਥਾ ਰੱਖਦਾ ਹੈ ।
ਪਾਚਨ ਸ਼ਕਤੀ ਨੂੰ ਵਧਾਉਂਦਾ ਹੈ
ਜੇਕਰ ਤੁਸੀਂ ਭੋਜਨ ਕਰਨ ਤੋਂ ਬਾਅਦ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਸੌਂਫ ਭੋਜਨ ਨੂੰ ਹਜ਼ਮ ਕਰਨ 'ਚ ਮਦਦ ਕਰਦੀ ਹੈ ਤੇ ਸਰੀਰ ਦੀ ਪਾਚਨ ਸ਼ਕਤੀ ਵਿੱਚ ਵਾਧਾ ਕਰਦੀ ਹੈ।

ਭਾਰ ਘੱਟ ਕਰਨ ਵਿੱਚ ਮਦਦਗਾਰ
ਸੌਂਫ 'ਚ ਸਰੀਰ ਦੀ ਚਰਬੀ ਘਟਾਉਣ ਦੇ ਗੁਣ ਵੀ ਮੌਜੂਦ ਹਨ , ਸੌਂਫ ਦਾ ਕਾਲੀ ਮਿਰਚ ਦੇ ਸੇਵਨ ਕਰਨ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਇਸ ਨਾਲ ਤੁਸੀਂ ਅਸਾਨੀ ਨਾਲ ਭਾਰ ਘਟਾ ਸਕਦੇ ਹੋ। ਇਸ ਦੇ ਲਈ ਤੁਸੀਂ ਸੌਂਫ ਤੇ ਕਾਲੀ ਮਿਰਚ ਨੂੰ ਪਾਣੀ 'ਚ ਓਬਾਲ ਕੇ ਗ੍ਰੀਨ ਟੀ ਵਾਂਗ ਇਸਤੇਮਾਲ ਕਰ ਸਕਦੇ ਹੋ।

ਕਬਜ਼ ਦੀ ਸਮੱਸਿਆ
ਸੌਂਫ ਦੇ ਚੂਰਨ ਨੂੰ ਕੋਸੇ ਪਾਣੀ ਨਾਲ ਰਾਤ ਨੂੰ ਲੈਣ ਨਾਲ ਕਬਜ਼ ਅਤੇ ਗੈਸ ਤੋਂ ਰਾਹਤ ਮਿਲਦੀ ਹੈ।ਜੇਕਰ ਤੁਹਾਨੂੰ ਕਬਜ਼ ਅਤੇ ਗੈਸ ਦੀ ਸਮੱਸਿਆ ਰਹਿੰਦੀ ਹੈ ਤਾਂ ਸੌਂਫ਼ ਦਾ ਸੇਵਨ ਸ਼ੁਰੂ ਕਰੋ ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਹੋਰ ਪੜ੍ਹੋ : ਰੋਜ਼ਾਨਾ ਦੁੱਧ ਪੀਣ ਨਾਲ ਘੱਟ ਹੁੰਦਾ ਹੈ ਕਈ ਬਿਮਾਰੀਆਂ ਦਾ ਖ਼ਤਰਾ
ਸਰੀਰ 'ਚ ਵਾਧੂ ਪਾਣੀ ਦੀ ਸਮੱਸਿਆ
ਸੌਂਫ ਦੀ ਚਾਹ ਦਾ ਸੇਵਨ ਤੁਹਾਡੇ ਸਰੀਰ ਅੰਦਰ ਵਾਧੂ ਪਾਣੀ ਨੂੰ ਬਾਹਰ ਕੱਢਣ 'ਚ ਮਦਦਗਾਰ ਹੁੰਦੀ ਹੈ। ਇਸ ਨਾਲ ਪਿਸ਼ਾਪ ਨਾਲੀ ਦੀ ਤਕਲੀਫ਼ 'ਚ ਵੀ ਰਾਹਤ ਮਿਲਦੀ ਹੈ।

ਬਲੱਡ ਪ੍ਰੈਸ਼ਰ
ਸੌਂਫ ਦੇ ਬੀਜਾਂ ਨੂੰ ਚਬਾਉਣ ਨਾਲ ਲਾਰ 'ਚ ਨਾਈਟ੍ਰਾਈਟ ਦੀ ਮਾਤਰਾ ਵਧਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਦੇ ਪੱਧਰ ਦਾ ਪਤਾ ਲਗਾਇਆ ਜਾ ਸਕਦਾ ਹੈ , ਪੋਟਾਸ਼ੀਅਮ ਦਾ ਚੰਗਾ ਸਰੋਤ ਹੋਣ ਦੇ ਨਾਤੇ ਸੌਂਫ ਦਿਲ ਦੀ ਗਤੀ ਅਤੇ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ 'ਚ ਮਦਦ ਕਰਦੀ ਹੈ।