ਵਿਵਾਦਾਂ ਵਿੱਚ ਰਹਿਣ ਵਾਲੀ ਅਦਾਕਾਰਾ ਨੇ ਬਚਪਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਦੱਸੋ ਭਲਾ ਹੈ ਕੌਣ

written by Rupinder Kaler | March 16, 2021

ਰਾਖੀ ਸਾਵੰਤ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੀ ਹੈ । ਹਾਲ ਹੀ ਵਿੱਚ ਹੀ ਉਸ ਨੇ ਆਪਣੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਸਫ਼ਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਆਪਣੇ ਇੰਸਟਾਗ੍ਰਾਮ ’ਤੇ ਫੋਟੋਆਂ ਸ਼ੇਅਰ ਕਰਦੇ ਹੋਏ ਰਾਖੀ ਨੇ ਲਿਖਿਆ ਕਿ ‘ਬਚਪਨ ਤੋਂ ਲੈ ਕੇ ਹੁਣ ਤੱਕ ਦਾ ਸਫਰ..ਮੈਂ ਬਹੁਤ ਖੁਸ਼ ਹਾਂ। ਮੈਂ ਬਹੁਤ ਸਾਰੇ ਉਤਰਾਅ ਚੜਾਅ ਵੇਖੇ ਹਨ।

image from rakhi sawant's instagram

ਹੋਰ ਪੜ੍ਹੋ :

ਅਦਾਕਾਰ ਆਮਿਰ ਖ਼ਾਨ ਨੇ ਆਪਣੇ ਜਨਮ ਦਿਨ ਤੋਂ ਅਗਲੇ ਦਿਨ ਬਾਅਦ ਹੀ ਲਿਆ ਵੱਡਾ ਫ਼ੈਸਲਾ, ਪ੍ਰਸ਼ੰਸਕ ਵੀ ਫ਼ੈਸਲੇ ਤੋਂ ਹੈਰਾਨ

image from rakhi sawant's instagram

ਕਿਰਪਾ ਕਰਕੇ ਬਚਪਨ ਦੀਆਂ ਤਸਵੀਰਾਂ 'ਤੇ ਆਪਣੀ ਰਾਏ ਦਿਓ’ । ਰਾਖੀ ਦੀਆਂ ਇਨ੍ਹਾਂ ਫੋਟੋਆਂ ਨੂੰ ਉਸ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ । ਉਹ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਫਿਲਮਾਂ ਵਿਚ ਆਉਣ ਤੋਂ ਪਹਿਲਾਂ ਰਾਖੀ ਸਾਵੰਤ ਨੇ ਸਖਤ ਸੰਘਰਸ਼ ਕੀਤਾ।

ਸਾਲ 2007 ਵਿੱਚ ਇੱਕ ਮੈਗਜ਼ੀਨ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਰਾਖੀ ਸਾਵੰਤ ਨੇ ਦੱਸਿਆ ਕਿ ਉਸ ਦਾ ਪਰਿਵਾਰ ਬਹੁਤ ਗਰੀਬੀ ਵਿੱਚ ਰਹਿੰਦਾ ਸੀ। ਜਦ ਉਹ 10-11 ਸਾਲਾਂ ਦੀ ਸੀ, ਉਸ ਨੇ ਟੀਨਾ ਅੰਬਾਨੀ ਦੇ ਵਿਆਹ ਵਿੱਚ 50 ਰੁਪਏ ਦਿਹਾੜੀ ਲਈ ਭੋਜਨ ਪਰੋਸਿਆ।

 

View this post on Instagram

 

A post shared by Rakhi Sawant (@rakhisawant2511)

0 Comments
0

You may also like