ਬਾਲੀਵੁੱਡ ਦੀ ਵਿਵਾਦਿਤ ਅਦਾਕਾਰਾ ਪਾਇਲ ਰੋਹਤਗੀ ਗ੍ਰਿਫਤਾਰ, ਕੀਤਾ ਇਹ ਕਾਰਾ

written by Shaminder | June 25, 2021

ਆਪਣੀ ਬਿਆਨਬਾਜ਼ੀ ਕਰਕੇ ਚਰਚਾ ‘ਚ ਰਹਿਣ ਵਾਲੀ ਅਦਾਕਾਰਾ ਪਾਇਲ ਰੋਹਤਗੀ ਇੱਕ ਵਾਰ ਫਿਰ ਵਿਵਾਦਾਂ ‘ਚ ਹੈ । ਉਸ ਨੂੰ ਅਹਿਮਦਾਬਾਦ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ।ਅਦਾਕਾਰਾ ਤੇ ਸੁਸਾਇਟੀ ਦੇ ਚੇਅਰਮੈਨ ਨੂੰ ਗਾਲਾਂ ਕੱਢਣ ਅਤੇ ਜਾਨੋਂ ਮਾਰਨ ਦਾ ਇਲਜ਼ਾਮ ਹੈ । ਜਿਸ ਤੋਂ ਬਾਅਦ ਪੁਲਿਸ ਨੇ ਅਦਾਕਾਰਾ ਨੂੰ ਗ੍ਰਿਫਤਾਰ ਕੀਤਾ ਹੈ ।

payal-rohatgi Imge From Instagram

ਹੋਰ ਪੜ੍ਹੋ : ਅਦਾਕਾਰਾ ਮਹਿਮਾ ਚੌਧਰੀ ਦੀਆਂ ਧੀ ਦੇ ਨਾਲ ਤਸਵੀਰਾਂ ਵਾਇਰਲ, ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਪਸੰਦ 

Payal , Imge From Instagram

ਪਾਇਲ ਰੋਹਤਗੀ ਨੂੰ ਅਹਿਮਦਾਬਾਦ ਸੈਟੇਲਾਈਟ ਪੁਲਿਸ (ਅਹਮੲਦੳਬੳਦ ਸ਼ੳਟੲਲਲਟਿੲ ਫੋਲਚਿੲ) ਨੇ ਗ੍ਰਿਫ਼ਤਾਰ ਕੀਤਾ ਹੈ। 20  ਜੂਨ ਨੂੰ ਸੁਸਾਇਟੀ ਦੀ ਏਜੀਐੱਮ ਮੀਟਿੰਗ 'ਚ ਪਾਇਲ ਰੋਹਤਗੀ ਮੈਂਬਰ ਨਾ ਹੋਣ ਦੇ ਬਾਵਜੂਦ ਮੀਟਿਗ 'ਚ ਆਈ ਸੀ, ਜਦੋਂ ਉਸ ਨੂੰ ਬੋਲਣ ਤੋਂ ਮਨ੍ਹਾਂ ਕੀਤਾ ਗਿਆ ਤਾਂ ਉਹ ਗਾਲ੍ਹਾਂ ਕੱਢਣ ਲੱਗੀ, ਨਾਲ ਹੀ ਸੁਸਾਇਟੀ 'ਚ ਬੱਚਿਆਂ ਦੇ ਖੇਡਣ ਸਬੰਧੀ ਵੀ ਕਈ ਵਾਰ ਝਗੜਾ ਕਰ ਚੁੱਕੀ ਹੈ।

payal . Imge From Instagram

ਇਸ ਤੋਂ ਪਹਿਲਾਂ ਵੀ ਪਾਇਲ ਇਕ ਵਾਰ ਗ੍ਰਿਫ਼ਤਾਰ ਹੋ ਚੁੱਕੀ ਹੈ। ਪਾਇਲ ਰੋਹਤਗੀ ਨੂੰ ਰਾਜਸਥਾਨ ਦੀ ਬੂੰਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ਵਿਚ ਜ਼ਮਾਨਤ ਮਿਲ ਗਈ ਸੀ।

 

View this post on Instagram

 

A post shared by Team Payal Rohatgi (@payalrohatgi)

You may also like