ਕਰੀਨਾ ਕਪੂਰ ਦੇ ਬੇਟੇ ਦਾ ਨਾਮ ‘ਤੇ ਵਿਵਾਦ, ਸਕੂਲ ਨੂੰ ਜਾਰੀ ਕੀਤਾ ਗਿਆ ਨੋਟਿਸ

written by Shaminder | December 28, 2021

ਕਰੀਨਾ ਕਪੂਰ ਖ਼ਾਨ (Kareena Kapoor Khan) ਆਪਣੇ ਬੱਚਿਆਂ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੀ ਹੈ । ਪਹਿਲਾਂ ਉਸ ਦਾ ਵੱਡਾ ਬੇਟਾ ਤੈਮੂਰ ਅਲੀ ਖ਼ਾਨ ਅਤੇ ਉਸ ਤੋਂ ਬਾਅਦ ਉਸ ਦਾ ਛੋਟਾ ਬੇਟਾ ਜੇਹ ਅਲੀ ਖ਼ਾਨ ਆਪਣੀ ਕਿਊਟਨੈਸ ਕਾਰਨ ਹਮੇਸ਼ਾ ਹੀ ਚਰਚਾ ‘ਚ ਰਹਿੰਦਾ ਹੈ । ਬੀਤੇ ਦਿਨੀਂ ਕਰੀਨਾ ਕਪੂਰ ਖ਼ਾਨ ਦੇ ਬੇਟੇ (Son) ਉਸ ਵੇਲੇ ਚਰਚਾ ‘ਚ ਆ ਗਏ ਸਨ, ਜਦੋਂ ਮੱਧ ਪ੍ਰਦੇਸ਼ ਦੇ ਖੰਡਵਾ ‘ਚ ਇੱਕ ਨਿੱਜੀ ਸਕੂਲ ‘ਚ ਕਰੀਨਾ ਕਪੂਰ ਦੇ ਬੇਟੇ ਦਾ ਪੂਰਾ ਨਾਮ ਇੱਕ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ‘ਚ ਪੁੱਛਿਆ ਗਿਆ ।

Kareena Kapoor khan Image from instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਦੋਸਤ ਦੇ ਮੰਗਣੇ ‘ਚ ਖੂਬ ਕੀਤਾ ਡਾਂਸ, ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਖੁਸ਼ ਨਜ਼ਰ ਆਈ ਅਦਾਕਾਰਾ

ਜਿਸ ਤੋਂ ਬਾਅਦ ਜਿਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਹਾਲਾਂਕਿ ਇਸ ਮਾਮਲੇ 'ਚ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਸਵਾਲ ਨੂੰ ਵਿਦਿਆਰਥੀਆਂ ਦੇ ਗਿਆਨ 'ਚ ਵਾਧਾ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾਣਾ ਚਾਹੀਦਾ ਹੈ।

kareena kapoor with son image from instagram

ਖੰਡਵਾ ਸ਼ਹਿਰ ਦੇ ਅਕਾਦਮਿਕ ਹਾਈਟਸ ਪਬਲਿਕ ਸਕੂਲ ਦੇ ੬ਵੀਂ ਜਮਾਤ ਦੇ ਵਿਦਿਆਰਥੀਆਂ ਦੇ ਟਰਮ-ਐਂਡ ਇਮਤਿਹਾਨ-੨ ਦੇ ਜਨਰਲ ਨਾਲੇਜ ਪੇਪਰ ਵਿਚ ਸਵਾਲ ਪੁੱਛਿਆ ਗਿਆ ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦੇ ਬੇਟੇ ਦਾ ਪੂਰਾ ਨਾਮ ਲਿਖੋ। ਜਿਸ 'ਤੇ ਕੁਝ ਲੋਕਾਂ ਨੇ ਇਤਰਾਜ਼ ਉਠਾਉਂਦੇ ਹੋਏ ਪ੍ਰਸ਼ਨ ਪੱਤਰ ਦੀ ਕਾਪੀ ਇੰਟਰਨੈੱਟ ਮੀਡੀਆ ਪਲੇਟਫਾਰਮ 'ਤੇ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਸਿੱਖਿਆ ਅਫਸਰ ਨੇ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ ।ਦੱਸ ਦਈਏ ਕਿ ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖ਼ਾਨ ਦੇ ਦੋ ਬੇਟੇ ਹਨ । ਜਿਨ੍ਹਾਂ ਚੋਂ ਵੱਡੇ ਦਾ ਨਾਂਅ ਤੈਮੂਰ ਅਲੀ ਖ਼ਾਨ ਹੈ । ਜਦੋਂਕਿ ਛੋਟੇ ਦਾ ਨਾਂਅ ਜੇਹ ਅਲੀ ਖ਼ਾਨ ਹੈ ।

 

View this post on Instagram

 

A post shared by Viral Bhayani (@viralbhayani)

You may also like