ਦੇਸ਼ ਦਾ ਪਹਿਲਾ ਆਈ.ਏ.ਐੱਸ. ਅਫ਼ਸਰ ਜਿਹੜਾ ਬਣਿਆ ਓਲੰਪੀਅਨ, ਪੜੋ ਸੰਘਰਸ਼ ਦੀ ਕਹਾਣੀ

Written by  Rupinder Kaler   |  August 25th 2021 04:41 PM  |  Updated: August 25th 2021 04:41 PM

ਦੇਸ਼ ਦਾ ਪਹਿਲਾ ਆਈ.ਏ.ਐੱਸ. ਅਫ਼ਸਰ ਜਿਹੜਾ ਬਣਿਆ ਓਲੰਪੀਅਨ, ਪੜੋ ਸੰਘਰਸ਼ ਦੀ ਕਹਾਣੀ

ਯੂਪੀ ਦੇ ਗੌਤਮ ਬੁੱਧਨਗਰ ਦੇ ਡੀਐੱਮ ਸੁਹਾਸ ਐੱਲ ਵਾਈ (Noida DM Suhas LY)  ਦੇਸ਼ ਦੇ ਪਹਿਲੇ ਆਈਏਐੱਸ ਅਫਸਰ ਹੈ । ਜਿਸ ਨੇ ਟੋਕੀਓ ਪੈਰਾਓਲੰਪਿਕਸ (Tokyo Paralympics 2021) ਵਿੱਚ ਦੇਸ਼ ਦੀ ਅਗਵਾਈ ਕੀਤੀ ਹੈ । ਉਹ ਸਾਲ 2007 ਬੈਚ ਦਾ ਆਈਏਐੱਸ ਹੈ । ਇਸ ਦੇ ਨਾਲ ਹੀ ਉਹ ਦੁਨੀਆ ਦੇ ਦੂਸਰੇ ਨੰਬਰ ਦਾ ਪੈਰਾ ਬੈਡਮਿੰਟਨ ਖਿਡਾਰੀ ਵੀ ਹੈ । ਕਰਨਾਟਕ ਦੇ ਛੋਟੇ ਜਿਹੇ ਸ਼ਹਿਰ ਦੇ ਰਹਿਣ ਵਾਲੇ ਸੁਹਾਸ ਐੱਲ ਵਾਈ ਨੇ ਬਚਪਨ ਵਿੱਚ ਹੀ ਸੋਚ ਲਿਆ ਸੀ ਕਿ ਉਹ ਆਪਣੀ ਤਕਦੀਰ ਖੁਦ ਲਿਖੇਗਾ ।ਸੁਹਾਸ ਐੱਲ ਵਾਈ (Noida DM Suhas LY) ਦਾ ਸੁਫ਼ਨਾ ਆਈਏਐੱਸ (IAS Officer)ਬਣਨ ਦਾ ਨਹੀਂ ਸੀ । ਉਹ ਅਪੰਗ ਹੋਣ ਦੇ ਬਾਵਜੂਦ ਖਿਡਾਰੀ ਬਣਨਾ ਚਾਹੁੰਦਾ ਸੀ । ਇਸੇ ਕਰਕੇ ਉਸ ਦੀ ਰੂਚੀ ਖੇਡਾਂ ਵਿੱਚ ਸੀ ।

ਹੋਰ ਪੜ੍ਹੋ :

ਤਾਲਿਬਾਨ ਦੀ ਗੋਲੀਬਾਰੀ ਵਿੱਚ ਅਦਾਕਾਰਾ ਮਲੀਸ਼ਾ ਹਿਨਾ ਖਾਨ ਦੇ ਚਾਰ ਰਿਸ਼ਤੇਦਾਰਾਂ ਦੀ ਮੌਤ

ਉਸ ਨੂੰ ਪਿਤਾ ਤੇ ਪਰਿਵਾਰ ਦਾ ਪੂਰਾ ਸਮਰਥਨ ਮਿਲਿਆ ਸੀ । ਪੈਰ ਪੂਰੀ ਤਰ੍ਹਾਂ ਫਿੱਟ ਨਹੀਂ ਸਨ, ਫਿਰ ਵੀ ਉਸ ਨੇ ਹੌਸਲਾ ਬਣਾਈ ਰੱਖਿਆ ।ਸੁਹਾਸ ਐੱਲ ਵਾਈ (Noida DM Suhas LY) ਦੀ ਪੜ੍ਹਾਈ ਉਸ ਦੇ ਪਿੰਡ ਦੇ ਹੀ ਸਕੂਲ ਵਿੱਚ ਹੋਈ । ਉਸ ਨੇ ਕੰਪਿਊਟਰ ਸਾਇੰਸ ਵਿੱਚ ਇੰਜੀਨਅਰਿੰਗ ਪੂਰੀ ਕੀਤੀ । ਸਾਲ 2005 ਵਿੱਚ ਸੁਹਾਸ ਐੱਲ ਵਾਈ ਦੇ ਪਿਤਾ ਦੀ ਮੌਤ ਹੋ ਗਈ ਜਿਸ ਨਾਲ ਉਹ ਪੁਰੀ ਤਰ੍ਹਾਂ ਟੁੱਟ ਗਏ । ਇਸੇ ਦੌਰਾਨ ਸੁਹਾਸ ਐੱਲ ਵਾਈ (Noida DM Suhas LY) ਨੇ ਠਾਣ ਲਈ ਕਿ ਉਸ ਨੇ ਸਿਵਲ ਸਰਵਿਸ ਜੁਵਾਇਨ ਕਰਨੀ ਹੈ ।

ਯੂਪੀਐੱਸਸੀ (IAS Officer) ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਸ ਦੀ ਪੋਸਟਿੰਗ ਕਈ ਥਾਵਾਂ ਤੇ ਹੋਈ । ਪਰ ਇਸ ਦੇ ਨਾਲ ਹੀ ਉਸ ਨੇ ਆਪਣਾ ਖੇਡਣ ਦਾ ਸ਼ੌਂਕ ਵੀ ਪੂਰਾ ਕਰਦਾ ਰਿਹਾ । ਉਹ ਬੈਡਮਿੰਟਨ ਖੇਡਦਾ ਸੀ । ਹੌਲੀ ਹੌਲੀ ਉਸ ਨੇ ਇਸ ਖੇਡ ਨੂੰ ਇੱਕ ਪ੍ਰੋਫੈਸ਼ਨਲ ਦੇ ਤੌਰ ਤੇ ਖੇਡਣਾ ਸ਼ੁਰੂ ਕੀਤਾ । ਕਈ ਮੈਡਲ ਵੀ ਆਪਣੇ ਨਾਂ ਕੀਤੇ । ਹੁਣ ਉਹ ਪੈਰਾਉਲੰਪਿਕਸ ਦੀ ਅਗਵਾਈ ਕਰ ਰਹੇ ਹਨ । ਭਾਰਤ ਦੇ ਖਿਡਾਰੀਆਂ ਦਾ ਮੁਕਾਬਲਾ 27 ਅਗਸਤ ਨੂੰ ਸ਼ੁਰੂ ਹੋਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network